ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ

Tuesday, Apr 20, 2021 - 06:55 PM (IST)

ਸੁਲਤਾਨਪੁਰ ਲੋਧੀ (ਧੀਰ)-ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਧ ਰਹੇ ਕੇਸਾਂ ਦੀ ਗਿਣਤੀ ਪੂਰੇ ਦੇਸ਼ ’ਚ ਦੋਬਾਰਾ ਤਾਲਾਬੰਦੀ ਦੇ ਹਾਲਾਤ ਪੈਦਾ ਹੋ ਗਏ ਹਨ। ਸੂਬੇ ’ਚੋਂ ਸਰਕਾਰ ਵੱਲੋਂ ਲੁਧਿਆਣਾ ਦੇ ਦੋ ਥਾਵਾਂ ’ਤੇ ਤਾਂ ਤਾਲਾਬੰਦੀ ਲਗਾ ਦਿੱਤੀ ਹੈ ਅਤੇ ਬਾਕੀ ਹੋਰ ਜ਼ਿਲ੍ਹਿਆਂ ’ਚ ਜਿੱਥੇ ਕੋਰੋਨਾ ਦੀ ਸਥਿਤੀ ਬਹੁਤ ਗੰਭੀਰ ਹੈ, ਉਥੇ ਵੀ ਤਾਲਾਬੰਦੀ ਲਗਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ’ਚ ਰੋਜ਼ਾਨਾ ਹੋ ਰਹੀ ਟੈਸਟਿੰਗ ’ਤੇ ਨਜ਼ਰ ਮਾਰੀਏ ਤਾਂ 100 ਪਿੱਛੇ ਹਰ 10ਵਾਂ ਪੰਜਾਬੀ ਕੋਰੋਨਾ ਪਾਜ਼ੇਟਿਵ ਆ ਰਿਹਾ ਹੈ। ਜਿਸ ਕਾਰਨ ਪੰਜਾਬ ’ਚ ਹੋ ਰਹੀ 42 ਹਜ਼ਾਰ ਦੇ ਕਰੀਬ ਟੈਸਟਿੰਗ ਦੌਰਾਨ ਰੋਜ਼਼ਾਨਾ 4500 ਦੇ ਕਰੀਬ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਇਹ ਅੰਕਰੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਜ਼ਿਆਦਾ ਵਧ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਟੈਸਟਿੰਗ ਵੀ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਆਉਣ ਵਾਲੇ ਦਿਨਾਂ ’ਚ ਰੋਜ਼ਾਨਾ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 5000 ਵੀ ਪਾਰ ਕਰ ਸਕਦੀ ਹੈ। 10 ਜ਼ਿਲ੍ਹੇ ਇਹੋ ਜਿਹੇ ਵੀ ਹਨ, ਜਿੱਥੇ ਪੰਜਾਬ ਦੀ ਔਸਤ ਨਾਲੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਆ ਰਹੇ ਹਨ। ਇਨ੍ਹਾਂ ’ਚ ਮੁਹਾਲੀ ਤੇ ਬਠਿੰਡਾ ਸ਼ਾਮਲ ਹਨ, ਜਿੱਥੇ ਪਿਛਲੇ ਦੋ ਦਿਨਾਂ ਦੌਰਾਨ 1000 ਟੈਸਟ ਪਿੱਛੇ 25 ਮਰੀਜ਼ ਮਿਲੇ ਹਨ। ਜਿਸ ਕਾਰਨ ਹਰ ਚੌਥਾ ਵਿਅਕਤੀ ਕੋਰੋਨਾ ਪੀੜਤ ਪਾਇਆ ਜਾ ਰਿਹਾ ਹੈ। ਬਾਕੀ ਦੇ 22 ਜ਼ਿਲ੍ਹਿਆਂ ’ਚ ਔਸਤ ਨਾਲੋਂ ਘੱਟ ਮਰੀਜ਼ ਰਹੇ ਹਨ। ਜਿਹੜੇ ਕਿ ਕੁਝ ਰਾਹਤ ਦੇਣ ਵਾਲੀ ਖਬਰ ਹੈ। ਇਸ ਕਰਕੇ ਹੀ ਸੂਬਾ ਸਰਕਾਰ ਵੱਲੋਂ ਦਿੱਤੇ ਸਖਤ ਨਿਰਦੇਸ਼ਾਂ ’ਤੇ ਮੋਹਾਲੀ ਜ਼ਿਲ੍ਹੇ ’ਚ ਜ਼ਿਆਦਾ ਸਖ਼ਤੀ ਕੀਤੀ ਗਈ ਹੈ ਅਤੇ ਨਾਲ ਲਗਦੇ ਚੰਡੀਗੜ੍ਹ ਵਿਖੇ ਵੀ ਤਾਲਾਬੰਦੀ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੀਤੇ ਦੋ ਹਫ਼ਤਿਆਂ ਅਤੇ ਟੈਸਟਿੰਗ ਕਾਫ਼ੀ ਜ਼ਿਆਦਾ ਵਧਾਈ ਹੋਈ ਹੈ। ਪਿਛਲੇ ਦੋ ਹਫ਼ਤਿਆਂ ਤੱਕ 30 ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾਂਦੇ ਸਨ ਪਰ ਹੁਣ 42 ਹਜ਼ਾਰ ਤੋਂ ਜ਼ਿਆਦਾ ਟੈਸਟ ਕੀਤੇ ਜਾ ਰਹੇ ਹਨ। ਇਨ੍ਹੀਂ ਦਿਨੀਂ ਟੈਸਟਿੰਗ ਦੌਰਾਨ 10 ਫ਼ੀਸਦੀ ਦੇ ਲਗਭਗ ਵਿਅਕਤੀ ਕੋਰੋਨਾ ਪਾਜ਼ੇਟਿਵ ਪੰਜਾਬੀ ਪਾਏ ਜਾ ਰਹੇ ਹਨ, ਹਾਲਾਂਕਿ ਹਰ ਜ਼ਿਲ੍ਹੇ ’ਚ ਹਰ ਦਿਨ ਕੋਰੋਨਾ ਮਰੀਜ਼ਾਂ ਦੇ ਮਿਲਣ ਦੀ ਦਰ ’ਤੇ ਕਾਫ਼ੀ ਜ਼ਿਆਦਾ ਬਦਲਾਅ ਆ ਰਿਹਾ ਹੈ। ਉਸ ਪਿੱਛੇ ਕਾਰਨ ਕੋਰੋਨਾ ਪਾਜ਼ੇਟਿਵ ਦੇ ਕੰਟੈਕਟ ਟਰੇਸਿੰਗ ਨੂੰ ਦੱਸਿਆ ਜਾ ਰਿਹਾ ਹੈ।

ਬੀਤੇ ਦਿਨੀਂ 16 ਅਪ੍ਰੈਲ ਨੂੰ ਬਠਿੰਡਾ ਵਿਖੇ ਸਭ ਤੋਂ ਜ਼ਿਆਦਾ 24.77 ਫ਼ੀਸਦੀ ਦਰ ਨਾਲ ਮਰੀਜ਼ ਮਿਲੇ ਸਨ। 17 ਅਪ੍ਰੈਲ ਨੂੰ 15.74 ਤੇ 18 ਅਪ੍ਰੈਲ ਨੂੰ 14.69 ਫ਼ੀਸਦੀ ਦਰ ਨਾਲ ਮਰੀਜ਼ ਮਿਲੇ ਹਨ। 17 ਅਪ੍ਰੈਲ ਨੂੰ ਬਠਿੰਡਾ ਦੀ ਜਗ੍ਹਾ ਮੁਹਾਲੀ ਪਹਿਲੇ ਨੰਬਰ ’ਤੇ ਰਿਹਾ, ਜਿੱਥੇ ਕਿ 26.37 ਫ਼ੀਸਦੀ ਕੋਰੋਨਾ ਦੇ ਮਰੀਜ਼ ਮਿਲੇ ਸਨ, ਜਦਕਿ 16 ਅਪ੍ਰੈਲ ਨੂੰ ਇਹ ਦਰ 16.63 ਫ਼ੀਸਦੀ ਸੀ। 18 ਅਪ੍ਰੈਲ ਨੂੰ ਮੁਹਾਲੀ ਨੰ. 1 ’ਤੇ ਆ ਗਿਆ ਜਿੱਥੇ 36.53 ਮਰੀਜ਼ ਮਿਲੇ ਹਨ। ਇਸੇ ਤਰ੍ਹਾਂ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਅੰਮ੍ਰਿਤਸਰ, ਬਰਨਾਲਾ, ਪਟਿਆਲਾ, ਹੁਸ਼ਿਆਰਪੁਰ ਤੇ ਕਪੂਰਥਲਾ ਵਿਖੇ ਪੰਜਾਬ ਦੀ 10 ਫੀਸਦੀ ਔਸਤ ਨਾਲੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ
ਪਿਛਲੇ 3 ਦਿਨਾਂ ਦੌਰਾਨ ਜ਼ਿਲਿਆਂ ’ਚ ਮਰੀਜ਼ਾਂ ਦੀ ਫੀਸਦੀ ਦਰ ਤੇ ਇੱਕ ਨਜਰ

ਜ਼ਿਲ੍ਹਾ
16 ਅਪ੍ਰੈਲ
17 ਅਪ੍ਰੈਲ 18 ਅਪ੍ਰੈਲ
ਬਠਿੰਡਾ 24.77 15.80 14.69
ਮੁਕਤਸਰ 18.39 7.34 5.47
ਮੁਹਾਲੀ 16.63 26.37 36.53
ਅੰਮ੍ਰਿਤਸਰ 15.90 10.79 16.35
ਫਾਜ਼ਿਲਕਾ 13.96 22.87 24.26
ਪਠਾਨਕੋਟ 12.66 2.33 7.57
ਮੋਗਾ 12.65 3.28 11.90
ਹੁਸ਼ਿਆਰਪੁਰ 12.06 7.8 9.94
ਬਰਨਾਲਾ 12.05 6.80 5.36
ਰੋਪੜ 11.58 7.20 9.34
ਫਿਰੋਜ਼ਪੁਰ 11.22 15.80 9.02
ਪਟਿਆਲਾ 9.84 10.77 9.05
ਲੁਧਿਆਣਾ 9.73 14.74 9.28
ਜਲੰਧਰ 8.98 7.14 9.35
ਕਪੂਰਥਲਾ 9.93 10.88 10.59
ਫਰੀਦਕੋਟ 8.76 3.83 5.58
ਮਾਨਸਾ 7.22 -- 10.36
ਗੁਰਦਾਸਪੁਰ 5.87 7.95 3.09
ਸੰਗਰੂਰ 5.77 6.17 4.09
ਫਤਿਹਗਡ਼੍ਹ 4.42 5.72 10.52
ਐੱਸ. ਬੀ. ਐੱਸ. ਨਗਰ 2.79 4.03 2.34
ਤਰਨਤਾਰਨ 2.11 8.20 0.46


 


shivani attri

Content Editor

Related News