ਅਸਤੀਫ਼ੇ ਦੀ ਚਰਚਾ ਦਰਮਿਆਨ ਅਸ਼ਵਨੀ ਸ਼ਰਮਾ ਨੇ ਦਫ਼ਤਰ 'ਚੋਂ ਚੁੱਕਿਆ ਸਾਮਾਨ, ਹੋਏ ਭਾਵੁਕ

Monday, Jul 03, 2023 - 05:56 PM (IST)

ਜਲੰਧਰ/ਚੰਡੀਗੜ੍ਹ- ਭਾਜਪਾ ਦੇ ਪੰਜਾਬ ਪ੍ਰਧਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਚਰਚਾ ਛੇੜ ਦਿੱਤੀ ਹੈ। ਇਸ ਤੋਂ ਬਾਅਦ ਅੱਜ ਅਸ਼ਵਨੀ ਸ਼ਰਮਾ ਨੇ ਆਪਣੇ ਪਾਰਟੀ ਦਫ਼ਤਰ ਤੋਂ ਸਾਰਾ ਸਾਮਾਨ ਚੁੱਕ ਲਿਆ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਅਸ਼ਵਨੀ ਸ਼ਰਮਾ ਵੀ ਭਾਵੁਕ ਵੀ ਨਜ਼ਰ ਆਏ। ਪੰਜਾਬ ਦੇ ਨਵੇਂ ਭਾਜਪਾ ਪ੍ਰਧਾਨ ਬਾਰੇ ਉਨ੍ਹਾਂ ਕਿਹਾ  ਕਿ ਇਹ ਦਿੱਲੀ ਦੇ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਬਦਲਾਅ ਆਇਆ ਹੈ ਅਤੇ ਭਾਜਪਾ ਕਿੱਥੇ ਖੜ੍ਹੀ ਹੈ।

ਉਥੇ ਹੀ ਹੁਣ ਇਸ ਅਹੁਦੇ ਦੀ ਕਮਾਨ ਸੰਭਾਲਣ ਲਈ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੇ ਨਾਂ ਸਾਹਮਣੇ ਆ ਰਹੇ ਹਨ ਪਰ ਜਾਖੜ ਦਾ ਨਾਂ ਪ੍ਰਮੁੱਖ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਜਾਖੜ ਨੂੰ ਪਾਰਟੀ ਦੀ ਵਾਗਡੋਰ ਸੌਂਪੀ ਜਾ ਸਕਦੀ ਹੈ। ਹਾਲਾਂਕਿ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਂ 'ਤੇ ਕੁਝ ਦੇਰ ਜਾਂ ਸ਼ਾਮ ਤੱਕ ਮੋਹਰ ਲੱਗ ਸਕਦੀ ਹੈ। ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਅਤੇ ਕਦੋਂ ਆਪਣਾ ਅਹੁਦਾ ਸੰਭਾਲੇਗਾ, ਇਸ ਬਾਰੇ ਹੁਣ ਕੁਝ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ- 'ਅੰਸਾਰੀ' ਮਾਮਲੇ 'ਤੇ ਪੰਜਾਬ 'ਚ ਸਿਆਸੀ ਘਮਸਾਨ, CM ਮਾਨ ਨੇ ਰੰਧਾਵਾ ਤੇ ਕੈਪਟਨ ਨੂੰ ਭੇਜਿਆ ਨੋਟਿਸ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News