ਅੰਮ੍ਰਿਤਸਰੋਂ ਆਏ ਫੋਨ ਨੇ ਪੀ. ਆਰ. ਟੀ. ਸੀ. ਦੀ ਬੱਸ 'ਚ ਪਵਾਈਆਂ ਭਾਜੜਾਂ, ਹੈਰਾਨ ਕਰਨ ਵਾਲਾ ਹੈ ਮਾਮਲਾ

Saturday, Jun 28, 2025 - 06:02 PM (IST)

ਅੰਮ੍ਰਿਤਸਰੋਂ ਆਏ ਫੋਨ ਨੇ ਪੀ. ਆਰ. ਟੀ. ਸੀ. ਦੀ ਬੱਸ 'ਚ ਪਵਾਈਆਂ ਭਾਜੜਾਂ, ਹੈਰਾਨ ਕਰਨ ਵਾਲਾ ਹੈ ਮਾਮਲਾ

ਫਰੀਦਕੋਟ/ਅੰਮ੍ਰਿਤਸਰ : ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਬੱਸ ਦੇ ਡਰਾਈਵਰ ਨੂੰ ਅੰਮ੍ਰਿਤਸਰੋਂ ਫੋਨ ਆਉਣ ਤੋਂ ਬਾਅਦ ਡਰਾਈਵਰ ਬੱਸ ਸਿੱਧੀ ਥਾਣੇ ਲੈ ਗਿਆ, ਜਿਸ ਤੋਂ ਬਾਅਦ ਬੱਸ ਵਿਚ ਸਵਾਰ ਮਹਿਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ ਹਰਮਿੰਦਰ ਸਾਹਿਬ ਤੋਂ ਸ਼ੁੱਕਰਵਾਰ ਸਵੇਰੇ 9:56 'ਤੇ ਇਕ ਸਾਲ ਦੀ ਬੱਚੀ ਚੋਰੀ ਹੋ ਗਈ। ਬੱਚੀ ਨੂੰ ਚੋਰੀ ਕਰ ਕੇ ਔਰਤ ਨੇ ਅੰਮ੍ਰਿਤਸਰ ਤੋਂ ਡੱਬਵਾਲੀ ਜਾਣ ਵਾਲੀ ਪੀ. ਆਰ. ਟੀ. ਸੀ. ਬੱਸ ਵਿਚ ਬਠਿੰਡਾ ਦੀ ਟਿਕਟ ਲੈ ਕੇ ਬੈਠ ਗਈ। ਬੱਸ ਜਦੋਂ ਕੋਟਕਪੂਰਾ ਪਹੁੰਚੀ ਤਾਂ ਡਰਾਈਵਰ ਜਤਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਪੀ. ਆਰ. ਟੀ. ਸੀ. ਇੰਸਪੈਕਟਰ ਦਾ ਫੋਨ ਆਇਆ ਕਿ ਇਕ ਔਰਤ ਬੱਚਾ ਚੋਰੀ ਕਰ ਕੇ ਤੁਹਾਡੀ ਬੱਸ ਵਿਚ ਬੈਠੀ ਹੈ। 

ਇਹ ਵੀ ਪੜ੍ਹੋ : ਮਾਂ ਤੇ ਭਰਾ ਦੇ ਕਤਲ ਤੋਂ ਬਾਅਦ ਜੱਗੂ ਗਰੁੱਪ ਨੇ ਪਾਈ ਪੋਸਟ, ਧਮਕੀ ਦਿੰਦਿਆਂ ਕਿਹਾ, ਹੁਣ ਹੱਦਾਂ ਪਾਰ...

ਉਨ੍ਹਾਂ ਨੇ ਡਰਾਈਵਰ ਨੂੰ ਅੰਮ੍ਰਿਤਸਰ ਦੇ ਪੁਲਸ ਅਧਿਕਾਰੀ ਨਾਲ ਗੱਲ ਵੀ ਕਰਵਾਈ ਅਤੇ ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਤਸਵੀਰ ਵੀ ਵਟਸਐਪ ਕੀਤੀ। ਇਸ ਤੋਂ ਬਾਅਦ ਡਰਾਈਵਰ ਜਤਿੰਦਰ ਅਤੇ ਕੰਡਕਟਰ ਗੁਰਵਿੰਦਰ ਸਿੰਘ ਨੇ ਬੱਸ ਵਿਚ ਬੈਠੀਆਂ ਸਵਾਰੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਬੱਸ ਵਿਚ ਦੋ ਪੁਲਸ ਮੁਲਾਜ਼ਮ ਵੀ ਸਵਾਰ ਸਨ। ਜਿਨ੍ਹਾਂ ਨੂੰ ਸਾਰੀ ਗੱਲ ਦੱਸੀ ਗਈ। ਬੱਸ ਵਿਚ ਮੌਜੂਦ ਸਵਾਰੀਆਂ ਦੀ ਜਾਂਚ ਕਰਨ ਤੋਂ ਬਾਅਦ ਬੱਚਾ ਚੋਰੀ ਕਰਨ ਵਾਲੀ ਔਰਤ ਮਿਲ ਗਈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਬੱਚਾ ਪਰਿਵਾਰ ਦੇ ਸਪੁਰਦ ਕਰ ਦਿੱਤਾ। 

ਇਹ ਵੀ ਪੜ੍ਹੋ : ਛੁੱਟੀਆਂ ਵਿਚਾਲੇ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਲਿਆ ਗਿਆ ਇਹ ਵੱਡਾ ਫ਼ੈਸਲਾ

ਦੱਸਣਯੋਗ ਹੈ ਕਿ ਪੁਲਸ ਦੀ ਫੁਰਤੀ ਨਾਲ ਕੀਤੀ ਜਾਂਚ, ਬੱਸ ਡਰਾਈਵਰ ਅਤੇ ਕੰਡਕਟਰ ਦੀ ਸੂਝਬੂਝ ਅਤੇ ਵਟਸਐਪ ਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਨਾਲ ਪੁਲਸ ਨੇ ਕੁਝ ਘੰਟਿਆਂ ਵਿਚ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਇਸ ਕੰਮ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। 

ਇਹ ਵੀ ਪੜ੍ਹੋ : ਸਖ਼ਤ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ, ਅਫ਼ਸਰਾਂ ਨੂੰ ਜਾਰੀ ਕੀਤੇ ਨੋਟਿਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News