ਵੱਡੀ ਖ਼ਬਰ : ਪੰਜਾਬ ਵਿਚ ਕੱਲ੍ਹ ਫਿਰ ਹੋਵੇਗੀ ਮੌਕ ਡਰਿੱਲ

Wednesday, May 28, 2025 - 02:17 PM (IST)

ਵੱਡੀ ਖ਼ਬਰ : ਪੰਜਾਬ ਵਿਚ ਕੱਲ੍ਹ ਫਿਰ ਹੋਵੇਗੀ ਮੌਕ ਡਰਿੱਲ

ਚੰਡੀਗੜ੍ਹ : ਪੰਜਾਬ ਵਿਚ ਕੱਲ੍ਹ ਫਿਰ ਮੌਕ ਡਰਿੱਲ ਹੋਣ ਜਾ ਰਹੀ ਹੈ। ਇਹ ਮੌਕ ਡਰਿੱਲ ਸਿਵਲ ਸੇਫਟੀ ਦੇ ਚੱਲਦਿਆਂ ਭਲਕੇ ਸ਼ਾਮ ਨੂੰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰਹੱਦੀ ਸੂਬਿਆਂ ਪੰਜਾਬ, ਜੰਮੂ ਕਸ਼ਮੀਰ, ਗੁਜਰਾਤ, ਰਾਜਸਥਾਨ ਵਿਚ ਇਹ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਮੌਕ ਡਰਿੱਲ ਕੀਤੀ ਗਈ ਸੀ ਤਾਂ ਅਗਲੇ ਹੀ ਦਿਨ ਭਾਰਤ ਵੱਲੋਂ ਪਾਕਿਸਤਾਨ 'ਤੇ ਹਮਲਾ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਵੀ ਲਗਾਤਾਰ ਇਹ ਆਖਦੀ ਆ ਰਹੀ ਹੈ ਕਿ ਆਪਰੇਸ਼ਨ ਸਿੰਧੂਰ ਅਜੇ ਖ਼ਤਮ ਨਹੀਂ ਹੋਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ

ਸੂਤਰਾਂ ਮੁਤਾਬਕ ਹੁਣ ਫਿਰ ਸਿਵਲ ਸੇਫਟੀ ਦੇ ਚੱਲਦਿਆਂ ਪੰਜਾਬ ਤੋਂ ਇਲਾਵਾ ਹੋਰ ਸਰਹੱਦੀ ਸੂਬਿਆਂ ਵਿਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਵੀਰਵਾਰ ਸ਼ਾਮ ਨੂੰ ਇਹ ਮੌਕ ਡਰਿੱਲ ਕੀਤੀ ਜਾਵੇਗੀ। 

 


author

Gurminder Singh

Content Editor

Related News