ਪੰਜਾਬ ਦੀ ਮਹਿਲਾ IAS ਅਧਿਕਾਰੀ ਭਾਜਪਾ ''ਚ ਹੋ ਸਕਦੀ ਹੈ ਸ਼ਾਮਲ, ਲੜ ਸਕਦੀ ਹੈ ਲੋਕ ਸਭਾ ਚੋਣ!
Tuesday, Apr 02, 2024 - 02:02 PM (IST)
ਚੰਡੀਗੜ੍ਹ : ਪੰਜਾਬ ਦੀ ਇਕ ਮਹਿਲਾ ਆਈ. ਏ. ਐੱਸ. ਅਧਿਕਾਰੀ ਵਲੋਂ ਭਾਜਪਾ 'ਚ ਸ਼ਾਮਲ ਹੋ ਕੇ ਮਾਲਵੇ ਦੀ ਇਕ ਅਹਿਮ ਸੀਟ ਤੋਂ ਚੋਣਾਂ ਲੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਕੋਈ ਮਹੱਤਵਪੂਰਨ ਅਹੁਦਾ ਨਾ ਮਿਲਣ ਕਾਰਨ ਇਹ ਮਹਿਲਾ ਅਧਿਕਾਰੀ ਨਾਰਾਜ਼ ਚੱਲ ਰਹੀ ਹੈ ਅਤੇ ਜਲਦੀ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਨਵੀਂ Update, ਜਾਰੀ ਹੋਏ ਨਿਰਦੇਸ਼
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਸਤੀਫ਼ਾ ਦੇਣ ਮਗਰੋਂ ਮਹਿਲਾ ਅਧਿਕਾਰੀ ਦਾ ਸਿਆਸਤ 'ਚ ਪੈਰ ਰੱਖਣ ਦਾ ਵਿਚਾਰ ਹੈ। ਹਾਲਾਂਕਿ ਮਹਿਲਾ ਅਧਿਕਾਰੀ ਵਲੋਂ ਸੋਮਵਾਰ ਸ਼ਾਮ ਤੱਕ ਅਸਤੀਫ਼ਾ ਦੇਣ ਦੀ ਗੱਲ ਕਹੀ ਜਾ ਰਹੀ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਸੁਖਬੀਰ ਲਈ ਅੱਜ 13 ਉਮੀਦਵਾਰਾਂ ਦੀ ਚੋਣ ਵੱਡੀ ਚੁਣੌਤੀ! ਚੰਡੀਗੜ੍ਹ ਸੱਦੇ ਪੰਜਾਬ ਦੇ ਅਕਾਲੀ
ਸੂਤਰਾਂ ਦੇ ਮੁਤਾਬਕ ਜਿਨ੍ਹਾਂ ਸੀਟਾਂ 'ਤੇ ਭਾਜਪਾ ਕੋਲ ਵੱਡੇ ਚਿਹਰੇ ਨਹੀਂ ਹਨ, ਉੱਥੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਪਾਰਟੀ ਵਿਚਾਰ ਕਰ ਰਹੀ ਹੈ। ਇਸ 'ਚ ਤਰਨਜੀਤ ਸਿੰਘ ਸੰਧੂ ਇਕ ਵੱਡੀ ਮਿਸਾਲ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਉਤਾਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8