ਪੰਜਾਬ ''ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
Saturday, Jan 28, 2023 - 03:12 PM (IST)
ਜਲੰਧਰ (ਸੁਰਿੰਦਰ)–ਮੌਸਮ ਇਕ ਵਾਰ ਫਿਰ ਤੋਂ ਕਰਵਟ ਬਦਲਣ ਵਾਲਾ ਹੈ। 2 ਦਿਨ ਮੀਂਹ ਪੈਣ ਤੋਂ ਬਾਅਦ ਜਿੱਥੇ 2 ਦਿਨ ਵਧੀਆ ਧੁੱਪ ਖਿੜਨ ਦਾ ਸ਼ਹਿਰ ਵਾਸੀਆਂ ਨੇ ਆਨੰਦ ਮਾਣਿਆ, ਉਥੇ ਹੀ ਹੁਣ 3 ਦਿਨ ਤੱਕ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਮਹਿਕਮੇ ਅਨੁਸਾਰ 28 ਜਨਵਰੀ ਨੂੰ ਹਲਕਾ ਅਤੇ 29 ਤੇ 30 ਨੂੰ ਭਾਰੀ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਧੁੱਪ ਨਾਲ ਜਿੱਥੇ ਰਾਹਤ ਮਿਲੀ, ਉਥੇ ਹੀ ਵੀਰਵਾਰ ਦੀ ਰਾਤ ਘੱਟ ਤੋਂ ਘੱਟ ਤਾਪਮਾਨ 4.7 ਡਿਗਰੀ ਰਹਿਣ ਨਾਲ ਸਭ ਤੋਂ ਠੰਡੀ ਰਹੀ। ਮਾਹਿਰਾਂ ਦਾ ਮੰਨਣਾ ਹੈ ਕਿ ਹਿਮਾਚਲ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਹੀ ਤਾਪਮਾਨ ਵਿਚ ਬਦਲਾਅ ਆ ਰਿਹਾ ਹੈ। ਦਿਨ ਦਾ ਤਾਪਮਾਨ ਵੱਧ ਤੋਂ ਵੱਧ 19.7 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਫਰਵਰੀ ਮਹੀਨੇ ਦੀ ਸ਼ੁਰੂਆਤ ਵੀ ਹਲਕੇ ਮੀਂਹ ਨਾਲ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਸਮ ਖੁੱਲ੍ਹਣ ਲੱਗ ਜਾਵੇਗਾ ਅਤੇ ਧੁੱਪ ਵੀ ਵਧੀਆ ਲੱਗੇਗੀ।
ਇਹ ਵੀ ਪੜ੍ਹੋ : ਪੰਜਾਬ ਲਈ ਮਾਣ ਵਾਲੀ ਗੱਲ, ਯੂ. ਕੇ. ਦੀ ਸੰਸਦ ’ਚ ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦਾ ਸਨਮਾਨ
ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ
ਮੌਸਮ ਵਿਭਾਗ ਅਨੁਸਾਰ ਜਿੱਥੇ ਇਕ ਦਿਨ ਹਲਕਾ ਮੀਂਹ ਪਵੇਗਾ, ਉਥੇ ਹੀ 2 ਦਿਨ ਤੇਜ਼ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਤਾਪਮਾਨ ਵਿਚ ਇਕ ਵਾਰ ਫਿਰ ਤੋਂ ਗਿਰਾਵਟ ਵੇਖਣ ਨੂੰ ਮਿਲੇਗੀ। ਮੀਂਹ ਤੋਂ ਬਾਅਦ ਸਿਟੀ ਦਾ ਏਅਰ ਕੁਆਲਿਟੀ ਇੰਡੈਕਸ ਵੀ ਸੁਧਰਨ ਲੱਗਾ ਹੈ ਪਰ ਅਜੇ ਵੀ ਸਿਹਤ ਲਈ ਵਧੀਆ ਨਹੀਂ ਹੈ। ਸ਼ੁੱਕਰਵਾਰ ਨੂੰ ਦਿਨ ਦੇ ਸਮੇਂ ਏ. ਕਿਊ. ਆਈ. 135 ਅਤੇ ਰਾਤ ਦੇ ਸਮੇਂ 9 ਵਜੇ ਦੇ ਲਗਭਗ 115 ਨੋਟ ਕੀਤਾ ਹੈ। ਦਸੰਬਰ ਦੇ ਆਖਿਰ ਅਤੇ ਜਨਵਰੀ ਦੀ ਸ਼ੁਰੂਆਤ ਤੱਕ ਸਿਟੀ ਦਾ ਏ. ਕਿਊ. ਆਈ. 200 ਤੋਂ ਘੱਟ ਨਹੀਂ ਹੋਇਆ ਪਰ ਹੁਣ ਮੀਂਹ ਪੈਣ ਲੱਗੇ ਹਨ ਤਾਂ ਗਿਰਾਵਟ ਹਰ ਹਾਲਤ ਵਿਚ ਦਰਜ ਹੋਵੇਗੀ। ਉਥੇ ਹੀ ਸਵੇਰ ਅਤੇ ਸ਼ਾਮ ਦੇ ਸਮੇਂ ਹਲਕੀ ਧੁੰਦ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਫਗਵਾੜਾ 'ਚ ਫੈਲੀ ਦਹਿਸ਼ਤ, ਕਰਿਆਨਾ ਵਪਾਰੀ ਨੂੰ ਮਾਰੀ ਗੋਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।