ਪੰਜਾਬ ’ਚ ਮੁੜ ਬਣੇਗੀ ਕਾਂਗਰਸ ਦੀ ਸਰਕਾਰ : ਪ੍ਰਤਾਪ ਸਿੰਘ ਬਾਜਵਾ

Thursday, Jan 27, 2022 - 10:01 AM (IST)

ਪੰਜਾਬ ’ਚ ਮੁੜ ਬਣੇਗੀ ਕਾਂਗਰਸ ਦੀ ਸਰਕਾਰ : ਪ੍ਰਤਾਪ ਸਿੰਘ ਬਾਜਵਾ

ਧਾਰੀਵਾਲ (ਜਵਾਹਰ) - ਵਿਧਾਨ ਸਭਾ ਚੋਣਾ ਦੌਰਾਨ ਪੰਜਾਬ ’ਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਦੀ ਸਰਕਾਰ ਬਣਾਉਣ ਨੂੰ ਲੈ ਕੇ ਲੋਕਾਂ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਗੋਪਾਲ ਨਗਰ ਮੁਹੱਲਾ ਧਾਰੀਵਾਲ ਵਿਖੇ ਲੱਕੀ ਦੇ ਘਰ ਵਿਚ ਆਯੋਜਿਤ ਚੋਣ ਮੀਟਿੰਗ ਦੌਰਾਨ ਕੀਤਾ।

ਪੜ੍ਹੋ ਇਹ ਵੀ ਖ਼ਬਰ - ਗਣਤੰਤਰ ਦਿਵਸ ’ਤੇ ਬਠਿੰਡਾ ’ਚ ਵੱਡੀ ਵਾਰਦਾਤ : ਬਿਜਲੀ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਧਾਰੀਵਾਲ ਅਤੇ ਇਸ ਦੇ ਆਸਪਾਸ ਦੇ ਪਿੰਡਾਂ ਦੀ ਨੁਹਾਰ ਬਦਲਦੇ ਹੋਏ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਇਸ ਮੌਕੇ ਪੀ.ਪੀ.ਸੀ.ਸੀ ਕਮੇਟੀ ਦੇ ਮੈਂਬਰ ਬਰਿੰਦਰ ਸਿੰਘ ਛੋਟੇਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਧਾ ਕ੍ਰਿਸ਼ਨ ਪੁਰੀ, ਵਾਰਡ ਨੰਬਰ-4 ਦੇ ਕੌਂਸਲਰ ਰਜਿੰਦਰ ਕੁਮਾਰ ਲਵਲੀ, ਨੋਨੀ ਖੋਸਲਾ, ਦੀਪਕ ਕੁਮਾਰ ਰਿੰਟੂ, ਸਾਈਂ ਦਾਸ ਰਣੀਆ, ਮਨਜੀਤ ਸਿੰਘ ਵਿਜੈ ਵਰਮਾ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

 


author

rajwinder kaur

Content Editor

Related News