ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ, 66 ਦੀ ਮੌਤ

Tuesday, Sep 22, 2020 - 09:55 PM (IST)

ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ, 66 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1498 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 66 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 101341 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2926 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 28687 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1498 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1627821 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 115, ਜਲੰਧਰ 72, ਪਟਿਆਲਾ 127, ਐਸ. ਏ. ਐਸ. ਨਗਰ 227, ਅੰਮ੍ਰਿਤਸਰ 257, ਗੁਰਦਾਸਪੁਰ 93, ਬਠਿੰਡਾ 76, ਹੁਸ਼ਿਆਰਪੁਰ 52, ਫਿਰੋਜ਼ਪੁਰ 4, ਸੰਗਰੂਰ 27, ਪਠਾਨਕੋਟ 60, ਕਪੂਰਥਲਾ 92, ਫਰੀਦਕੋਟ 32, ਸ੍ਰੀ ਮੁਕਤਸਰ ਸਾਹਿਬ 44, ਮੋਗਾ 33, ਫਾਜ਼ਿਲਕਾ 32, ਰੋਪੜ 66, ਫਤਿਹਗੜ੍ਹ ਸਾਹਿਬ 20, ਬਰਨਾਲਾ 22, ਤਰਨਤਾਰਨ 12, ਮਾਨਸਾ 12, ਐਸ. ਬੀ. ਐਸ. ਨਗਰ ਤੋਂ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 66 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਜਲੰਧਰ 'ਚ 11, ਅੰਮ੍ਰਿਤਸਰ 'ਚ 9, ਲੁਧਿਆਣਾ 'ਚ 9, ਪਟਿਆਲਾ 'ਚ 9, ਗੁਰਦਾਸਪੁਰ 'ਚ 6, ਬਠਿੰਡਾ 'ਚ 3, ਫਿਰੋਜ਼ਪੁਰ 'ਚ 3, ਰੋਪਡ਼ 'ਚ 3, ਮੋਗਾ 'ਚ 2, ਐੱਸ. ਏ. ਐੱਸ ਨਗਰ 'ਚ 2, ਫਰੀਦਕੋਟ 'ਚ 1, ਫਤਿਹਗਡ਼੍ਹ ਸਾਹਿਬ 'ਚ 1, ਫਾਜ਼ਿਲਕਾ 'ਚ 1, ਕਪੂਰਥਲਾ 'ਚ 1, ਮਾਨਸਾ 'ਚ 1, ਮੁਕਤਸਰ ਸਾਹਿਬ 'ਚ 1     ਪਠਾਨਕੋਟ 'ਚ 1, ਸੰਗਰੂਰ 'ਚ 1 ਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।


author

Bharat Thapa

Content Editor

Related News