ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ ਵੱਡੀ ਮਾਤਰਾ ''ਚ ਮਾਮਲੇ ਆਏ ਸਾਹਮਣੇ, 47 ਦੀ ਮੌਤ
Monday, Sep 21, 2020 - 09:43 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2247 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 47 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 99930 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2860 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 20021 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2247 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1599134 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 245, ਜਲੰਧਰ 221, ਪਟਿਆਲਾ 151, ਐਸ. ਏ. ਐਸ. ਨਗਰ 233, ਅੰਮ੍ਰਿਤਸਰ 255, ਗੁਰਦਾਸਪੁਰ 101, ਬਠਿੰਡਾ 149, ਹੁਸ਼ਿਆਰਪੁਰ 87, ਸੰਗਰੂਰ 71, ਪਠਾਨਕੋਟ 56, ਫਿਰੋਜ਼ਪੁਰ 249, ਕਪੂਰਥਲਾ 38, ਫਰੀਦਕੋਟ 51, ਮੋਗਾ 21, ਸ੍ਰੀ ਮੁਕਤਸਰ ਸਾਹਿਬ 65, ਫਾਜ਼ਿਲਕਾ 65, ਫਤਿਹਗੜ੍ਹ ਸਾਹਿਬ 21, ਬਰਨਾਲਾ 13, ਰੋਪੜ 47, ਤਰਨਤਾਰਨ 36, ਮਾਨਸਾ 34, ਐਸ. ਬੀ. ਐਸ. ਨਗਰ ਤੋਂ 38 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 47 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 9, ਜਲੰਧਰ 'ਚ 7, ਲੁਧਿਆਣਾ 'ਚ 5, ਪਠਾਨਕੋਟ 'ਚ 5, ਕਪੂਰਥਲਾ 'ਚ 4, ਪਟਿਆਲਾ 'ਚ 4, ਬਠਿੰਡਾ 'ਚ 2, ਹੁਸ਼ਿਆਰਪੁਰ 'ਚ 2, ਮੋਗਾ 'ਚ 2, ਸੰਗਰੂਰ 'ਚ 2, ਫਰੀਦਕੋਟ 'ਚ 1, ਫਤਿਹਗਡ਼੍ਹ ਸਾਹਿਬ 'ਚ 1, ਫਿਰੋਜ਼ਪੁਰ 'ਚ 1, ਮੁਕਤਸਰ ਸਾਹਿਬ 'ਚ 1 ਤੇ ਰੋਪਡ਼ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।