PU ਵਿਦਿਆਰਥੀ ਕੌਂਸਲ ਚੋਣਾਂ: NSUI ਦੇ ਜਤਿੰਦਰ ਸਿੰਘ ਵਿਰਕ ਬਣੇ ਪ੍ਰਧਾਨ, ਚਾਰੇ ਅਹੁਦਿਆਂ ’ਤੇ ਵੱਖ-ਵੱਖ ਸੰਗਠਨ ਜੇਤੂ

09/07/2023 1:16:26 AM

ਚੰਡੀਗੜ੍ਹ (ਰਸ਼ਮੀ): ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ. ਐੱਸ. ਯੂ. ਆਈ. ਦੇ ਜਤਿੰਦਰ ਸਿੰਘ ਵਿਰਕ ਨੇ 3002 ਵੋਟਾਂ ਹਾਸਲ ਕਰ ਕੇ ਪ੍ਰਧਾਨ ਅਹੁਦੇ ’ਤੇ ਵੱਡੀ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ (ਆਪ) ਦੀ ਸੀ. ਵਾਈ. ਐੱਸ. ਐੱਸ. ਦੇ ਦਿਵਿਆਂਸ਼ ਠਾਕੁਰ 2399 ਵੋਟਾਂ ਹਾਸਲ ਕਰ ਕੇ ਦੂਜੇ ਅਤੇ ਭਾਜਪਾ ਦੀ ਏ. ਬੀ. ਵੀ. ਪੀ. ਦੇ ਰਾਕੇਸ਼ ਦੇਸਵਾਲ 2182 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਪ੍ਰਧਾਨ ਅਹੁਦੇ ’ਤੇ ਕੁੱਲ 9 ਉਮੀਦਵਾਰ ਚੋਣਾਂ ਲੜ ਰਹੇ ਸਨ।

ਉੱਥੇ ਹੀ ਉਪ ਪ੍ਰਧਾਨ ਅਹੁਦੇ ’ਤੇ ਸੱਥ ਤੋਂ ਰਨਮੀਕਜੋਤ ਕੌਰ ਨੇ 4084 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਕੱਤਰ ਅਹੁਦੇ ’ਤੇ ਇਨਸੋ ਦੇ ਦੀਪਕ ਗੋਇਲ ਨੇ 4431 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ। ਦੀਪਕ ਨੇ ਸਾਰੇ ਜੇਤੂ ਉਮੀਦਵਾਰਾਂ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਜੁਆਇੰਟ ਸਕੱਤਰ ਅਹੁਦੇ ’ਤੇ ਪੀ. ਯੂ. ਹੈਲਪਿੰਗ ਹੈਂਡ ਤੋਂ ਗੌਰਵ ਚਹਿਲ ਨੇ 3140 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ।

ਚਾਰੇ ਅਹੁਦਿਆਂ ’ਤੇ ਵੱਖ-ਵੱਖ ਸੰਗਠਨ

ਇਸ ਵਾਰ ਚਾਰੇ ਅਹੁਦਿਆਂ ’ਤੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਕਬਜ਼ਾ ਜਮਾਇਆ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਉਪ ਪ੍ਰਧਾਨ ਅਤੇ ਜੁਆਇੰਟ ਸਕੱਤਰ ਅਹੁਦੇ ’ਤੇ ਨਵੀਂ ਅਤੇ ਛੋਟੀ ਵਿਦਿਆਰਥੀ ਯੂਨੀਅਨ ਨੇ ਵੱਡੀ ਜਿੱਤ ਹਾਸਲ ਕੀਤੀ ਹੋਵੇ। ਵਿਦਿਆਰਥੀ ਕੌਂਸਲ ਚੋਣਾਂ ਵਿਚ ਕੁੱਲ 15,693 ਵੋਟਰ ਸਨ, ਜਿਨ੍ਹਾਂ ਵਿਚੋਂ 10323 ਨੇ ਵੋਟ ਪਾਈ, ਜੋ 66 ਫੀਸਦੀ ਤੋਂ ਵੱਧ ਰਹੀਆਂ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ, ਤੁਰੰਤ ਪ੍ਰਭਾਵ ਨਾਲ ਕੀਤਾ ਬਰਖ਼ਾਸਤ

ਜੇਤੂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਵੇਰਵਾ

ਪ੍ਰੈਜ਼ੀਡੈਂਟ ਜਤਿੰਦਰ ਸਿੰਘ ਵਿਰਕ (ਐੱਨ. ਐੱਸ. ਯੂ. ਆਈ.) 3002 

ਵਾਈਸ ਪ੍ਰੈਜ਼ੀਡੈਂਟ ਰਨਮੀਕਜੋਤ ਕੌਰ (ਸੱਥ) 4084 

ਸੈਕਟਰੀ ਦੀਪਕ ਗੋਯਤ (ਇਨਸੋ) 4431

ਜੁਆਇੰਟ ਸੈਕਟਰੀ ਗੌਰਵ ਚਹਿਲ (ਪੀ. ਯੂ. ਐੱਚ. ਐੱਚ.) 3140

ਇਹ ਖ਼ਬਰ ਵੀ ਪੜ੍ਹੋ - Breaking News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ

 

ਕੈਂਪਸ ਤੋਂ ਸਿਆਸੀ ਦਬਾਅ ਨੂੰ ਬਾਹਰ ਕੱਢਿਆ: ਵਿਰਕ

ਚੰਡੀਗੜ੍ਹ (ਰਸ਼ਮੀ)-ਪੰਜਾਬ ਯੂਨੀਵਰਸਿਟੀ ( ਪੀ. ਯੂ.) ਵਿਚ ਵਿਦਿਆਰਥੀ ਸੰਘ ਚੋਣਾਂ ਵਿਚ ਪ੍ਰੈਜ਼ੀਡੈਂਟ ਅਹੁਦੇ ’ਤੇ ਜਿੱਤੇ ਐੱਨ. ਐੱਸ. ਯੂ. ਆਈ. ਦੇ ਜਤਿੰਦਰ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਜਿੱਤ ਦਾ ਸਿਹਰਾ ਦਿੰਦਿਆਂ ਕਿਹਾ ਕਿ ਚੋਣਾਂ ਵਿਚ ਲੜਾਈ ਸਟੂਡੈਂਟ ਬਨਾਮ ਸਰਕਾਰਾਂ ਦੀ ਸੀ। ਇਸ ਜਿੱਤ ਨਾਲ ਕੈਂਪਸ ਨੂੰ ਸੀ. ਵਾਈ. ਐੱਸ. ਐੱਸ. ਦੇ ਐੱਮ. ਪੀ., ਐੱਮ. ਐੱਲ. ਏ. ਅਤੇ ਸਿਅਾਸੀ ਲੀਡਰ, ਜੋ ਇੱਥੇ ਆ ਰਹੇ ਸਨ, ਤੋਂ ਮੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਪੀ. ਯੂ. ਦੀ ਰਾਜਨੀਤੀ ਤੋਂ ਬਾਹਰ ਕੀਤਾ ਹੈ। ਜਤਿੰਦਰ ਨੇ ਕਿਹਾ ਕਿ ਇਸ ਨਾਲ ਡਾਇਰੈਕਟ ਰਾਜਨੀਤੀ ਕੈਂਪਸ ਵਿਚ ਆ ਰਹੀ ਸੀ।

ਜਤਿੰਦਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਵੀ ਇਨ੍ਹਾਂ ਗੱਲਾਂ ਨੂੰ ਸਮਝਿਆ ਅਤੇ ਸਾਨੂੰ ਵੋਟ ਪਾਈ। ਨਾਲ ਹੀ ਕੈਂਪਸ ਵਿਚ ਜੋ ਇਕ ਪ੍ਰਥਾ ਸ਼ੁਰੂ ਹੋ ਗਈ ਸੀ, ਮੰਤਰੀ ਉਨ੍ਹਾਂ ਦੇ ਘਰਾਂ ਵਿਚ ਫ਼ੋਨ ਕਰਦੇ ਹਨ ਜਾਂ ਦਬਾਅ ਬਣਾਉਂਦੇ ਹਨ, ਜੋ ਹੁਣ ਖਤਮ ਹੋ ਜਾਵੇਗਾ। ਵਿਦਿਆਰਥੀਆਂ ਦਾ ਵੋਟ ਦੇਣ ਦਾ ਇਕ ਕਾਰਨ ਇਹ ਵੀ ਰਿਹਾ ਹੈ ਕਿ ਅਸੀਂ ਜੋ ਵੀ ਆਪਣੇ ਮੈਨੀਫੈਸਟੋ ਵਿਚ ਗੱਲ ਕੀਤੀ ਹੈ, ਉਨ੍ਹਾਂ ਨੂੰ ਚੰਗੀ ਲੱਗੀ ਹੈ।

ਇਹ ਖ਼ਬਰ ਵੀ ਪੜ੍ਹੋ - UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਵਧਿਆ ਕਦ, ਮਿਲੀ ਅਹਿਮ ਜ਼ਿੰਮੇਵਾਰੀ

ਜਤਿੰਦਰ ਬਠਿੰਡਾ ਤੋਂ ਹਨ। ਉਹ ਪੀ. ਯੂ. ਕੈਂਪਸ ਵਿਚ 2015 ਤੋਂ ਹਨ। ਉਨ੍ਹਾਂ ਨੇ ਕੈਮੀਕਲ ਇੰਜੀਨੀਅਰਿੰਗ ਨਾਲ ਬੀ. ਟੈੱਕ. ਤੇ ਐੱਮ. ਬੀ. ਏ. ਕੀਤੀ ਹੈ। ਇਸ ਤੋਂ ਬਾਅਦ ਐੱਮ. ਟੈੱਕ ਦੀ ਪੜ੍ਹਾਈ ਕਰ ਕੇ ਹੁਣ ਪੀਐੱਚ. ਡੀ. ਕਰ ਰਹੇ ਹਨ। ਜਤਿੰਦਰ 8 ਸਾਲਾਂ ਤੋਂ ਏ. ਬੀ. ਵੀ. ਪੀ. ਵਿਚ ਸਨ। ਉਨ੍ਹਾਂ ਨੂੰ ਜਦੋਂ ਏ. ਬੀ. ਵੀ. ਪੀ. ਤੋਂ ਚੋਣ ਲੜਨ ਲਈ ਟਿਕਟ ਨਹੀਂ ਮਿਲੀ ਤਾਂ ਐੱਨ. ਐੱਸ. ਯੂ. ਆਈ. ਨੇ ਚੋਣ ਲੜਨ ਦਾ ਮੌਕਾ ਦਿੱਤਾ। ਜਤਿੰਦਰ ਦੇ ਮਾਤਾ-ਪਿਤਾ ਰਾਜਨੀਤੀ ਨਾਲ ਜੁੜੇ ਹੋਏ ਹਨ।

ਸਟੂਡੈਂਟ ਸੈਂਟਰ ਤੋਂ ਐੱਨ. ਐੱਸ. ਯੂ. ਆਈ. ਦੀ ਜਸ਼ਨ ਦੀ ਸ਼ੁਰੂਆਤ

ਐੱਨ. ਐੱਸ. ਯੂ. ਆਈ. ਨਾਲ ਜੁੜੇ ਵਿਦਿਆਰਥੀਆਂ ਨੂੰ ਸ਼ਾਮ ਪੰਜ ਵਜੇ ਹੀ ਗਿਣਤੀ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਹ ਜਿੱਤ ਰਹੇ ਹਨ। ਇਸ ਦੌਰਾਨ ਐੱਨ. ਐੱਸ. ਯੂ. ਆਈ. ਦੇ ਸੀਨੀਅਰ ਨੇਤਾ ਮਨੋਜ ਲੁਬਾਣਾ ਅਤੇ ਪ੍ਰਦੇਸ਼ ਪ੍ਰਧਾਨ ਐੱਚ. ਐੱਸ. ਲਕੀ ਵੀ ਪੁੱਜੇ ਹੋਏ ਸਨ। ਢੋਲ ਦੀ ਥਾਪ ’ਤੇ ਖੂਬ ਜਸ਼ਨ ਮਨਾਇਆ। ਸਟੂਡੈਂਟ ਸੈਂਟਰ ਤੋਂ ਐੱਨ. ਐੱਸ. ਯੂ. ਆਈ. ਦੇ ਜਸ਼ਨ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਸਾਰੇ ਜਿਮਨੇਜ਼ੀਅਮ ਹਾਲ ਪੁੱਜੇ ਅਤੇ ਉਥੋਂ ਜੇਤੂ ਰੈਲੀ ਕੱਢੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News