''ਰਾਵਤ'' ਦੀ ਨਿਯੁਕਤੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦੀ ਪ੍ਰਸਤਾਵਿਤ ਸੂਚੀ ’ਚ ਹੋਵੇਗਾ ਬਦਲਾਅ

Tuesday, Sep 15, 2020 - 07:52 AM (IST)

ਲੁਧਿਆਣਾ ਹਿਤੇਸ਼) : ਬਤੌਰ ਮੁਖੀ ਹਰੀਸ਼ ਰਾਵਤ ਦੀ ਨਿਯੁਕਤੀ ਪੰਜਾਬ ਕਾਂਗਰਸ ’ਚ ਬਦਲਾਅ ਹੋਣ ਦੀ ਜੋ ਚਰਚਾ ਸੁਣਨ ਨੂੰ ਮਿਲ ਰਹੀ ਹੈ, ਉਸ ਦੀ ਸ਼ੁਰੂਆਤ ਅਹੁਦੇਦਾਰਾਂ ਦੀ ਪ੍ਰਸਤਾਵਿਤ ਸੂਚੀ ’ਚ ਬਦਲਾਅ ਨਾਲ ਹੋਣ ਦੀ ਸੰਭਾਵਨਾ ਨਾਲ ਹੋ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਹਾਈਕਮਾਨ ਵੱਲੋਂ ਪ੍ਰਧਾਨ ਨੂੰ ਛੱਡ ਕੇ ਪੰਜਾਬ ਕਾਂਗਰਸ ਦਾ ਜੱਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਕੇਸ ਅੱਧ-ਵਿਚਾਲੇ ਲਟਕਿਆ ਹੋਇਆ ਹੈ।

ਇਹ ਵੀ ਪੜ੍ਹੋ : 'ਕੈਪਟਨ' ਨੇ ਖੇਤੀ ਆਰਡੀਨੈਂਸ 'ਤੇ ਮੋਦੀ ਨੂੰ ਲਿਖੀ ਚਿੱਠੀ, ਕੀਤੀ ਖ਼ਾਸ ਅਪੀਲ

ਹਾਲਾਂਕਿ ਕੁੱਝ ਸਮਾਂ ਪਹਿਲਾਂ ਕਾਰਜਕਾਰਣੀ ਦੇ ਪੁਰਨਗਠਨ ਦਾ ਪ੍ਰਸਤਾਵ ਬਣਾ ਕੇ ਹਾਈਕਮਾਨ ਨੂੰ ਭੇਜਿਆ ਗਿਆ ਸੀ ਪਰ ਉਸ ’ਤੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ। ਦੱਸਿਆ ਜਾਂਦਾ ਹੈ ਕਿ ਉਸ ਸੂਚੀ 'ਚ ਸ਼ਾਮਲ ਕਈ ਨਾਵਾਂ ’ਤੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਆਸ਼ਾ ਕੁਮਾਰੀ ਨੇ ਸੁਨੀਲ ਜਾਖੜ ਵੱਲੋਂ ਬਣਾਈ ਗਈ ਸੂਚੀ ’ਤੇ ਮੋਹਰ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : ਮਿਡ-ਡੇਅ-ਮੀਲ ਸਟਾਫ਼ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਲਾਜ਼ਮ ਬੀਬੀਆਂ ਨੂੰ ਮਿਲੇਗੀ 'ਪ੍ਰਸੂਤਾ ਛੁੱਟੀ'

ਇਸ ਸੂਚੀ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਆਸ਼ਾ ਕੁਮਾਰੀ ਦੀ ਛੁੱਟੀ ਹੋ ਗਈ ਹੈ ਅਤੇ ਨਵੇਂ ਲਾਏ ਗਏ ਇੰਚਾਰਜ ਨੂੰ ਪੰਜਾਬ ਕਾਂਗਰਸ ’ਚ ਧੜੇਬਾਜ਼ੀ ’ਤੇ ਲਗਾਮ ਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਹਰੀਸ਼ ਰਾਵਤ ਵੱਲੋਂ ਪੰਜਾਬ ’ਚ ਕਦਮ ਰੱਖਣ ਤੋਂ ਪਹਿਲਾਂ ਹੀ ਅਸੰਤੁਸ਼ਟ ਨੇਤਾਵਾਂ ਨੇ ਉਨ੍ਹਾਂ ਨੂੰ ਸੂਬੇ 'ਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਫੀਡਬੈਕ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ 'PTM' ਦਾ ਸਿਲਸਿਲਾ ਸ਼ੁਰੂ, 27 ਲੱਖ ਮਾਪਿਆਂ ਵੱਲੋਂ ਹਿੱਸਾ ਲੈਣ ਦੀ ਉਮੀਦ

ਇਸ ’ਚ ਪੰਜਬ ਕਾਂਗਰਸ ਦੇ ਅਹੁਦੇਦਾਰਾਂ ਦੀ ਨਿਯੁਕਤੀ ’ਚ ਸਾਰਿਆਂ ਨੂੰ ਭਰੋਸੇ ’ਚ ਨਾ ਲੈਣ ਦਾ ਮੁੱਦਾ ਮੁੱਖ ਰੂਪ ਨਾਲ ਉਠਾਇਆ ਗਿਆ ਹੈ, ਜਿਸ ਕਾਰਨ ਸਾਰੇ ਗਰੁੱਪਾਂ ਨੂੰ ਸ਼ਾਂਤ ਕਰਨ ਲਈ ਪ੍ਰਸਤਾਵਿਤ ਸੂਚੀ ’ਚ ਬਦਲਾਅ ਹੋਣਾ ਤੈਅ ਮੰਨਿਆ ਜਾ ਰਿਹਾ ਹੈ।



 


Babita

Content Editor

Related News