ਗੁੱਸੇ 'ਚ ਆਏ ਨਿਹੰਗ ਨੇ PRTC ਬੱਸ ਦੀ ਕੀਤੀ ਭੰਨਤੋੜ, ਵੀਡੀਓ ਵਾਇਰਲ

09/21/2019 4:16:47 PM

ਕਪੂਰਥਲਾ (ਓਬਰਾਏ)— ਕਪੂਰਥਲਾ 'ਚੋਂ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ,ਜਿਸ 'ਚ ਕੁਝ ਨਿਹੰਗ ਸਿੰਘ ਪੀ. ਆਰ. ਟੀ. ਸੀ. ਦੀ ਇਕ ਬੱਸ 'ਤੇ ਹਮਲਾ ਕਰਕੇ ਉਸ ਦੀ ਭੰਨਤੋੜ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਪਿਛਲੇ ਸ਼ੁੱਕਰਵਾਰ ਦੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕਪੂਰਥਲਾ-ਨਕੋਦਰ ਰੋਡ 'ਤੇ ਪੀ. ਆਰ. ਟੀ. ਸੀ. ਡਿਪੂ ਕਪੂਰਥਲਾ ਦੀ ਇਹ ਬੱਸ ਨਕੋਦਰ ਤੋਂ ਵਾਪਸ ਆ ਰਹੀ ਸੀ ਤਾਂ ਕਾਲਾ ਸੰਘਿਆਂ ਨੇੜੇ ਇਸ ਬੱਸ ਦੀ ਟੱਕਰ ਉਥੋਂ ਲੰਘ ਰਹੇ ਨਿਹੰਗ ਸਿੰਘ ਦੇ ਇਕ ਘੋੜੇ ਨਾਲ ਹੋਈ।

ਜਿਸ ਤੋਂ ਬਾਅਦ ਗੁੱਸੇ 'ਚ ਆਏ ਨਿਹੰਗ ਸਿੰਘ ਨੇ ਬੱਸ 'ਤੇ ਹਮਲਾ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰ ਦਿੱਤੀ। ਜਿਸ ਸਮੇਂ ਇਹ ਘਟਨਾ ਹੋਈ, ਉਸ ਸਮੇਂ ਬੱਸ 'ਚ ਯਾਤਰੀ ਵੀ ਮੌਜੂਦ ਸਨ। ਬੜੀ ਮੁਸ਼ਕਿਲ ਨਾਲ ਬੱਸ ਦੇ ਡਰਾਈਵਰ ਨੇ ਉਥੋਂ ਬੱਸ ਨੂੰ ਕੱਢਿਆ। ਇਸ ਘਟਨਾ ਦੀ ਰਾਹਗੀਰ ਵੱਲੋਂ ਬਣਾਈ ਗਈ ਵੀਡੀਓ ਹੁਣ ਜਦੋਂ ਵਾਇਰਲ ਹੋਈ ਤਾਂ ਪੀ. ਆਰ. ਟੀ. ਸੀ. ਦੇ ਕਪੂਰਥਲਾ ਡਿਪੂ ਦੇ ਜਰਨੈਲ ਮੈਨੇਜਰ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨ੍ਹਾ ਕਰਨ ਕਰਦੇ ਹੋਏ ਕਿਹਾ ਉਕਤ ਘਟਨਾ ਦੀ ਸ਼ਿਕਾਇਤ ਸਬੰਧਤ ਥਾਣੇ 'ਚ ਕਰ ਦਿੱਤੀ ਜਾਵੇਗੀ ਪਰ ਇਸ ਨਾਲ ਸਬੰਧਤ ਕਿਸੇ ਵੀ ਥਾਣੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਉਧਰ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫਿਲਹਾਲ ਕੋਈ ਦਰਖਾਸਤ ਨਹੀਂ ਆਈ। ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੂੰ ਕਦੋਂ ਸ਼ਿਕਾਇਤ ਮਿਲਦੀ ਹੈ ਅਤੇ ਇਸ 'ਤੇ ਪੁਲਸ ਕੀ ਕਾਰਵਾਈ ਕਰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਸ ਘਟਨਾ ਨੇ ਇਕ ਵਾਰ ਫਿਰ ਕੁਝ ਨਿਹੰਗ ਸਿੰਘਾਂ ਦੇ ਹਿੰਸਕ ਘਟਨਾਵਾਂ 'ਚ ਸ਼ਾਮਲ ਹੋਣ ਨੂੰ ਜਗ ਜ਼ਾਹਰ ਕਰ ਦਿੱਤਾ ਹੈ।


shivani attri

Content Editor

Related News