ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਫਤਿਹ ਬਰਾੜ ਤੇ ਮੇਜਰ ਸੁਮੀਰ ਨੂੰ ਬਣਾਇਆ ਡੀ. ਐੱਸ. ਪੀ

01/09/2020 7:11:37 PM

ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਵਜ਼ਾਰਤ ਨੇ ਪਰਬਤਰੋਹੀ ਫਤਿਹ ਸਿੰਘ ਬਰਾੜ ਅਤੇ ਭਾਰਤੀ ਫੌਜ ਦੇ ਸਾਬਕਾ ਮੇਜਰ ਸੁਮੀਰ ਸਿੰਘ ਨੂੰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆ ਗਿਆ।

ਦੱਸ ਦੇਈਏ ਕਿ ਫਤਿਹ ਸਿੰਘ ਬਰਾੜ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਪਰਬਤ ਆਰੋਹੀ ਹਨ, ਉਨ੍ਹਾਂ ਨੇ 21 ਮਈ , 2013 ਨੂੰ ਸਿਰਫ 16 ਸਾਲ 9 ਮਹੀਨੇ ਦੀ ਉਮਰ 'ਚ ਮਾਊਂਟ ਐਵਰੈਸਟ 'ਤੇ ਚੜ੍ਹਨ 'ਚ ਸਫਲਤਾ ਹਾਸਿਲ ਕੀਤੀ ਸੀ। ਜਦੋਂਕਿ ਮੇਜਰ ਸੁਮੀਰ ਸਿੰਘ ਸਰਹੱਦ ਪਾਰ ਤੋਂ ਹੋਏ ਹਮਲਿਆਂ ਨੂੰ ਨਾਕਾਮ ਕਰਨ 'ਚ ਭਾਰਤੀ ਫੌਜ ਵੱਲੋਂ ਕੀਤੀਆਂ ਗਈਆਂ ਅਨੇਕਾਂ ਕਾਰਵਾਈਆਂ 'ਚ ਸ਼ਾਮਿਲ ਸਨ ਅਤੇ ਉਨ੍ਹਾਂ ਨੇ 9 ਪੈਰਾ ਸਪੈਸ਼ਲ ਫੋਰਸ ਵੱਲੋਂ ਸੀਮਾ ਪਾਰ ਜਾ ਕੇ ਕੀਤੇ ਗਏ ਸਰਜੀਕਲ ਆਪਰੇਸ਼ਨ 'ਚ ਦਹਿਸ਼ਤਗਰਦਾਂ ਦਾ ਸਫਾਇਆ ਕੀਤਾ ਸੀ।
ਫਤਹਿ ਸਿੰਘ ਬਰਾੜ ਨੂੰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਭਰਤੀ ਕਰਨ ਨਾਲ ਰਾਜ 'ਚ ਦਲੇਰਾਨਾ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਅਵਸਰ ਮਿਲੇਗਾ ਅਤੇ ਨਾਲ ਹੀ ਵੱਖ-ਵੱਖ ਖੇਡਾਂ 'ਚ ਸ਼ਾਨਦਾਰ ਮੁਜ਼ਾਹਰਾ ਕਰਨ 'ਤੇ ਖਿਡਾਰੀਆਂ ਨੂੰ ਸਰਕਾਰ 'ਚ ਵਧੇਰੇ ਅਵਸਰ ਮਿਲ ਸਕਣਗੇ। ਪੰਜਾਬ ਵਜ਼ਾਰਤ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ 'ਤੇ ਦੋਵਾਂ ਦੇ ਡੀ. ਐੱਸ. ਪੀ. ਭਰਤੀ ਕਰਨ 'ਤੇ ਮੋਹਰ ਲਾ ਦਿੱਤੀ ।


shivani attri

Content Editor

Related News