ਪੰਜਾਬ ਦੇ ਰੰਗਮੰਚ ਲਈ ਮਾਣ ਵਾਲਾ ਪਲ, PU ਦੇ ਡਾ. ਨਵਦੀਪ ਕੌਰ ਨੂੰ ਰਾਸ਼ਟਰਪਤੀ ਤੋਂ ਮਿਲਿਆ ਪੁਰਸਕਾਰ

Friday, Aug 21, 2026 - 04:45 PM (IST)

ਪੰਜਾਬ ਦੇ ਰੰਗਮੰਚ ਲਈ ਮਾਣ ਵਾਲਾ ਪਲ, PU ਦੇ ਡਾ. ਨਵਦੀਪ ਕੌਰ ਨੂੰ ਰਾਸ਼ਟਰਪਤੀ ਤੋਂ ਮਿਲਿਆ ਪੁਰਸਕਾਰ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭਾਰਤੀ ਰੰਗਮੰਚ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੂੰ ਕਲਾ ਦੇ ਖੇਤਰ 'ਚ ਵੱਡਾ ਮਾਣ ਹਾਸਲ ਹੋਇਆ ਹੈ। ਡਾ. ਨਵਦੀਪ ਕੌਰ ਨੂੰ ਦੇਸ਼ ਦੇ ਸਭ ਤੋਂ ਮਾਣਯੋਗ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ 13 ਅਗਸਤ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਕਰ-ਕਮਲਾਂ ਤੋਂ ਸਨਮਾਨਿਤ ਕੀਤਾ ਗਿਆ।

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪੂਰੇ ਖੇਤਰ 'ਚੋਂ 23 ਸਾਲਾਂ ਬਾਅਦ ਕਿਸੇ ਮਹਿਲਾ ਰੰਗਮੰਚ ਨਿਰਦੇਸ਼ਕ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਸ ਸ਼੍ਰੇਣੀ 'ਚ ਵੀ ਇਸ ਖੇਤਰ ਨੂੰ 16 ਸਾਲਾਂ ਬਾਅਦ ਇਹ ਵੱਕਾਰੀ ਸਨਮਾਨ ਪ੍ਰਾਪਤ ਹੋਇਆ ਹੈ। ਇਹ ਉਪਲੱਬਧੀ ਪੰਜਾਬ ਦੇ ਰੰਗਮੰਚ ਅਤੇ ਸਮੁੱਚੇ ਖੇਤਰ ਲਈ ਮਾਣ ਦਾ ਪਲ ਹੈ।


author

Babita

Content Editor

Related News