ਪੰਜਾਬ ਵਿਚ ਟਿੱਡੀ-ਦਲ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਪੀ.ਏ.ਯੂ. ਕੀਟ ਮਾਹਿਰ

05/07/2020 10:24:08 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਮਾਰੂਥਲੀ ਟਿੱਡੀ-ਦਲ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ ਅਤੇ ਮੱਧ-ਪੂਰਬ ਦੇਸ਼ਾਂ, ਅਤੇ ਭਾਰਤ ਪੱਖੋਂ ਇਸ ਦੇ ਦੱਖਨੀ ਇਰਾਨ ਅਤੇ ਪਾਕਿਸਤਾਨ ‘ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ (ਰਾਜਸਥਾਨ, ਪੰਜਾਬ, ਗੁਜਰਾਤ) ਦੀ ਖੇਤੀ ਅਤੇ ਬਨਾਸਪਤੀ ਲਈ ਇਕ ਚੁਣੌਤੀ ਹੈ। ਹਾਲਾਂਕਿ ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿਚ ਆਉਣਾ ਇਕ ਪੁਰਾਨਾ ਵਰਤਾਰਾ ਹੈ ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿਚ ਟਿੱਡੀ ਦਲ ਦਾ ਆਉਣਾ ਇਕ ਨਵਾਂ ਵਰਤਾਰਾ ਰਿਹਾ। ਇਹ ਨੂੰ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ.ਪ੍ਰਦੀਪ ਕੁਮਾਰ ਛੁਨੇਜਾ ਨੇ ਕਿਹਾ ਕਿ ਇਸ ਸਾਲ, ਜਨਵਰੀ-ਫ਼ਰਵਰੀ ਦੇ ਮਹੀਨੇ ’ਚ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਅਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ ਵਿਚ ਦਾਖਲ ਹੋਏ ਸਨ, ਜੋ ਮੁਕੰਮਲ ਤੌਰ ’ਤੇ ਝਟਪਟ ਹੀ ਖਤਮ ਕਰ ਦਿੱਤੇ ਗਏ ਸਨ। ਪੰਜਾਬ ਵਿਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਸੀ। ਪੰਜਾਬ ’ਚ ਸਰਦੀਆਂ ਤੋਂ ਬਾਅਦ ਤਾਪਮਾਨ ਵਿਚ ਵਾਧੇ ਅਤੇ ਫ਼ਸਲਾਂ/ ਬਨਾਸਪਤੀ ਦੀ ਵੱਡੀ ਸੰਭਾਵਨਾ ਦੇ ਮੱਦੇ-ਨਜ਼ਰ ਸਰਹੱਦ ਪਾਰੋਂ ਸਾਨੂੰ ਸੰਭਾਵਤ ਵੱਡੇ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬਚਣ ਦੀ ਲੋੜ ਹੈ। 

ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਲਾਕਡਾਊਨ : ਭਾਰਤੀ ਅਰਥ-ਵਿਵਸਥਾ ਨੂੰ ਮੁੜ ਸੁਰਜੀਤ ਹੋਣ ਲਈ ਲੱਗੇਗਾ 1 ਸਾਲ ਦਾ ਸਮਾਂ (ਵੀਡੀਓ)

ਬੀਤੇ ਕੁਝ ਦਿਨਾਂ ਤੋਂ ਸਰਹੱਦ ਨਾਲ ਲਗਦੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ, ਖੱਖਾਂ ਅਤੇ ਰੇਣੁਕਾ ਖੇਤਰਾਂ ਅਤੇ ਪੰਜਾਬ ’ਚ ਫਾਜ਼ਿਲਕਾ ਜ਼ਿਲ੍ਹੇ ਦੇ ਰੂਪਨਗਰ, ਬਾਰੇਕਾ, ਨੇਜੇਕੇ ਅਤੇ ਬਿਸ਼ੰਬਰ ਤੋਂ ਨਾਬਾਲਗ ਟਿੱਡੀ ਦਲ ਦੇ ਛੋਟੇ ਸਮੂਹਾਂ ਦੀ ਆਮਦ ਵੇਖੀ ਗਈ। ਟਿੱਡੀ ਦਲ ਦੇ ਇਸ ਆਮਦ ਨੂੰ ਦੇਖਣ ਤੋਂ ਬਾਅਦ ਫੌਰੀ-ਤੌਰ ’ਤੇ ਕਾਬੂ ਪਾ ਲਿਆ ਗਿਆ। ਸੂਬਾਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੂਰੀ ਸਤਰਕਤਾ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਟਿੱਡੀ ਦਲ ਵਾਸਤੇ ਸਰਵੇਖਣ ਅਤੇ ਯੋਗ ਤਰੀਕਿਆਂ ਨਾਲ ਇਨ੍ਹਾਂ ਦਾ ਮੁਕੰਮਲ ਖਾਤਮਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਾਰੂਥਲੀ ਟਿੱਡੀ-ਦਲ ਸਬੰਧੀ ਲੋੜੀਂਦੀ ਜਾਣਕਾਰੀ ਮੁਹਈਆ ਕਰਵਾਈ ਜਾ ਰਹੀ ਹੈ।

ਟਿੱਡੀ ਦਲ ਦੇ ਨਾਬਾਲਗ ਹਾਪਰ ਦੀ ਪਛਾਣ ਇਸ ਦੇ ਹਰੇ ਤੋਂ ਸਲੇਟੀ ਰੰਗ ਅਤੇ ਸਵਾਰਮ ਕਰਨ ਵਾਲੇ ਨਵੇਂ ਬਣੇ ਬਾਲਗਾਂ ਦੀ ਗੁਲਾਬੀ-ਭਾ ਮਾਰਦੇ ਜਿਹੇ ਰੰਗ ਤੋਂ ਹੁੰਦੀ ਹੈ ਜਿਸਦੇ ਮੁਹਰਲੇ ਖੰਬਾਂ ਉੱਤੇ ਕਾਲੇ ਧਬਿਆਂ ਜਿਹੇ ਬਹੁਤ-ਸਾਰੇ ਨਿਸ਼ਾਨ ਹੁੰਦੇ ਹਨ। ਕਿਸਾਨਾਂ ਨੂੰ ਇਸ ਟਿੱਡੀ ਦਲ ਦੇ ਹਮਲੇ ਪ੍ਰਤੀ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਟਿੱਡੀ ਦਲ ਦੇ ਨਾਬਾਲਗ ਹਾਪਰਾਂ ਦਾ ਸਮੂਹ ਜਾਂ ਉਡਦੇ ਹੋਏ ਬਾਲਗਾਂ ਦਾ ਸਮੂਹ ਜਾਂ ਇਨ੍ਹਾਂ ਦਾ ਹਮਲਾ ਖੇਤਾਂ ’ਚ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਫੌਰੀ-ਤੌਰ ਤੇ ਆਪਣੇ ਜ਼ਿਲੇ ਦੀ ਪੀ.ਏ.ਯੂ ਸੰਸਥਾ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਬਨਾਸਪਤੀ ਨੂੰ ਬਚਾਇਆ ਜਾ ਸਕੇ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

ਪੜ੍ਹੋ ਇਹ ਵੀ ਖਬਰ - ਬਰਸੀ ''ਤੇ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ਸ਼ਿਵ ਕੁਮਾਰ ਬਟਾਲਵੀ


rajwinder kaur

Content Editor

Related News