ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2924 ਨਵੇਂ ਮਾਮਲੇ ਆਏ ਸਾਹਮਣੇ, 62 ਦੀ ਮੌਤ

Wednesday, Apr 07, 2021 - 12:13 AM (IST)

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2924 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 62 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 257057 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7216 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 43844 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2924 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6145532 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਕੇਂਦਰ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਟੋਲ ਪਲਾਜ਼ਿਆਂ ਤੋਂ ਹਟਾਏ ਜਾਣ ਕਿਸਾਨਾਂ ਦੇ ਧਰਨੇ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 401, ਜਲੰਧਰ 307, ਐਸ. ਏ. ਐਸ. ਨਗਰ 521, ਪਟਿਆਲਾ 290, ਅੰਮ੍ਰਿਤਸਰ 248, ਹੁਸ਼ਿਆਰਪੁਰ 155, ਬਠਿੰਡਾ 179, ਗੁਰਦਾਸਪੁਰ 98, ਕਪੂਰਥਲਾ 84, ਐਸ. ਬੀ. ਐਸ. ਨਗਰ 101, ਪਠਾਨਕੋਟ 22, ਸੰਗਰੂਰ 42, ਫਿਰੋਜ਼ਪੁਰ 24,  ਰੋਪੜ 177, ਫਰੀਦਕੋਟ 33, ਫਾਜ਼ਿਲਕਾ 51, ਸ੍ਰੀ ਮੁਕਤਸਰ ਸਾਹਿਬ 23, ਫਤਿਹਗੜ੍ਹ ਸਾਹਿਬ 39, ਤਰਨਤਾਰਨ 52, ਮੋਗਾ 42, ਮਾਨਸਾ 30 ਅਤੇ ਬਰਨਾਲਾ 'ਚ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ

ਉੱਥੇ ਹੀ ਸੂਬੇ 'ਚ ਅੱਜ 62 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 9, ਬਰਨਾਲਾ 1, ਬਠਿੰਡਾ 2, ਫਰੀਦਕੋਟ 1, ਫਾਜ਼ਿਲਕਾ 1, ਫਿਰੋਜ਼ਪੁਰ 1,  ਗੁਰਦਾਸਪੁਰ 5, ਹੁਸ਼ਿਆਰਪੁਰ 7, ਜਲੰਧਰ 6, ਕਪੂਰਥਲਾ 5, ਲੁਧਿਆਣਾ 5, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 2, ਪਟਿਆਲਾ 4, ਰੋਪੜ 1, ਸੰਗਰੂਰ 1, ਐੱਸ.ਬੀ.ਐੱਸ ਨਗਰ 3 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
 


Bharat Thapa

Content Editor

Related News