ਪੰਜਾਬ ਤੇ ਹਰਿਆਣਾ ’ਚ ਪਏ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਹੋ ਸਕਦੀ ਹੈ ਮੁੜ ਬਰਸਾਤ
Monday, Aug 23, 2021 - 09:15 AM (IST)
ਲੁਧਿਆਣਾ (ਸਲੂਜਾ) - ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਲੋਕ ਹੁੰਮਸ ਭਰੀ ਗਰਮੀ ਦਾ ਸੰਤਾਪ ਭੋਗ ਰਹੇ ਸਨ। ਦੋਵੇਂ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਾਰਿਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਮੀਂਹ ਪੈਣ ਦੇ ਬਾਵਜੂਦ ਅਜੇ ਵੀ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਧੁੱਪ ਨਾ ਨਿਕਲਣ ਦੇ ਕਾਰਨ ਅਜੇ ਵੀ ਆਸਮਾਨ ’ਚ ਬਦਲ ਬਣੇ ਹੋਏ ਵਿਖਾਈ ਦੇ ਰਹੇ ਹਨ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਰਸਾਤ ਮੁੜ ਹੋ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ
ਚੰਡੀਗੜ੍ਹ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਚੰਡੀਗੜ੍ਹ ਵਿੱਚ 0.4, ਅੰਬਾਲਾ ਵਿਚ 9, ਕਰਨਾਲ 7.2, ਰੋਹਤਕ 0.2, ਅੰਮ੍ਰਿਤਸਰ 6, ਪਟਿਆਲਾ 25, ਬਠਿੰਡਾ 22, ਫਰੀਦਕੋਟ 4.2, ਗੁਰਦਾਸਪੁਰ 3.7 ਅਤੇ ਬੱਲੋਵਾਲ ਸੋਖੜੀ ’ਚ 57.6 ਮਿ.ਮੀ. ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਮਾਹਿਰਾਂ ਨੇ ਇਹ ਵੀ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)