ਪੰਜਾਬ ਪੁਲਸ ਦਾ ਮਾਣ: ਪੰਜਾਬ ਹਥਿਆਰਬੰਦ ਪੁਲਸ ਪੀ.ਏ.ਪੀ. ਜਲੰਧਰ

Saturday, Jun 27, 2020 - 01:18 PM (IST)

ਪੰਜਾਬ ਪੁਲਸ ਦਾ ਮਾਣ: ਪੰਜਾਬ ਹਥਿਆਰਬੰਦ ਪੁਲਸ ਪੀ.ਏ.ਪੀ. ਜਲੰਧਰ

1941 ਵਿਚ, ਬ੍ਰਿਟਿਸ਼ ਪ੍ਰਸ਼ਾਸ਼ਨ ਨੇ ਸਿਵਲ ਪੁਲਸ ਦੀ ਸਹਾਇਤਾ ਨਾਲ 1000 ਬੰਦਿਆਂ (ਪੁਲਸ) ਦੀ ਟੁਕੜੀ ਖੜੀ ਕੀਤੀ।ਵੰਡ ਤੋਂ ਬਾਅਦ, ਪੁਲਸ ਫੋਰਸ ਦੀ ਇਹ ਟੁਕੜੀ ਲਾਹੌਰ ਤੋਂ ਜਲੰਧਰ ਕੈਂਟ ਆ ਗਈ ਅਤੇ ਇਸ ਨੂੰ ਮੁੜ “ਪੰਜਾਬ ਆਰਮਡ ਪੁਲਿਸ” (ਪੀਏਪੀ) ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ।ਆਜ਼ਾਦੀ ਤੋਂ ਬਾਅਦ, ਪੰਜਾਬ ਆਰਮਡ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਿੰਮੇਵਾਰੀ ਸੰਭਾਲੀ ।ਚੀਨ ਦੇ ਹਮਲੇ (1962) ਤੋਂ ਬਾਅਦ -37 ਪੰਜਾਬ ਆਰਮਡ ਪੁਲਿਸ ਬਟਾਲੀਅਨਾਂ ਖੜੀਆਂ ਹੋਈਆਂ।1988 ਵਿਚ 33 ਵੀਂ ਪੰਜਾਬ ਆਰਮਡ ਪੁਲਿਸ ਬਟਾਲੀਅਨ; ਸਿਖਲਾਈ ਪ੍ਰਾਪਤ ਅਤੇ ਪਹਿਲੀ ਕਮਾਂਡੋ ਬਟਾਲੀਅਨ ਵਜੋਂ ਨਾਮਜ਼ਦ ਹੋਈ।ਬਾਅਦ ਚਾਰ ਹੋਰ ਕਮਾਂਡੋ ਬਟਾਲੀਅਨਾਂ ਅਤੇ 1993 ਵਿਚ ਪੰਜ ਇੰਡੀਆ ਰਿਜ਼ਰਵ ਬਟਾਲੀਅਨਾਂ ਖੜੀਆਂ ਹੋਈਆਂ ਸਨ। 2005 ਵਿਚ ਦੋ ਹੋਰ ਇੰਡੀਆ ਰਿਜ਼ਰਵ ਬਟਾਲੀਅਨਾਂ ਖੜੀਆਂ ਕੀਤੀਆਂ ਗਈਆਂ। ਇਸ ਸਮੇਂ ਆਰਮਡ ਪੁਲਿਸ ਦੀਆਂ 20 ਬਟਾਲੀਅਨਾਂ ਹਨ।(8-ਪੰਜਾਬ ਆਰਮਡ ਪੁਲਿਸ, 5-ਕਮਾਂਡੋ ਅਤੇ 7-ਇੰਡੀਆ ਰਿਜ਼ਰਵ ਬਟਾਲੀਅਨਾਂ)

ਪੰਜਾਬ ਹਥਿਆਰਬੰਦ ਪੁਲਸ ਦੇ ਜਵਾਨਾਂ ਦਾ ਮੁੱਖ ਦਫ਼ਤਰ ਪੀ.ਏ.ਪੀ. ਜਲੰਧਰ ਛਾਉਣੀ ਵਿਖੇ ਹੈ । ਇਹ ਉਹ ਅਦਾਰਾ ਹੈ ਜਿੱਥੇ ਹਥਿਆਰਬੰਦ ਪੁਲਸ ਦੇ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਮਹੱਤਵਪੂਰਨ ਅਤੇ ਔਖੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਕੀਤਾ ਜਾਂਦਾ ਹੈ । ਬੀ.ਐਸ.ਐਫ. ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੀ.ਏ.ਪੀ. ਦੇ ਜਵਾਨਾਂ ਨੂੰ ਅਤਿਅੰਤ ਸੰਵੇਦਨਸ਼ੀਲ ਪਾਕਿਸਤਾਨ ਨਾਲ ਲਗਦੀ ਸਰਹੱਦ ਦੀ ਸੁੱਰਖਿਆ ਲਈ ਤਾਇਨਾਤ ਕੀਤਾ ਜਾਂਦਾ ਸੀ। ਪੀ.ਈ.ਪੇ. ਦੇ ਜਵਾਨਾਂ ਨੇ ਕਿੱਤਾ ਮੁੱਖੀ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਹਾਕੀ, ਭਾਰ-ਤੋਲਣ, ਵਾਲੀਵਾਲ, ਕਬੱਡੀ ਆਦਿ ਦੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਦਾ ਮੁੱਖ ਅਧਾਰ ਪੀ.ਏ.ਪੀ ਹੀ ਹੈ । ਪੀ.ਏ.ਪੀ. ਕੈਂਪਸ ਕਾਫ਼ੀ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ। ਜਿਸ ਵਿੱਚ ਰਿਹਾਇਸ਼ੀ ਕੁਆਰਟਰ, ਖੇਡਾਂ ਦੇ ਮੈਦਾਨ, ਸਿਖਲਾਈ ਯੰਤਰ, ਹਾਲ, ਸਕੂਲ, ਹਸਪਤਾਲ, ਸਵਿਮਿੰਗ ਪੂਲ ਆਦਿ ਹਨ।

ਬਟਾਲੀਅਨਾਂ
       7ਵੀ ਬਟਾਲੀਅਨ , ਜਲੰਧਰ
       9ਵੀ ਬਟਾਲੀਅਨ , ਅੰਮ੍ਰਿਤਸਰ
       13ਵੀ ਬਟਾਲੀਅਨ , ਚੰਡੀਗੜ੍ਹ
       36ਵੀ ਬਟਾਲੀਅਨ , ਜਲੰਧਰ
       75ਵੀ ਬਟਾਲੀਅਨ , ਜਲੰਧਰ
       80ਵੀ ਬਟਾਲੀਅਨ , ਜਲੰਧਰ
       82ਵੀ ਬਟਾਲੀਅਨ , ਜਲੰਧਰ
 

ਪੀ.ਏ.ਪੀ.'ਚ ਚਲਾਏ ਜਾਂਦੇ ਕੋਰਸ
ਇਸ ਸਿਖਲਾਈ ਕੇਂਦਰ ਵਿੱਚ ਮੁੱਢਲੇ ਸਿਖਲਾਈ ਕੋਰਸ ਤੋਂ ਇਲਾਵਾ ਪੁਲਸ ਜਵਾਨਾਂ ਦੀਆਂ ਸਰਗਰਮੀਆਂ ਦੇ ਭਿੰਨ-ਭਿੰਨ ਪੱਖਾਂ ਨੂੰ ਉਜਾਗਰ ਕਰਦੇ ਹੋਏ ਹੋਰ ਵਿਸ਼ੇਸ਼ ਕੋਰਸ ਵੀ ਕਰਵਾਏ ਜਾਂਦੇ ਹਨ।

ਹਥਿਆਰਾਂ ਦੀ ਸੰਭਾਲ ਅਤੇ ਵਰਤੋਂ, ਫੀਲਡ ਅਤੇ ਫੀਲਡ ਇੰਜੀਨੀਅਰਿੰਗ ਕੋਰਸ
ਇਸ ਕੋਰਸ ਦੀ ਮਿਆਦ 8 ਹਫ਼ਤੇ ਹੈ। ਇਸ ਦੀਆਂ 100 ਸੀਟਾਂ ਹਨ । ਇਹ ਕੋਰਸ ਸਹਾਇਕ-ਸਬ-ਇੰਸਪੈਕਟਰਾਂ, ਮੁੱਖ ਸਿਪਾਹੀਆਂ ਅਤੇ ਸਿਪਾਹੀਆਂ ਲਈ ਹਥਿਆਰਾਂ ਦੀ ਸਾਂਭ-ਸੰਭਾਲ ਅਤੇ ਵਰਤੋਂ ਦੀ ਵਿਸ਼ੇਸ਼ ਸਿਖਲਾਈ ਦੇਣ ਲਈ ਤਿਆਰ ਕੀਤਾ ਗਿਆ ਹੈ ।

ਰੀ-ਉਰੀਐਨਟੇਸ਼ਨ ਕੋਰਸ (ਮੁੜ ਨਿਰਮਾਣ ਕੋਰਸ)
 ਇਸ ਕੋਰਸ ਦੀ ਮਿਆਦ 6 ਦਿਨ ਹੈ ਅਤੇ ਇਸ ਨੂੰ ਮੁਖ ਸਿਪਾਹੀਆਂ ਦੇ ਜਨਤਾ ਪ੍ਰਤੀ ਵਤੀਰੇ ਦੀ ਵਿਸ਼ੇਸ਼ ਸਿਖਲਾਈ ਦੇਣ ਲਈ ਕਰਵਾਇਆ ਜਾਂਦਾ ਹੈ ।

ਕਨਵਰਸ਼ਨ ਕੋਰਸ (ਤਬਦੀਲੀ ਕੋਰਸ)
ਇਸ ਕੋਰਸ ਦੀ ਮਿਆਦ 4 ਮਹੀਨੇ ਹੈ ਅਤੇ ਇਹ ਸਿਪਾਹੀਆਂ ਦੇ ਪੀ.ਏ.ਪੀ. ਤੋਂ ਜ਼ਿਲ੍ਹਾ ਪੁਲਸ ਵਿੱਚ ਬਦਲੀ ਹੋਣ ਤੇ ਕਰਵਾਇਆ ਜਾਂਦਾ ਹੈ। ਇਸ ਨੂੰ ਜ਼ਿਲ੍ਹਾ ਪੁਲਿਸ ਵਿੱਚ ਤਬਦੀਲ ਹੋਣ ਤੇ ਉੱਥੇ ਦੇ ਹਾਲਾਤਾਂ ਅਤੇ ਕੰਮ-ਕਾਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾਂਦਾ ਹੈ ।

ਕੈਪਸੂਲ ਕੋਰਸ
ਇਸ ਕੋਰਸ ਦੀ ਮਿਆਦ 4 ਮਹੀਨੇ ਹੈ ਅਤੇ ਇਸ ਨੂੰ ਖ਼ਾਸ ਪੁਲਸ ਅਫਸਰਾਂ ਤੋਂ ਸਿਪਾਹੀਆਂ ਦੇ ਰੂਪ ਵਿੱਚ ਭਰਤੀ ਹੋਣ ਲਈ ਕਰਵਾਇਆ ਜਾਂਦਾ ਹੈ ।

ਡਿਟੈਕਟਿਵ ਫੁਟ ਸਿਪਾਹੀ ਕੋਰਸ
ਇਸ ਕੋਰਸ ਦੀ ਮਿਆਦ 4 ਮਹੀਨੇ ਹੈ ਅਤੇ ਵਿਸ਼ੇਸ਼ ਤੌਰ ਤੇ ਸਿਪਾਹੀਆਂ (ਤਰਜੀਹ ਤੋਰ ਤੇ ਸੀ-2) ਨੂੰ ਕਰਵਾਇਆ ਜਾਂਦਾ ਹੈ ।

ਰੀਵਿਊ ਆਫ ਟ੍ਰੇਨਿੰਗ ਅਤੇ ਟਰੇਨਰ ਕੋਰਸ ਦੀ ਸਿਖਲਾਈ
ਇਸ ਕੋਰਸ ਦੀ ਮਿਆਦ 3 ਦਿਨ ਹੈ ਅਤੇ ਇਸ ਨੂੰ ਵਿਸ਼ੇਸ਼ ਤੌਰ ਤੇ ਸਿਰਫ਼ ਪੁਲਸ ਅਮਲੇ ਅਤੇ ਮੁੱਢਲੀ ਸਿਖਲਾਈ ਦੇ ਕਾਮਿਆਂ ਨੂੰ ਕਰਵਾਇਆ ਜਾਂਦਾ ਹੈ ।

ਇਹ ਵੀ ਪੜ੍ਹੋ:ਆਓ ਜਾਣੀਏ ਪੰਜਾਬ ਪੁਲਸ ਦੀਆਂ ਰੇਂਜਾਂ ਅਤੇ ਜ਼ਿਲ੍ਹਿਆਂ ਬਾਰੇ

ਅੰਦਰੂਨੀ ਸਿਖਲਾਈ
ਇਹ ਸਿਖਲਾਈ ਯਕੀਨੀ ਬਣਾਉਂਦੀ ਹੈ ਕਿ ਸਿਖਲਾਈ ਕਰਤਾ ਵੱਧ ਤੋ ਵੱਧ ਗਿਆਨ, ਹੁਨਰ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਕਰਦੇ ਹੋਏ ਆਪਣੀਆਂ ਥਾਵਾਂ ਤੇ ਜ਼ਿੰਮੇਵਾਰੀਆਂ ਨਿਭਾਉਣ। ਇਸ ਮਕਸਦ ਲਈ ਹੇਠ ਲਿਖੇ ਤਰੀਕੇ ਅਖਤਿਆਰ ਕੀਤੇ ਜਾਂਦੇ ਹਨ :-
 1. ਆਡੀਊ ਵਿਜ਼ਉਲ ਦੇ ਸਹਾਇਕ ਲੈਕਚਰ ।
 2. ਸਿਖਲਾਈ ਫ਼ਿਲਮਾਂ ਨੂੰ ਸਕਰੀਨ ਤੇ ਦਿਖਾਉਣਾ ।
 3. ਮੁਕੱਦਮੇ ਅਧਿਐਨ ਦੀਆਂ ਵਿਧੀਆਂ ।
 4. ਸਮਾਨਅੰਤਰ ਸਥਿਤੀਆਂ ਅਤੇ ਉਹਨਾਂ ਦੀ ਸਿਧਾਂਤਕ ਵਿਆਖਿਆ ।
 5. ਪ੍ਰਦਰਸ਼ਨੀਆਂ ਤੇ ਨੁਮਾਇਸ਼ਾਂ ।
 6. ਸਮੂਹਿਕ ਵਿਚਾਰ-ਵਟਾਂਦਰਾ ।
 7. ਭੂਮਿਕਾ ਨਿਭਾਉਣਾ।

ਮੈਦਾਨੀ ਸਿਖਲਾਈ
ਮੈਦਾਨੀ ਸਿਖਲਾਈ ਦੇਣ ਦਾ ਮੰਤਵ ਆਪਣੀ ਡਿਊਟੀ ਨਿਭਾਉਂਦੇ ਹੋਏ ਵੱਧ ਤੋ ਵੱਧ ਸਰੀਰਕ ਫਿੱਟਨੈਸ, ਖ਼ਾਸ ਖੇਤਰ ਵਿੱਚ ਹੁਨਰ ਅਤੇ ਸਮੱਸਿਆਵਾਂ ਪ੍ਰਤੀ ਵਿਗਿਆਨਕ ਪਹੁੰਚ ਵਿਕਸਤ ਕਰਨਾ ਹੈ। ਇਸ ਸਬੰਧ ਵਿੱਚ ਹੇਠ ਲਿਖੇ ਪ੍ਰੋਗਰਾਮ ਚਲਾਏ ਜਾਂਦੇ ਹਨ :-
 
1. ਪੀ.ਟੀ. (ਸਰੀਰਕ ਫਿੱਟਨੈਸ ਲਈ) ।
2. ਪਰੇਡ ਅਤੇ ਕਮਾਂਡ ਵਿੱਚ ਸਿਖਲਾਈ ।
3. ਸ਼ੂਟਿੰਗ ।
4. ਸੰਕਟਕਾਲੀਨ ਸਮੱਸਿਆਵਾਂ ਦਾ ਸਾਹਮਣਾ ਕਰਨਾ ।
5. ਬਿਨਾਂ ਹਥਿਆਰਾਂ ਦੀ ਲੜਾਈ ।
6. ਤੈਰਾਕੀ ਸਿਖਲਾਈ ।
7. ਘੋੜ ਸਵਾਰੀ ।
8. ਡਰਾਈਵਿੰਗ ।
9. ਪੁਲਿਸ ਬੈਂਡ।

ਇਹ ਵੀ ਪੜ੍ਹੋ:ਪੰਜਾਬ ਪੁਲਸ ਦਾ ਇਤਿਹਾਸ

ਹੋਰ ਵਿਸ਼ੇਸ਼ ਸਰਗਰਮੀਆਂ

ਪੀ.ਏ.ਪੀ ਜਲੰਧਰ ਦੇ ਸਿਖਿਆਰਥੀ ਆਪਣੇ ਕੈਂਪਸ ਦੇ ਮਾਹੌਲ ਨੂੰ ਹਰਿਆ-ਭਰਿਆ ਅਤੇ ਜੀਵਨਮਈ ਬਣਾਉਣ ਲਈ ਸਮੇਂ-ਸਮੇਂ ਤੇ ਕਰਵਾਏ ਜਾਂਦੇ ਤਿਓਹਾਰਾਂ ਅਤੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ।

ਪੀ.ਏ.ਪੀ. ਜਲੰਧਰ ਵਿੱਚ ਉਪਲੱਬਧ ਸਹੂਲਤਾਂ

ਪੀ.ਏ.ਪੀ. ਦੇ ਸਿਖਿਆਰਥੀਆਂ ਅਤੇ ਸਟਾਫ਼ ਲਈ ਹੇਠ ਲਿਖੀਆ ਸਹੂਲਤਾਂ ਹਨ :- 
1. ਮੁੱਢਲਾ ਸਿਹਤ ਕੇਂਦਰ ।
2. ਢੁੱਕਵੀਆਂ ਰਿਹਾਇਸ਼ੀ ਸਹੂਲਤਾਂ ।
3. ਜੀ.ਓਜ਼. ਮੈੱਸ ਅਤੇ ਰੈਸਟ ਹਾਊਸ ।
4. ਲਾਇਬਰੇਰੀ ।
5. ਮੈੱਸ ।
6. ਕੰਟੀਨ ।
7. ਬੈਂਕ ।
8. ਮੈਰਿਜ ਹਾਲ ।
9. ਸਪੋਰਟਸ ਟਰੈਕ ।
10. ਸਵਿਮਿੰਗ ਪੂਲ ।
11. ਵੈਲਫੇਅਰ ।
12. ਹਾਈ ਸਕੂਲ ।
13. ਘੋੜ ਸਵਾਰੀ ।
14. ਪੈਪਕੋਜ਼ ਫਾਸਟ ਫੂਡ ।
15. ਗੈਸ ਏਜੰਸੀ ।
16. ਪੈਟਰੋਲ ਪੰਪ ।
17. ਗੋਲਫ ਕਲੱਬ ।
 

ਬੀਬੀਆਂ ਦੀ ਭਲਾਈ ਲਈ ਬਣਿਆ ਸੈਂਟਰ
ਵਧੇਰੇ ਗਿਣਤੀ ਵਿੱਚ ਬੀਬੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਅਤੇ ਆਤਮ ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨਾਂ ਅਤੇ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ ।
 

ਨੋਟ:ਇਹ ਸਾਰੀ ਜਾਣਕਾਰੀ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਇਟ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀਗਈ ਹੈ।


author

Harnek Seechewal

Content Editor

Related News