ਪੰਜਾਬ ਵਿਧਾਨ ਸਭਾ ਚੋਣਾਂ ''ਚ ਟਿਕਟ ਅਲਾਟਮੈਂਟ ਦਾ ਮਾਮਲਾ ਆਪਣੇ ਹੱਥਾਂ ''ਚ ਰੱਖੇਗੀ ''ਕਾਂਗਰਸ ਲੀਡਰਸ਼ਿਪ''

Saturday, Oct 30, 2021 - 09:00 AM (IST)

ਪੰਜਾਬ ਵਿਧਾਨ ਸਭਾ ਚੋਣਾਂ ''ਚ ਟਿਕਟ ਅਲਾਟਮੈਂਟ ਦਾ ਮਾਮਲਾ ਆਪਣੇ ਹੱਥਾਂ ''ਚ ਰੱਖੇਗੀ ''ਕਾਂਗਰਸ ਲੀਡਰਸ਼ਿਪ''

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਉਮੀਦਵਾਰਾਂ ਨੂੰ ਟਿਕਟਾਂ ਦੀ ਅਲਾਟਮੈਂਟ ਦਾ ਮਾਮਲਾ ਕਾਂਗਰਸ ਲੀਡਰਸ਼ਿਪ ਵੱਲੋਂ ਆਪਣੇ ਹੱਥਾਂ ’ਚ ਰੱਖਿਆ ਜਾਵੇਗਾ। ਸੂਬੇ ’ਚ ਕਾਂਗਰਸ ਦੇ ਵੱਖ-ਵੱਖ ਧੜਿਆਂ ਨੂੰ ਧਿਆਨ ’ਚ ਰੱਖਦੇ ਹੋਏ ਕਾਂਗਰਸ ਲੀਡਰਸ਼ਿਪ ਦੀ ਕੋਸ਼ਿਸ਼ ਰਹੇਗੀ ਕਿ ਚੋਣਾਂ ਦੇ ਸਮੇਂ ਟਿਕਟਾਂ ਦੀ ਅਲਾਟਮੈਂਟ ਨੂੰ ਲੈ ਕੇ ਪਾਰਟੀ ਆਗੂਆਂ ਦਰਮਿਆਨ ਆਪਸੀ ਵਿਵਾਦਾਂ ਨੂੰ ਉੱਭਰਨ ਤੋਂ ਰੋਕਿਆ ਜਾ ਸਕੇ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਕਾਂਗਰਸੀਆਂ ਨੂੰ ਟਿਕਟਾਂ ਦੀ ਅਲਾਟਮੈਂਟ ਨਾਲ ਜੁੜਿਆ ਹੈ।

ਇਹ ਵੀ ਪੜ੍ਹੋ : 'ਸੁਨੀਲ ਜਾਖੜ' ਨੇ ਟਵੀਟ ਕਰਕੇ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਬਾਰੇ ਕੱਸਿਆ ਤੰਜ

ਹੁਣ ਤੱਕ ਜੋ ਸਰਵੇ ਰਿਪੋਰਟਾਂ ਕੇਂਦਰੀ ਲੀਡਰਸ਼ਿਪ ਕੋਲ ਪਹੁੰਚੀਆਂ ਸਨ, ਉਸ ’ਚ ਕਈ ਉਮੀਦਵਾਰਾਂ ਦੀ ਸਥਿਤੀ ਕਮਜ਼ੋਰ ਦੱਸੀ ਗਈ ਸੀ। ਅਜਿਹੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਕਾਂਗਰਸੀ ਲੀਡਰਸ਼ਿਪ ਦੇ ਸਾਹਮਣੇ ਜਿੱਥੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ, ਉੱਥੇ ਹੀ ਕਮਜ਼ੋਰ ਉਮੀਦਵਾਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ’ਤੇ ਮਜ਼ਬੂਤ ਉਮੀਦਵਾਰ ਚੋਣ ਮੈਦਾਨ ’ਚ ਉਤਾਰਨਾ ਵੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬੇ ’ਚ ਇਸ ਵਾਰ ਟਿਕਟਾਂ ਦੀ ਅਲਾਟਮੈਂਟ ਕਰਨ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਵੱਲੋਂ ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਨੂੰ ਆਧਾਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ

ਇਸ ਤੋਂ ਪਹਿਲਾਂ ਸੂਬੇ ’ਚ ਪ੍ਰਸ਼ਾਂਤ ਕਿਸ਼ੋਰ ਦੀਆਂ ਸਰਵੇ ਰਿਪੋਰਟਾਂ ਨੂੰ ਲੈ ਕੇ ਕਾਫ਼ੀ ਖਲਬਲੀ ਮਚੀ ਸੀ ਪਰ ਹੁਣ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਖ਼ੁਦ ਨੂੰ ਕਾਂਗਰਸ ਤੋਂ ਵੱਖ ਕੀਤਾ ਹੋਇਆ ਹੈ ਤਾਂ ਇਸ ਸਥਿਤੀ ’ਚ ਹੋਰ ਏਜੰਸੀਆਂ ਦਾ ਸਹਾਰਾ ਲੈ ਕੇ ਕੇਂਦਰੀ ਲੀਡਰਸ਼ਿਪ ਆਉਣ ਵਾਲੇ ਦਿਨਾਂ ’ਚ ਮਜ਼ਬੂਤ ਉਮੀਦਵਾਰਾਂ ਦਾ ਪਤਾ ਲਗਾਉਣ ਲਈ ਸਰਵੇ ਕਰਵਾ ਸਕਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਹੁਣ ਕਾਂਗਰਸ ਲੀਡਰਸ਼ਿਪ ਵੱਲੋਂ ਲਗਾਤਾਰ ਪੰਜਾਬ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਹਰ ਹਫ਼ਤੇ ਕਾਂਗਰਸੀਆਂ ਨੂੰ ਦਿੱਲੀ ’ਚ ਬੁਲਾ ਕੇ ਉਨ੍ਹਾਂ ਨਾਲ ਬੈਠਕਾਂ ਕਰ ਕੇ ਚੋਣ ਵਿਸ਼ਿਆਂ ’ਤੇ ਚਰਚਾ ਹੋ ਰਹੀ ਹੈ, ਇਸ ਦਾ ਇਕੋ-ਇਕ ਟੀਚਾ ਪੰਜਾਬ ’ਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਸੜਕਾਂ ਖ਼ਤਰੇ ਤੋਂ ਖ਼ਾਲੀ ਨਹੀਂ!, ਇਸ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਕਰ ਦੇਣਗੀਆਂ

ਜਿੱਥੋਂ ਤੱਕ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਚੋਣ ਦਾ ਸਬੰਧ ਹੈ, ਇਸ ਮਾਮਲੇ ’ਚ ਕਾਂਗਰਸ ਲੀਡਰਸ਼ਿਪ ਫਿਲਹਾਲ ਪੂਰੀ ਤਰ੍ਹਾਂ ਚੁੱਪ ਧਾਰ ਕੇ ਚੱਲ ਰਹੀ ਹੈ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਹੁਣ ਤੋਂ ਸਾਰੇ ਕਾਂਗਰਸੀ ਆਗੂਆਂ, ਭਾਵੇਂ ਉਹ ਕਿਸੇ ਵੀ ਧੜੇ ਨਾਲ ਸਬੰਧ ਕਿਉਂ ਨਾ ਰੱਖਦਾ ਹੋਵੇ, ਦੇ ਨਾਲ ਤਾਲਮੇਲ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ’ਚ ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News