ਪੰਜਾਬ ''ਚ 20-21 ਮਾਰਚ ਨੂੰ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ

Wednesday, Mar 18, 2020 - 12:52 AM (IST)

ਪੰਜਾਬ ''ਚ 20-21 ਮਾਰਚ ਨੂੰ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ

ਲੁਧਿਆਣਾ,(ਸਲੂਜਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮਿਜ਼ਾਜ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਕਿ 72 ਘੰਟੇ ਦੇ ਖੁਸ਼ਕ ਮੌਸਮ ਦੇ ਬਾਅਦ 20-21 ਮਾਰਚ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਗਰਜ ਤੇ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਕੀ ਰਹੇਗਾ ਤਾਪਮਾਨ ਦਾ ਪਾਰਾ
ਇਸ ਦੌਰਾਨ ਮੈਦਾਨੀ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 26 ਤੋਂ 29 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਤਾਪਮਾਨ 12 ਤੋਂ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ 'ਚ ਕਿਵੇਂ ਰਿਹਾ ਮੌਸਮ ਦਾ ਮਿਜ਼ਾਜ
ਮੰਗਲਵਾਰ ਸਵੇਰ ਤੋਂ ਲੈ ਕੇ ਸੂਰਜ ਢੱਲਣ ਤਕ ਧੁੱਪ ਦੇ ਖਿੜੇ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ 25.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੁਪਹਿਰ ਦੇ ਸਮੇਂ ਗਰਮੀ ਦਾ ਅਹਿਸਾਸ ਹੁੰਦਾ ਰਿਹਾ। ਸਵੇਰੇ ਹਵਾ 'ਚ ਨਮੀ 95 ਫੀਸਦੀ ਅਤੇ ਸ਼ਾਮ ਨੂੰ 50 ਫੀਸਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਸਥਾਨਕ ਨਗਰੀ 'ਚ ਮੌਸਮ ਠੰਡਾ ਅਤੇ ਖੁਸ਼ਕ ਬਣਿਆ ਰਹਿ ਸਕਦਾ ਹੈ।


Related News