ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...

Thursday, May 01, 2025 - 12:47 PM (IST)

ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...

ਚੰਡੀਗੜ੍ਹ (ਅੰਕੁਰ)- ਖਪਤਕਾਰਾਂ ਲਈ ਸ਼ਿਕਾਇਤ ਨਿਵਾਰਣ ਤੇ ਸੇਵਾ ਪ੍ਰਦਾਨ ਪ੍ਰਣਾਲੀ ਦੀ ਮਜ਼ਬੂਤੀ ਵੱਲ ਵੱਡੀ ਪੁਲਾਂਘ ਪੁੱਟਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (PSPCL) ਦੇ ਕਾਲ ਸੈਂਟਰ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮਕਸਦ ਸੂਬੇ ਭਰ ’ਚ ਬਿਜਲੀ ਸ਼ਿਕਾਇਤ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

ਮੌਜੂਦਾ ਸਮੇਂ PSPCL ਆਪਣੀ ਖਪਤਕਾਰ ਸ਼ਿਕਾਇਤ ਹੈਲਪਲਾਈਨ (1912) ਨੂੰ ਦੋ ਕਾਲ ਸੈਂਟਰਾਂ ਰਾਹੀਂ ਚਲਾਉਂਦਾ ਹੈ। ਹਰੇਕ ਕੇਂਦਰ ’ਚ ਪ੍ਰਤੀ ਸ਼ਿਫਟ ਕੁੱਲ 120 ਸੀਟਾਂ ਹਨ, ਜੋ 24 ਘੰਟੇ ਕੰਮ ਕਰਦੀਆਂ ਹਨ। ਇਸ ਤਰ੍ਹਾਂ ਖਪਤਕਾਰਾਂ ਦੁਆਰਾ ਦਰਜ ਕਰਵਾਏ ਬਿਜਲੀ ਨਾਲ ਸਬੰਧਤ ਮੁੱਦਿਆਂ ਦੇ ਪ੍ਰਬੰਧਨ ਲਈ ਰੋਜ਼ਾਨਾ 360 ਕਰਮਚਾਰੀ ਕਾਲ ਸੈਂਟਰ ’ਤੇ ਕੰਮ ’ਚ ਲੱਗੇ ਹੋਏ ਹਨ। ਇਹ ਹੈਲਪਲਾਈਨ 150 ਕਾਲ ਚੈਨਲਾਂ ਦੁਆਰਾ ਸੰਚਾਲਨ ਕਰਦੀ ਹੈ ਪਰ ਇਨ੍ਹਾਂ ਸਰੋਤਾਂ ਦੇ ਬਾਵਜੂਦ ਵੀ ਹਰ ਸਮੇਂ ਔਸਤਨ 30 ਕਾਲਾਂ ਉਡੀਕ (ਵੇਟਿੰਗ) ’ਚ ਰਹਿੰਦੀਆਂ ਹਨ ਹਾਲਾਂਕਿ ਉਨ੍ਹਾਂ ’ਤੇ ਤੁਰੰਤ ਸੁਣਵਾਈ ਕੀਤੀ ਜਾਂਦੀ ਹੈ।

ਇਸ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ PSPCL ਆਪਣੀ ਸਮਰੱਥਾ ’ਚ ਮਹੱਤਵਪੂਰਨ ਵਾਧਾ ਕਰ ਰਿਹਾ ਹੈ। ਕਾਰਪੋਰੇਸ਼ਨ ਦੇ ਡਾਇਰੈਕਟਰ (ਡਬਲਿਊ.ਟੀ.ਡੀਜ਼) ਨੇ ਕਾਰਜਸ਼ੀਲ ਕਾਲ ਚੈਨਲਾਂ ਦੀ ਗਿਣਤੀ ਨੂੰ 600 ਤਕ ਵਧਾਉਣ ਦੀ ਮਹੱਤਵਪੂਰਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚੋਂ 210 ਚੈਨਲ ਮੌਜੂਦਾ ਕਾਲ ਸੈਂਟਰਾਂ ਨੂੰ ਅਲਾਟ ਕੀਤੇ ਜਾਣਗੇ, ਜਦੋਂ ਕਿ ਬਾਕੀ ਮੋਹਾਲੀ ’ਚ ਸਥਾਪਿਤ ਕੀਤੇ ਜਾਣ ਵਾਲੇ ਬਿਲਕੁਲ ਨਵੇਂ ਕਾਲ ਸੈਂਟਰ ’ਚ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਨੇ ਪੰਜਾਬ ਦੀ ਪਿੱਠ 'ਚ ਮਾਰਿਆ ਛੁਰਾ: ਅਮਨ ਅਰੋੜਾ

ਮੋਹਾਲੀ ਵਿਖੇ ਬਣਨ ਵਾਲੇ ਕਾਲ ਸੈਂਟਰ ’ਚ ਹਰੇਕ ਸ਼ਿਫਟ ਲਈ 250 ਸੀਟਾਂ ਹੋਣਗੀਆਂ ਤੇ ਇਹ 24 ਘੰਟੇ ਕੰਮ ਕਰੇਗਾ। ਇਥੇ ਕੁੱਲ 750 ਕਰਮਚਾਰੀ ਕਾਲ ਸੈਂਟਰ ਵਿਚ ਹਰ ਸਮੇਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਹਾਜ਼ਰ ਰਹਿਣਗੇ। ਇਸ ਤਰ੍ਹਾਂ ਇਸ ਪਹਿਲਕਦਮੀ ਨਾਲ ਨਾ ਸਿਰਫ਼ ਸੇਵਾ ਪ੍ਰਦਾਨ ਪ੍ਰਣਾਲੀ ਵਿਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ, ਸਗੋਂ ਇਹ ਨੌਜਵਾਨਾਂ ਨੂੰ ਰੋਜ਼ਗਾਰ ਦੇ ਚੋਖੇ ਮੌਕੇ ਵੀ ਮੁਹੱਈਆ ਕਰਵਾਏਗਾ। ਪ੍ਰਾਜੈਕਟ ਲਈ ਇਕ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਬੋਲੀ ਪ੍ਰਕਿਰਿਆ ਜਲਦੀ ਹੀ ਖ਼ਤਮ ਹੋਣ ਵਾਲੀ ਹੈ। ਇਸ ਨਵੀਂ ਸਹੂਲਤ ਦੇ ਜੂਨ 2025 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਖਪਤਕਾਰ PSPCL ਹੈਲਪਲਾਈਨ ਨੰਬਰ 1912 ’ਤੇ ਕਿਸੇ ਵੀ ਸਮੇਂ ਕਾਲ ਕਰ ਕੇ ਸੇਵਾਵਾਂ ਲੈ ਸਕਦੇ ਹਨ, ਜੋ 24 ਘੰਟੇ ਸਰਗਰਮ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News