ਪੰਜਾਬ ਵਜ਼ਾਰਤ ''ਚ ਫੇਰਬਦਲ ਕਰਨਗੇ ''ਕੈਪਟਨ'', ਸਿੱਧੂ ਨੂੰ ਮਿਲੇਗਾ ਪੁਰਾਣਾ ਰੁਤਬਾ

Sunday, Nov 01, 2020 - 10:10 AM (IST)

ਪੰਜਾਬ ਵਜ਼ਾਰਤ ''ਚ ਫੇਰਬਦਲ ਕਰਨਗੇ ''ਕੈਪਟਨ'', ਸਿੱਧੂ ਨੂੰ ਮਿਲੇਗਾ ਪੁਰਾਣਾ ਰੁਤਬਾ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਜ਼ਾਰਤ 'ਚ ਦੀਵਾਲੀ ਦੇ ਨੇੜੇ ਫੇਰਬਦਲ ਕੀਤਾ ਜਾਵੇਗਾ। ਸੂਤਰਾਂ ਦਾ ਮੰਨਣਾ ਹੈ ਕਿ ਫੇਰਬਦਲ ਦੀਵਾਲੀ ਤੋਂ ਇਕ-ਦੋ ਦਿਨ ਪਹਿਲਾਂ ਵੀ ਹੋ ਸਕਦਾ ਹੈ ਅਤੇ ਦੀਵਾਲੀ ਦੇ ਇਕ-ਦੋ ਦਿਨਾਂ ਬਾਅਦ ਵੀ। ਆਖ਼ਰੀ ਤਾਰੀਖ਼ ਮੁੱਖ ਮੰਤਰੀ ਵੱਲੋਂ ਅਗਲੇ ਕੁੱਝ ਦਿਨਾਂ 'ਚ ਤੈਅ ਕਰ ਲਈ ਜਾਵੇਗੀ। ਵਜ਼ਾਰਤ ਦੇ ਫੇਰਬਦਲ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਵਜ਼ਾਰਤ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦੇ ਆਪਸੀ ਸਬੰਧ ਪਿਛਲੇ ਦਿਨੀਂ ਠੀਕ ਹੋ ਗਏ ਸਨ। ਸਿੱਧੂ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ

ਮੁੱਖ ਮੰਤਰੀ ਨਵਜੋਤ ਸਿੱਧੂ ਨੂੰ ਵਜ਼ਾਰਤ 'ਚ ਸ਼ਾਮਲ ਕਰਨ ਜਾ ਰਹੇ ਹਨ ਪਰ ਨਾਲ ਹੀ ਕੁੱਝ ਹੋਰ ਮੰਤਰੀਆਂ ਦੇ ਮਹਿਕਮਿਆਂ 'ਚ ਬਦਲਾਅ ਵੀ ਕੀਤੇ ਜਾਣ ਦੇ ਆਸਾਰ ਹਨ। ਦੱਸਿਆ ਜਾਂਦਾ ਹੈ ਕਿ ਇਸ ਫੇਰਬਦਲ ਨੂੰ ਦੇਖਦੇ ਹੋਏ ਕਈ ਮੰਤਰੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਕ ਵਿਚਾਰ ਮੁੱਖ ਮੰਤਰੀ ਦੇ ਵਿਚਾਰਅਧੀਨ ਇਹ ਵੀ ਆਇਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਵਜ਼ਾਰਤ 'ਚ ਸ਼ਾਮਲ ਕਰ ਲਿਆ ਜਾਵੇ।

ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ ਤੇ ਮਲਟੀਪਲੈਕਸ

ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਫੇਰਬਦਲ ਹੋਵੇਗਾ। ਇਸ ਲਈ ਮੁੱਖ ਮੰਤਰੀ ਵੱਲੋਂ ਆਪਣੇ ਕਰੀਬੀ ਸਾਥੀਆਂ ਨਾਲ ਇਸ ਨੂੰ ਲੈ ਕੇ ਚਰਚਾ ਵੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਚਰਚਾ ਕੀਤੀ ਹੈ। ਕੁੱਝ ਮੰਤਰੀਆਂ ਦੇ ਮਹਿਕਮਿਆਂ 'ਚ ਫੇਰਬਦਲ ਦੇ ਨਾਲ-ਨਾਲ ਇਕ ਚਰਚਾ ਇਹ ਵੀ ਸ਼ੁਰੂ ਹੋਈ ਹੈ ਕਿ ਇਕ ਮੰਤਰੀ ਨੂੰ ਹਟਾ ਦਿੱਤਾ ਜਾਵੇ ਪਰ ਅਜੇ ਇਸ ਸਬੰਧੀ ਆਖ਼ਰੀ ਫ਼ੈਸਲਾ ਹੋਣਾ ਬਾਕੀ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਨੇਤਾਵਾਂ ਦਾ ਕਹਿਣਾ ਹੈ ਕਿ ਜੋ ਮੰਤਰੀ ਜ਼ਿਆਦਾ ਸਰਗਰਮ ਨਹੀਂ ਹਨ, ਉਨ੍ਹਾਂ 'ਚੋਂ ਕਿਸੇ ਇਕ ਨੂੰ ਸਪੀਕਰ ਦੇ ਅਹੁਦੇ 'ਤੇ ਬਿਠਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਅੱਜ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਲੱਗੇਗੀ ਵਿਆਜ-ਪੈਨਲਟੀ
ਇਸੇ ਤਰ੍ਹਾਂ ਨਾਲ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਮਹਿਕਮਿਆਂ 'ਚ ਫੇਰਬਦਲ ਪ੍ਰਸਤਾਵਿਤ ਹੈ। ਉਨ੍ਹਾਂ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾ ਸਕਦਾ ਹੈ। ਪੰਜਾਬ ਵਜ਼ਾਰਤ 'ਚ ਫੇਰਬਦਲ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਅਕਸ ਨੂੰ ਸਵੱਛ ਵੀ ਬਣਾ ਕੇ ਰੱਖਣਾ ਚਾਹੁੰਦੇ ਹਨ। ਇਸ ਸਭ ਦਾ ਵਿਸਥਾਰ ਪੂਰਵਕ ਖਾਤਾ ਤਿਆਰ ਕੀਤਾ ਜਾ ਰਿਹਾ ਹੈ।


 


author

Babita

Content Editor

Related News