ਪੰਜਾਬ ਸਕੂਲ ਸਿੱਖਿਆ ਬੋਰਡ ਟਰਮ-1 ਪ੍ਰੀਖਿਆ ਲਈ ਹਦਾਇਤਾਂ ਜਾਰੀ

10/30/2021 10:00:06 AM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੰਬਰ ਦੇ ਦੂਜੇ ਹਫ਼ਤੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਲਈ ਸਾਲਾਨਾ ਪ੍ਰੀਖਿਆਵਾਂ ਟਰਮ-1 ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਬੋਰਡ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ’ਚ ਪ੍ਰੀਖਿਆ ਦੇ ਸਬੰਧ ਵਿਚ ਵੱਖ-ਵੱਖ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਮੁਤਾਬਕ ਜਮਾਤ 5ਵੀਂ ਲਈ ਟਰਮ ਇਕ ’ਚ ਮੁੱਖ 5 ਵਿਸ਼ਿਆਂ ਦੀ ਲਿਖ਼ਤੀ ਪ੍ਰੀਖਿਆ 3 ਦਿਨਾਂ ’ਚ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਵਾਤਾਵਰਣ ਸਿੱਖਿਆ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਅੰਗਰੇਜ਼ੀ ਭਾਸ਼ਾ ਦੇ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ।

ਇਹ ਵੀ ਪੜ੍ਹੋ : ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ

ਤੀਜੇ ਦਿਨ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 45 ਮਿੰਟ ਰਹੇਗਾ। ਹਰ ਵਿਸ਼ੇ ਲਈ ਪ੍ਰਸ਼ਨ-ਪੱਤਰ ਲਈ 20 ਪ੍ਰਸ਼ਨ ਬਹੁ-ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। ਕਲਾਸ 8ਵੀਂ ਲਈ ਪਹਿਲੀ ਟਰਮ ’ਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਗਣਿਤ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਰਹੇਗਾ। ਤੀਜੇ ਦਿਨ ਅੰਗਰੇਜ਼ੀ ਅਤੇ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ।

ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਸੜਕਾਂ ਖ਼ਤਰੇ ਤੋਂ ਖ਼ਾਲੀ ਨਹੀਂ!, ਇਸ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਕਰ ਦੇਣਗੀਆਂ

ਹਰ ਵਿਸ਼ੇ ਲਈ ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 1 ਅੰਕਾਂ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫ਼ੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। 10ਵੀਂ ਜਮਾਤ ਲਈ ਇਕ ਮੁੱਖ ਵਿਸ਼ੇ ਪੰਜਾਬੀ ਏ. ਅਤੇ ਬੀ./ਪੰਜਾਬੀ ਪੰਜਾਬ ਹਿਸਟਰੀ ਅਤੇ ਕਲਚਰ ਏ ਅਤੇ ਬੀ., ਅੰਗਰੇਜ਼ੀ, ਪੰਜਾਬੀ/ਹਿੰਦੀ/ਉਰਦੂ , ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ ਦੀ ਲਿਖ਼ਤੀ ਪ੍ਰੀਖਿਆ 6 ਦਿਨਾਂ ਵਿਚ ਲਈ ਜਾਵੇਗੀ। ਹਰ ਇਕ ਵਿਸ਼ੇ (ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰੀਖਿਆ ਦਾ ਸਮਾਂ 1.30 ਘੰਟੇ ਦਾ ਹੋਵੇਗਾ। ਹਰ ਇਕ ਵਿਸ਼ੇ (ਪੰਜਾਬੀ/ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁ ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ।

ਇਹ ਵੀ ਪੜ੍ਹੋ : 27 ਦਿਨਾਂ ਬਾਅਦ ਅੱਜ ਜੇਲ੍ਹ 'ਚੋਂ ਰਿਹਾਅ ਹੋਣਗੇ ਆਰੀਅਨ ਖ਼ਾਨ, ਬੇਟੇ ਨੂੰ ਲੈਣ ਸ਼ਾਹਰੁਖ ਖ਼ਾਨ ਖ਼ੁਦ ਜਾਣਗੇ 

ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਪੰਜਾਬੀ ਏ. ਅਤੇ ਬੀ. ਪੰਜਾਬ ਹਿਸਟਰੀ ਐਂਡ ਕਲਚਰ ਏ. ਅਤੇ ਬੀ. ਦੀ ਲਿਖ਼ਤੀ ਪ੍ਰੀਖਿਆ ਇਕ ਹੀ ਦਿਨ ਹੋਵੇਗੀ। ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਕੁੱਲ 60 (30 ਪ੍ਰਸ਼ਨ ਪੇਪਰ-ਏ ਲਈ ਅਤੇ 30 ਪ੍ਰਸ਼ਨ ਪੇਪਰ-ਬੀ ਲਈ) ਬਹੁਬਦਲ ਉੱਤਰ ਵਾਲੇ ਹੋਣਗੇ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ ਦਾ ਇਕ ਅੰਕ ਹੋਵੇਗਾ। ਇਹ ਪ੍ਰੀਖਿਆ 50 ਫ਼ੀਸਦੀ ਪਾਠਕ੍ਰਮ ਦੇ ਮੁਤਾਬਕ ਲਈ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News