ਪੰਜਾਬ ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਮੌਜੂਦਾ ਮੰਤਰੀਆਂ ’ਚ ਮਚੀ ਤੜਥੱਲੀ

Thursday, May 13, 2021 - 11:38 AM (IST)

ਪੰਜਾਬ ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਮੌਜੂਦਾ ਮੰਤਰੀਆਂ ’ਚ ਮਚੀ ਤੜਥੱਲੀ

ਜਲੰਧਰ (ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਦਿਨਾਂ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਪੰਜਾਬ ਕੈਬਨਿਟ ਵਿਚ ਖਾਲੀ ਪਏ ਅਹੁਦੇ ਨੂੰ ਭਰਨ ਦੇ ਮਾਮਲੇ ਸਬੰਧੀ ਆਪਣੇ ਸਹਾਇਕਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰਨ ਤੋਂ ਬਾਅਦ ਮੌਜੂਦਾ ਮੰਤਰੀਆਂ ਵਿਚ ਤੜਥੱਲੀ ਮਚ ਗਈ ਹੈ।

ਇਹ ਵੀ ਪੜ੍ਹੋ:  ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ

ਕੈਪਟਨ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਉਹ ਸਿੱਧੂ ਕਾਰਨ ਖਾਲੀ ਪਏ ਮੰਤਰੀ ਅਹੁਦੇ ਨੂੰ ਭਰਨ ਦੇ ਨਾਲ-ਨਾਲ ਬਾਗੀ ਰਵੱਈਆ ਅਪਨਾਉਣ ਵਾਲੇ ਕੁਝ ਮੰਤਰੀਆਂ ਨੂੰ ਵੀ ਝਟਕਾ ਦੇ ਦੇਣ। ਇਸ ਨੂੰ ਵੇਖਦਿਆਂ ਕੁਝ ਮੰਤਰੀਆਂ ਵਿਚ ਘਬਰਾਹਟ ਵੇਖੀ ਜਾ ਰਹੀ ਹੈ। ਕੁਝ ਹੋਰ ਮੰਤਰੀ ਕਾਂਗਰਸ ਹਾਈਕਮਾਨ ਤਕ ਪਹੁੰਚ ਬਣਾਉਣ ’ਚ ਜੁਟ ਗਏ ਹਨ ਤਾਂ ਜੋ ਆਪਣੇ ਮਹਿਕਮਿਆਂ ਵਿਚ ਤਬਦੀਲੀ ਕਰਵਾ ਸਕਣ। ਪਤਾ ਲੱਗਾ ਹੈ ਕਿ ਇਕ-ਦੋ ਮੰਤਰੀਆਂ ਦੇ ਮਹਿਕਮਾ ਬਦਲਣ ਜਾਂ ਉਨ੍ਹਾਂ ਦੀ ਜਗ੍ਹਾ ਨਵੇਂ ਚਿਹਰਿਆਂ ਨੂੰ ਅੱਗੇ ਕਰਨ ਦੀ ਕਵਾਇਦ ਵੀ ਅੰਦਰਖਾਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਕਾਂਗਰਸੀ ਹਲਕਿਆਂ ਅਨੁਸਾਰ ਮਾਝਾ ਖੇਤਰ ਨਾਲ ਸਬੰਧਤ 2 ਮੰਤਰੀਆਂ ਦੀ ਕੋਸ਼ਿਸ਼ ਹੈ ਕਿ ਚੋਣ ਵਰ੍ਹੇ ਵਿਚ ਉਨ੍ਹਾਂ ਨੂੰ ਚੰਗੇ ਮਹਿਕਮੇ ਦਿੱਤੇ ਜਾਣ। ਹੁਣ ਵੇਖਣਾ ਇਹ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਸਾਰੇ ਮਾਮਲੇ ਵਿਚ ਕੀ ਭੂਮਿਕਾ ਨਿਭਾਉਂਦੀ ਹੈ। ਸਭ ਤੋਂ ਪਹਿਲਾਂ ਸਿੱਧੂ ਬਾਰੇ ਫ਼ੈਸਲਾ ਹੋਣਾ ਹੈ। ਉਸ ਤੋਂ ਬਾਅਦ ਹੀ ਕੈਬਨਿਟ ਵਿਚ ਫੇਰਬਦਲ ਸਬੰਧੀ ਰਸਮੀ ਚਰਚਾ ਚੱਲੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਬੰਦ ਪਏ ਆਕਸੀਜਨ ਪਲਾਂਟਾਂ ਨੂੰ ਸੰਜੀਵਨੀ ਦੇਣ ਲਈ ਫ਼ੌਜ ਨੇ ਸੰਭਾਲੀ ਕਮਾਨ, ਜਲਦ ਹੋਣਗੇ ਚਾਲੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News