ਅੱਜ ਪੇਸ਼ ਹੋਵੇਗਾ ਪੰਜਾਬ ਦਾ ''ਬਜਟ'', ਸੂਬੇ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਈ ਉਮੀਦਾਂ

Monday, Mar 08, 2021 - 08:59 AM (IST)

ਅੱਜ ਪੇਸ਼ ਹੋਵੇਗਾ ਪੰਜਾਬ ਦਾ ''ਬਜਟ'', ਸੂਬੇ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਈ ਉਮੀਦਾਂ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 8 ਮਾਰਚ ਮਤਲਬ ਕਿ ਅੱਜ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਵਿਧਾਨ ਸਭਾ 'ਚ ਇਹ ਬਜਟ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਨਗੇ। ਕੈਪਟਨ ਅਮਰਿੰਦਰ ਸਰਕਾਰ ਦੇ ਇਸ ਕਾਰਜਕਾਲ ਦਾ ਇਹ ਆਖ਼ਰੀ ਬਜਟ ਹੋਵੇਗਾ। ਇਸ ਬਜਟ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਜਨਤਾ ਦਾ ਭਰੋਸਾ ਕਾਇਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਵਿਅਕਤੀ ਨੇ ਵਿਹੜੇ 'ਚ ਰਹਿੰਦੇ 2 ਮਾਸੂਮਾਂ ਦੇ ਗਲੇ ਵੱਢ ਕੀਤਾ ਕਤਲ, ਮਗਰੋਂ ਕੀਤੀ ਖ਼ੁਦਕੁਸ਼ੀ

ਇਹ ਖ਼ਾਸ ਕਰਕੇ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਪਿਛਲੀਆਂ ਚੋਣਾਂ 'ਚ ਕੀਤੇ ਗਏ ਵਾਅਦਿਆਂ ਨੂੰ ਨਾ ਪੂਰਾ ਕਰਨ ਦੇ ਦੋਸ਼ ਸਰਕਾਰ 'ਤੇ ਲਾਏ ਜਾ ਰਹੇ ਹਨ। ਇਕ ਪਾਸੇ ਕਾਂਗਰਸ ਸਰਕਾਰ ਸਾਲ 2017 'ਚ ਕੀਤੇ ਗਏ ਆਪਣੇ ਵਾਅਦਿਆਂ ਨੂੰ ਨਾ ਪੂਰਾ ਕਰਨ ਸਬੰਧੀ ਘਿਰੀ ਹੋਈ ਹੈ, ਉੱਥੇ ਹੀ ਮਨਪ੍ਰੀਤ ਬਾਦਲ 'ਤੇ ਵੀ ਇਹ ਦੋਸ਼ ਲੱਗ ਰਹੇ ਹਨ ਕਿ ਉਹ ਜੋ ਬਜਟ ਬਣਾਉਂਦੇ ਹਨ, ਉੰਨਾ ਖ਼ਰਚ ਨਹੀਂ ਕਰਦੇ।

ਇਹ ਵੀ ਪੜ੍ਹੋ : 'ਕੈਗ' ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ, ਵੱਧਦੇ ਕਰਜ਼ੇ ਬਾਰੇ ਜਤਾਈ ਚਿੰਤਾ

ਬੀਤੇ ਸਮੇਂ ਦੌਰਾਨ ਸੂਬੇ 'ਚ ਕੋਰੋਨਾ ਕਾਲ ਦੇ ਚੱਲਦਿਆਂ ਫੈਕਟਰੀਆਂ ਬੰਦ ਰਹੀਆਂ ਅਤੇ ਇੰਡਸਟਰੀ ਦਾ ਵੀ ਕਾਫੀ ਨੁਕਸਨ ਹੋਇਆ। ਇਸ ਲਈ ਬਜਟ ਦੌਰਾਨ ਪੰਜਾਬ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ। ਇੰਡਸਟਰੀ ਚਾਹੁੰਦੀ ਹੈ ਕਿ ਸਰਕਾਰ ਇਸ ਦੇ ਲਈ ਕੋਈ ਨਾ ਕੋਈ ਰਾਹਤ ਪੈਕਜ ਉਨ੍ਹਾਂ ਨੂੰ ਦੇਵੇ।

ਇਹ ਵੀ ਪੜ੍ਹੋ : ਪੰਜਾਬ 'ਚ ਗੈਰ ਕਾਨੂੰਨੀ ਖਣਨ ਦੇ ਖ਼ਾਤਮੇ ਲਈ 'ਕੈਪਟਨ' ਨੇ ਕੀਤਾ ਵੱਡਾ ਐਲਾਨ

ਦੱਸਣਯੋਗ ਹੈ ਕਿ ਇਹ ਬਜਟ ਪਹਿਲਾਂ 5 ਮਾਰਚ ਨੂੰ ਪੇਸ਼ ਕੀਤਾ ਜਾਣਾ ਸੀ ਪਰ ਇਸ ਤੋਂ ਬਾਅਦ ਬਜਟ ਪੇਸ਼ ਕਰਨ ਦੀ ਤਾਰੀਖ਼ 8 ਮਾਰਚ ਰੱਖੀ ਗਈ। 
ਨੋਟ : ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਜਾ ਰਹੇ ਪੰਜਾਬ ਦੇ ਬਜਟ ਬਾਰੇ ਦਿਓ ਆਪਣੀ ਰਾਏ


author

Babita

Content Editor

Related News