ਨੰਨ੍ਹੇ-ਮੁੰਨਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

Monday, Jan 29, 2018 - 11:07 AM (IST)

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਹੈਲਥ ਮਿਸ਼ਨ ਦੀ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਤਵਾਰ ਨੂੰ ਸੀਨੀਅਰ ਮੈਡੀਕਲ ਅਫਸਰ ਸੀ. ਐੱਚ. ਸੀ. (ਕਮਿਊਨਿਟੀ ਹੈਲਥ ਸੈਂਟਰ) ਝਬਾਲ ਡਾ. ਕਰਮਵੀਰ ਭਾਰਤੀ ਦੀ ਅਗਵਾਈ 'ਚ 0 ਤੋਂ 5 ਸਾਲ ਦੀ ਉਮਰ ਤੱਕ ਦੇ ਨੌਨਿਹਾਲਾਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ । ਪੋਲੀਓ ਬੂੰਦਾਂ ਪਿਲਾਉਣ ਦਾ ਉਦਘਾਟਨ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਵੱਲੋਂ ਅੱਡਾ ਝਬਾਲ ਵਿਖੇ ਲਾਏ ਗਏ ਬੂਥ ਤੋਂ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤਾ ਗਿਆ। ਇਸ ਮੌਕੇ ਐੱਸ. ਆਈ. ਰਾਮ ਰਛਪਾਲ ਧਵਨ, ਬੀ. ਈ. ਈ. ਹਰਦੀਪ ਸਿੰਘ, ਸਿਹਤ ਕਰਮਚਾਰੀ ਪ੍ਰਦੀਪ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ, ਟੀਮ ਮੈਂਬਰ ਡਾ. ਭੱਟੀ, ਅਰਵਿੰਦਰ ਕੌਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।
ਐੱਸ. ਐੱਮ. ਓ. ਡਾ. ਕਰਮਵੀਰ ਭਾਰਤੀ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ 14000 ਨੌਨਿਹਾਲਾਂ ਨੂੰ 2 ਬੂੰਦਾਂ ਜ਼ਿੰਦਗ਼ੀ ਦੀਆਂ ਪਿਲਾਈਆਂ ਗਈਆਂ, ਜਿਸ ਤਹਿਤ 220 ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਗਲੇ 2 ਦਿਨਾਂ 'ਚ ਮਾਈਗ੍ਰੇਟਰੀ ਮੁਹਿੰਮ ਤਹਿਤ ਇੱਟ-ਭੱਠਿਆਂ, ਝੁੱਗੀ-ਝੌਂਪੜੀ ਅਤੇ ਦਿਹਾੜੀਦਾਰ ਕਾਮਿਆਂ ਦੇ ਘਰਾਂ 'ਚ ਪਹੁੰਚ ਕੇ ਟੀਮਾਂ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ।


Related News