ਪੰਜਾਬ ਦਾ ''ਬਜਟ ਇਜਲਾਸ'' ਅੱਜ ਤੋਂ ਸ਼ੁਰੂ, ਜਾਣੋ ਕਿਸ ਦਿਨ ਸਦਨ ''ਚ ਕੀ ਹੋਵੇਗਾ

Monday, Mar 01, 2021 - 09:50 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਮਤਲਬ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਇਜਲਾਸ ਦੀ ਸ਼ੁਰੂਆਤ ਰਾਜਪਾਲ ਦੇ ਸੰਬੋਧਨ ਨਾਲ ਹੋਵੇਗੀ। ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਪੂਰੀ ਰਣਨੀਤੀ ਤਿਆਰ ਕਰ ਚੁੱਕੀ ਹੈ। ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਸਰਕਾਰ 'ਤੇ ਭਾਰੂ ਹੋਣ ਲਈ ਕਿਸਾਨੀ, ਨਸ਼ਾ, ਫਾਜ਼ਿਲਕਾ 'ਚ ਕਾਂਗਰਸੀ ਵਿਧਾਇਕ ਵੱਲੋਂ ਸ਼ਰਾਬ ਫੈਕਟਰੀ ਖੋਲ੍ਹਣ ਦੇ ਮੁੱਦੇ 'ਤੇ ਹੰਗਾਮਾ ਕਰੇਗੀ।

ਇਹ ਵੀ ਪੜ੍ਹੋ : PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ ਪ੍ਰਦਰਸ਼ਨ
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ 1 ਮਾਰਚ ਤੋਂ ਕਾਂਗਰਸ ਨੇ ਪੰਜਾਬ ਰਾਜ ਭਵਨ ਦਾ ਘਿਰਾਅ ਕਰਨ ਦਾ ਐਲਾਨ ਕਰ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਦੇ ਮੁੱਦੇ ਨੂੰ ਲੈ ਕੇ ਰਾਜ ਭਵਨ ਜਾ ਕੇ ਕਾਂਗਰਸ ਮੰਗ ਪੱਤਰ ਸੌਂਪਣਾ ਚਾਹੁੰਦੀ ਹੈ। ਇਸੇ ਕਾਰਨ ਕਾਂਗਰਸ ਦੇ ਕਾਰਕੁੰਨ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਰਾਜ ਭਵਨ ਦਾ ਘਿਰਾਅ ਕਰਨਗੇ।

ਇਹ ਵੀ ਪੜ੍ਹੋ : CBSE ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਿਲੇਬਸ ਨੂੰ ਲੈ ਕੇ ਸਾਫ਼ ਕੀਤੀ ਇਹ ਗੱਲ
ਜਾਣੋ ਕਿਸ ਦਿਨ ਸਦਨ 'ਚ ਕੀ ਹੋਵੇਗਾ
1 ਮਾਰਚ ਨੂੰ ਬਜਟ ਇਜਲਾਸ ਦੌਰਾਨ ਰਾਜਪਾਲ ਦਾ ਭਾਸ਼ਣ ਹੋਵੇਗਾ, ਜਿਸ ਤੋਂ ਬਾਅਦ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
2 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਅਤੇ ਬਹਿਸ ਹੋਵੇਗੀ।
3 ਮਾਰਚ ਨੂੰ ਭਾਸ਼ਣ 'ਤੇ ਬਹਿਸ ਜਾਰੀ ਰਹੇਗੀ।
4 ਮਾਰਚ ਨੂੰ ਨਾਨ ਆਫ਼ੀਸ਼ੀਅਲ ਬਿਜ਼ਨੈੱਸ ਹੋਵੇਗਾ।
5 ਮਾਰਚ ਨੂੰ ਸਭ ਤੋਂ ਅਹਿਮ ਬਜਟ ਨੂੰ ਸਦਨ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਟਰੋਲਰ ਐਂਡ ਆਡੀਟਰ ਜਰਨਲ ਦੀ 2018-19 ਦੀ ਰਿਪੋਰਟ ਨੂੰ ਸਦਨ 'ਚ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ : 'ਬੁਲੇਟ ਮੋਟਰਸਾਈਕਲ' ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਜ਼ੁਰਮ 'ਤੇ ਹੋ ਸਕਦੀ ਹੈ 6 ਸਾਲ ਦੀ ਕੈਦ
6 ਮਾਰਚ ਨੂੰ ਸ਼ਨੀਵਾਰ ਅਤੇ 7 ਮਾਰਚ ਨੂੰ ਐਤਵਾਰ ਹੈ, ਜਿਸ ਕਾਰਨ ਇਜਲਾਸ ਨਹੀਂ ਚੱਲੇਗਾ।
8 ਮਾਰਚ ਨੂੰ ਬਜਟ 'ਤੇ ਬਹਿਸ ਦੇ ਨਾਲ ਵੋਟਿੰਗ ਹੋਵੇਗੀ।
9 ਅਤੇ 10 ਮਾਰਚ ਨੂੰ ਲੈਜੀਲੇਟਿਵ ਬਿਜ਼ਨੈੱਸ ਹੋਵੇਗਾ।
ਨੋਟ : 1 ਮਾਰਚ ਨੂੰ ਸ਼ੁਰੂ ਹੋ ਰਹੇ ਬਜਟ ਇਜਲਾਸ ਬਾਰੇ ਦਿਓ ਆਪਣੀ ਰਾਏ


Babita

Content Editor

Related News