ਪੰਜਾਬ : ਸਵੀਮਿੰਗ ਪੂਲ ਕਿਨਾਰੇ ਬੈਠੇ ਮੁੰਡੇ ਦੀ ਅਚਾਨਕ ਮੌਤ, ਦਰਦਨਾਕ ਮੰਜ਼ਰ ਦੇਖਣ ਵਾਲਿਆਂ ਦੇ ਉੱਡੇ ਹੋਸ਼

Saturday, Sep 05, 2026 - 01:16 PM (IST)

ਪੰਜਾਬ : ਸਵੀਮਿੰਗ ਪੂਲ ਕਿਨਾਰੇ ਬੈਠੇ ਮੁੰਡੇ ਦੀ ਅਚਾਨਕ ਮੌਤ, ਦਰਦਨਾਕ ਮੰਜ਼ਰ ਦੇਖਣ ਵਾਲਿਆਂ ਦੇ ਉੱਡੇ ਹੋਸ਼

ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਇਕ ਨਾਬਾਲਗ ਮੁੰਡੇ ਦੀ ਸਵੀਮਿੰਗ ਪੂਲ ਕਿਨਾਰੇ ਅਚਾਨਕ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਤੋਂ ਬਾਅਦ ਪੂਰਾ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਵਾਇਰਲ ਵੀਡੀਓ ਮੁਤਾਬਕ ਮ੍ਰਿਤਕ ਮੁੰਡੇ ਦੀ ਪਛਾਣ ਵਾਰਡ ਨੰਬਰ-87, ਬਿੰਦਰਾ ਕਾਲੋਨੀ ਵਾਸੀ ਵੰਸ਼ (15) ਵਜੋਂ ਹੋਈ ਹੈ। ਘਟਨਾ ਵਾਲੇ ਦਿਨ ਵੰਸ਼ ਸਵੀਮਿੰਗ ਪੂਲ 'ਚ ਨਹਾਉਣ ਗਿਆ ਸੀ। ਪਾਣੀ 'ਚੋਂ ਬਾਹਰ ਨਿਕਲਣ ਮਗਰੋਂ ਉਹ ਆਪਣੇ ਦੋਸਤ ਨਾਲ ਸਵੀਮਿੰਗ ਪੂਲ ਦੀ ਬਾਊਂਡਰੀ 'ਤੇ ਆਰਾਮ ਨਾਲ ਬੈਠਾ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਲੱਗਣਗੇ 'ਵਿਸ਼ੇਸ਼ ਵੋਟਰ ਕੈਂਪ', ਸ਼ਾਮ 4 ਵਜੇ ਤੱਕ BLOs ਕਰਨਗੇ ਵੋਟਰਾਂ ਦਾ ਹਰ ਕੰਮ

ਇਸੇ ਦੌਰਾਨ ਅਚਾਨਕ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਅਤੇ ਉਹ ਵਾਰ-ਵਾਰ ਅੰਗੜਾਈ ਲੈਣ ਲੱਗਾ, ਜਿਵੇਂ ਉਸ ਦੇ ਸਰੀਰ 'ਚ ਬਹੁਤ ਦਰਦ ਹੋ ਰਿਹਾ ਹੋਵੇ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੇਚੈਨੀ ਹੱਦ ਤੋਂ ਜ਼ਿਆਦਾ ਵੱਧ ਗਈ ਤਾਂ ਵੰਸ਼ ਆਪਣੀ ਜਗ੍ਹਾ ਤੋਂ ਉੱਠ ਕੇ ਚੱਲਣ ਦੀ ਕੋਸ਼ਿਸ਼ ਕਰਨ ਲੱਗਾ। ਸਿਰਫ 2 ਕਦਮ ਚੱਲਦੇ ਹੀ ਉਸ ਦੇ ਪੈਰ ਬੁਰੀ ਤਰ੍ਹਾਂ ਲੜਖੜਾਉਣ ਲੱਗੇ। ਖ਼ੁਦ ਨੂੰ ਡਿੱਗਦਾ ਦੇਖ ਕੋ ਉਹ ਕਿਸੇ ਤਰ੍ਹਾਂ ਸੰਭਲ ਕੇ ਵਾਪਸ ਉਸੇ ਥਾਂ 'ਤੇ ਆ ਕੇ ਬੈਠ ਗਿਆ, ਜਿੱਥੇ ਉਸ ਦਾ ਦੋਸਤ ਬੈਠਾ ਸੀ। ਉਹ ਬੈਠਦੇ ਹੀ ਅਚਾਨਕ ਉਸ ਨੂੰ ਸੀਨੇ 'ਚ ਤੇਜ਼ ਦਰਦ ਹੋਇਆ ਅਤੇ ਉਹ ਪਿੱਛੇ ਨੂੰ ਝੁਕ ਗਿਆ ਅਤੇ ਕੁੱਝ ਪਲਾਂ 'ਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...

ਕੋਲ ਬੈਠੇ ਉਸ ਦਾ ਦੋਸਤ ਅਤੇ ਹੋਰ ਲੋਕਾਂ ਨੇ ਤੁਰੰਤ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਮੁਤਾਬਕ ਵੰਸ਼ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਉਸ ਦਾ ਇਲਾਜ ਏਮਜ਼ ਦਿੱਲੀ 'ਚ ਰੈਗੂਲਰ ਤੌਰ 'ਤੇ ਚੱਲ ਰਿਹਾ ਸੀ। ਵੰਸ਼ ਦੇ ਪਿਤਾ ਵਿੱਕੀ ਕੱਪੜੇ ਦਾ ਕਾਰੋਬਾਰੀ ਹਨ ਅਤੇ ਘਰ 'ਚ ਉਸ ਦੀ ਛੋਟੀ ਭੈਣ ਵੀ ਹੈ। ਹੱਸਦੇ-ਖੇਡਦੇ ਪੁੱਤ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸੋਸ਼ਲ ਮੀਡੀਆ 'ਤੇ ਮੌਤ ਦੇ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News