ਪੰਜਾਬ ''ਚ ਕੋਰੋਨਾ ਦਾ ਵੱਡਾ ਧਮਾਕਾ, 411 ਮਰੀਜ਼ ਆਏ ਸਾਹਮਣੇ ਤੇ 8 ਦੀ ਮੌਤ

07/20/2020 8:36:51 PM

ਲੁਧਿਆਣਾ,(ਸਹਿਗਲ)- ਕੋਰੋਨਾ ਮਹਾਮਾਰੀ ਆਏ ਦਿਨ ਆਪਣੇ ਪਿਛਲੇ ਰਿਕਾਰਡ ਤੋੜਦੀ ਜਾ ਰਹੀ ਹੈ। ਅੱਜ ਰਾਜ 'ਚ ਕੋਰੋਨਾ ਵਾਇਰਸ ਦੇ 411 ਰਿਕਾਰਡ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 8 ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 411 ਮਰੀਜ਼ਾਂ 'ਚ ਸਭ ਤੋਂ ਜ਼ਿਆਦਾ ਪਟਿਆਲਾ ਵਿਚ 94 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੂਜਾ ਸਥਾਨ ਲੁਧਿਆਣਾ ਦਾ ਹੈ, ਜਿੱਥੇ ਅੱਜ 83 ਮਰੀਜ਼ ਕੋਰੋਨਾ ਤੋਂ ਪੀੜਤ ਹੋਏ ਹਨ।

ਬਾਕੀ ਸ਼ਹਿਰਾਂ ਦਾ ਬਿਓਰਾ ਇਸ ਤਰ੍ਹਾਂ ਹੈ :
ਅੰਮ੍ਰਿਤਸਰ ਤੋਂ 37, ਜਲੰਧਰ 27, ਹੁਸ਼ਿਆਰਪੁਰ 26, ਸੰਗਰੂਰ 21, ਮੋਗਾ 18, ਬਠਿੰਡਾ 17, ਫਤਹਿਗੜ੍ਹ ਸਾਹਿਬ 16, ਪਠਾਨਕੋਟ 16, ਸ੍ਰੀ ਮੁਕਤਸਰ ਸਾਹਿਬ 12, ਐੱਸ. ਏ. ਐੱਸ. ਨਗਰ 9, ਫਿਰੋਜ਼ਪੁਰ 4, ਰੋਪੜ 4, ਕਪੂਰਥਲਾ 5, ਬਰਨਾਲਾ 3, ਮਾਨਸਾ 5 ਅਤੇ ਗਰਦਾਸਪੁਰ 2 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਜ਼ਿਲਿਆਂ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ ਗੁਰਦਾਸਪੁਰ 'ਚ 2 ਅਤੇ ਲੁਧਿਆਣਾ, ਮੋਗਾ, ਸੰਗਰੂਰ , ਪਠਾਨਕੋਟ, ਅੰਮ੍ਰਿਤਸਰ ਅਤੇ ਐੱਸ. ਏ. ਐੱਸ. ਨਗਰ ਵਿਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਹੁਣ ਤੱਕ ਰਾਜ ਵਿਚ 10,510 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 262 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਡੇਂਗੂ ਨੇ ਚੁੱਕਿਆ ਸਿਰ 76 ਮਰੀਜ਼ ਆ ਚੁੱਕੇ ਹਨ ਸਾਹਮਣੇਘੱਟ ਸੰਸਾਧਨਾਂ ਨਾਲ ਜੂਝ ਰਹੇ ਰਾਜ ਦੇ ਸਿਹਤ ਵਿਭਾਗ ਦੇ ਲੱਈ ਨਵੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ। ਬਾਰਸ਼ ਦਾ ਮੌਸਮ ਸ਼ੁਰੂ ਹੁੰਦੇ ਹੀ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਾ ਹੈ। ਹੁਣ ਤੱਕ ਰਾਜ ਵਿਚ ਡੇਂਗੂ ਦੇ 76 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ ਜਿਨ੍ਹਾਂ ਦੀ ਗਿਣਤੀ 56 ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ 10, ਸੰਗਰੂਰ ਤੋਂ ਦੋ ਅਤੇ ਇੱਕਾਦੁੱਕਾ ਮਰੀਜ਼ ਹੋਰਨਾਂ ਸ਼ਹਿਰਾਂ ਦੇ ਸਾਹਮਣੇ ਆਏ ਹਨ।
 


Deepak Kumar

Content Editor

Related News