ਪੰਜਾਬ ''ਚ ਸ਼ਨੀਵਾਰ ਨੂੰ ਕੋਰੋਨਾ ਦੇ 1515 ਨਵੇਂ ਮਾਮਲੇ ਆਏ ਸਾਹਮਣੇ, 69 ਮਰੀਜ਼ਾਂ ਦੀ ਮੌਤ
Saturday, Sep 05, 2020 - 10:20 PM (IST)

ਲੁਧਿਆਣਾ,(ਸਹਿਗਲ) : ਪੰਜਾਬ 'ਚ ਪਿਛਲੇ 24 ਘੰਟੇ 'ਚ ਕੋਰੋਨਾ ਨਾਲ 69 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦਕਿ 1515 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਪੰਜਾਬ 'ਚ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ 1808 ਲੋਕਾਂ ਦੀ ਹੁਣ ਤਕ ਮੌਤ ਹੋ ਚੁਕੀ ਹੈ, ਜਦਕਿ 61527 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਸੂਬੇ 'ਚ 507 ਲੋਕ ਆਕਸੀਜਨ ਸਪੋਰਟ 'ਤੇ ਹਨ, ਜਦਕਿ 93 ਨੂੰ ਵੈਂਟੀਲੇਟਰ ਲਗਾਇਆ ਗਿਆ ਹੈ। ਅੱਜ ਸਾਹਮਣੇ ਆਏ 69 ਮਰੀਜ਼ਾਂ 'ਚੋਂ ਲੁਧਿਆਣਾ 'ਚ 12, ਫਿਰੋਜ਼ਪੁਰ 'ਚ 10, ਜਲੰਧਰ 'ਚ 8, ਅੰਮ੍ਰਿਤਸਰ 'ਚ 8, ਪਟਿਆਲਾ 'ਚ 4 ਦੇ ਇਲਾਵਾ ਰੋਪੜ, ਬਠਿੰਡਾ, ਗੁਰਦਾਸਪੁਰ, ਐਸ. ਏ. ਐਸ. ਨਗਰ ਤੇ ਪਠਾਨਕੋਟ 'ਚ 3-3, ਬਰਨਾਲਾ, ਫਰੀਦਕੋਟ, ਮੋਗਾ, ਸੰਗਰੂਰ ਤੇ ਹੁਸ਼ਿਆਰਪੁਰ 'ਚ 2-2 ਅਤੇ ਕਪੂਰਥਲਾ ਤੇ ਐਸ. ਬੀ. ਐਸ. ਨਗਰ 'ਚ 1-1 ਮਰੀਜ਼ ਦੀ ਮੌਤ ਹੋਈ ਹੈ।
ਮਾਹਿਰਾਂ ਮੁਤਾਬਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਐਸ. ਏ. ਐਸ. ਨਗਰ ਤੇ ਪਟਿਆਲਾ ਦੇ ਬਾਅਦ ਹੁਣ ਸੰਗਰੂਰ, ਬਠਿੰਡਾ, ਗੁਰਦਾਸਪੁਰ ਅਤੇ ਫਿਰੋਜ਼ਪੁਰ 'ਚ ਵੀ ਹਾਲਾਤ ਹੋਲੀ-ਹੋਲੀ ਖਰਾਬ ਹੋ ਰਹੇ ਹਨ।