ਠੰਡ ਨਾਲ ਕੁੰਗੜਿਆ ਅੰਮ੍ਰਿਤਸਰ, 1.1 ਡਿਗਰੀ ਤਕ ਡਿੱਗਾ ਪਾਰਾ

Monday, Dec 24, 2018 - 06:46 PM (IST)

ਠੰਡ ਨਾਲ ਕੁੰਗੜਿਆ ਅੰਮ੍ਰਿਤਸਰ, 1.1 ਡਿਗਰੀ ਤਕ ਡਿੱਗਾ ਪਾਰਾ

ਚੰਡੀਗੜ੍ਹ (ਭਾਸ਼ਾ) : ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਹਲਵਾਰਾ ਦਾ ਘੱਟੋ-ਘੱਟ ਤਾਪਮਾਨ ਬਰਾਬਰ ਹੀ ਰਿਹਾ ਅਤੇ ਦੋਵਾਂ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਹੇਠਾਂ ਦਰਜ ਕੀਤਾ ਗਿਆ। ਲੁਧਿਆਣਾ, ਪਟਿਆਲਾ, ਆਦਮਪੁਰ, ਅੰਮ੍ਰਿਤਸਰ, ਹਲਵਾਰਾ, ਸਿਰਸਾ, ਭਿਵਾਨੀ, ਰੋਹਤਕ, ਝੱਜਰ ਅਤੇ ਅੰਬਾਲਾ ਸਮੇਤ ਦੋਵਾਂ ਸੂਬਿਆਂ 'ਚ ਸੰਘਣੀ ਧੁੰਦ ਕਾਰਨ ਕਈ ਥਾਵਾਂ 'ਤੇ ਵਿਜ਼ੀਬਿਲਟੀ ਘੱਟ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਆਦਮਪੁਰ 'ਚ ਘੱਟ ਤੋਂ ਘੱਟ ਤਾਪਮਾਨ 1.6 ਜਦਕਿ ਬਠਿੰਡਾ ਦਾ ਤਾਪਮਾਨ ਘੱਟ ਤੋਂ ਘੱਟ 3.2 ਡਿਗਰੀ ਸੈਲਸੀਅਸ ਰਿਹਾ। 
ਹਰਿਆਣਾ 'ਚ ਕਰਨਾਲ ਸਭ ਤੋਂ ਠੰਡਾ ਸਥਾਨ ਰਿਹਾ ਅਤੇ ਇਥੇ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਪੰਜਾਬ 'ਚ ਅਗਲੇ ਕੁਝ ਦਿਨਾਂ 'ਚ ਸੀਤ ਲਹਿਰ ਦਾ ਅਸਰ ਜਾਰੀ ਰਹੇਗਾ।


author

Gurminder Singh

Content Editor

Related News