ਨਗਰ ਕੌਂਸਲ ਵੱਲੋਂ  ਨੋਟਿਸ  ਜਾਰੀ ਕਰਨ ’ਤੇ ਦੁਕਾਨਦਾਰਾਂ ਕੀਤਾ ਰੋਸ ਵਿਖਾਵਾ

Wednesday, Jul 18, 2018 - 01:44 AM (IST)

ਨਗਰ ਕੌਂਸਲ ਵੱਲੋਂ  ਨੋਟਿਸ  ਜਾਰੀ ਕਰਨ ’ਤੇ ਦੁਕਾਨਦਾਰਾਂ ਕੀਤਾ ਰੋਸ ਵਿਖਾਵਾ

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)– ਪੁਰਾਣੀ ਅਨਾਜ ਮੰਡੀ ’ਚ ਸੈਂਕਡ਼ੇ ਦੁਕਾਨਦਾਰਾਂ ਨੂੰ ਨਗਰ ਕੌਂਸਲ ਸੁਨਾਮ ਦੇ ਈ. ਓ. ਵੱਲੋਂ ਮਿਊਂਸੀਪਲ ਐਕਟ 1911 ਦੀ ਧਾਰਾ 172 ਅਤੇ 172 (ਏ) ਅਧੀਨ  ਨੋਟਿਸ  ਜਾਰੀ  ਕਰਨ  ਮੌਕੇ   ਵੀਡੀਓਗ੍ਰਾਫੀ ਕਰਨ ’ਤੇ ਉਨ੍ਹਾਂ  ਵਿਚ ਰੋਸ ਪੈਦਾ ਹੋ ਗਿਆ,  ਜਿਸ  ਕਾਰਨ  ਦੁਕਾਨਦਾਰਾਂ  ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਾਬੀਆਂ  ਆਈ. ਟੀ. ਆਈ. ਚੌਕ ਵਿਚ ਪ੍ਰਸ਼ਾਸਨ ਨੂੰ ਸੌਂਪਣ ਲਈ ਰੱਖ  ਦਿੱਤੀਅਾਂ। 
ਵਪਾਰੀ ਆਗੂ ਰਾਜੇਸ਼ ਅਗਰਵਾਲ, ਸੁਰੇਸ਼ ਬਾਂਸਲ, ਵਿਨੋਦ ਗੁਪਤਾ, ਘਣਸ਼ਾਮ ਕਾਂਸਲ, ਸੰਦੀਪ ਜੈਨ ਆਦਿ ਨੇ ਕਿਹਾ ਕਿ ਪੁਰਾਣੀ ਅਨਾਜ ਮੰਡੀ ਦੇ ਸਬੰਧ ’ਚ ਦਫਤਰ ਡਾਇਰੈਕਟਰ ਆਬਾਦਕਾਰੀ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਪੁਰਾਣੀ ਅਨਾਜ ਮੰਡੀ ਸੁਨਾਮ ਅਜੇ ਤੱਕ ਮਿਊਂਸੀਪਲ ਕਮੇਟੀ ਨੂੰ ਟਰਾਂਸਫਰ ਨਹੀਂ ਕੀਤੀ ਗਈ। ਇਸ ਲਈ ਈ. ਓ. ਵੱਲੋਂ ਜਾਣਬੁੱਝ ਕੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮੌਕੇ  ਸੈਂਕਡ਼ੇ ਦੁਕਾਨਦਾਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿਚ ਬੁਲਾਰਿਆਂ ਨੇ  ਚਿਤਾਵਨੀ ਦਿੱਤੀ ਕਿ ਜਦੋਂ  ਤੱਕ ਦੁਕਾਨਦਾਰਾਂ ਨੂੰ ਜਾਰੀ ਕੀਤੇ ਨੋਟਿਸ ਵਾਪਸ ਨਹੀਂ ਲਏ  ਜਾਂਦੇ  ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। 
ਵਿਧਾਇਕ ਅਰੋੜਾ ਨੇ ਈ. ਓ. ਦੀ ਕਾਰਗੁਜ਼ਾਰੀ ’ਤੇ ਲਾਇਆ ਪ੍ਰਸ਼ਨ ਚਿੰਨ੍ਹ
 ਵਿਧਾਇਕ ਅਮਨ ਅਰੋਡ਼ਾ ਨੇ ਈ. ਓ. ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾਇਆ ਅਤੇ ਦੁਕਾਨਦਾਰਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ। ਕਾਂਗਰਸ ਦੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਨੂੰ ਡੀ. ਸੀ. ਸੰਗਰੂਰ ਦੇ ਕੋਲ ਉਠਾ ਚੁੱਕੇ ਹਨ। 
ਦੁਕਾਨਦਾਰਾਂ ਨੇ ਵੀਡੀਓਗ੍ਰਾਫੀ ’ਤੇ ਕੀਤਾ ਸੀ ਇਤਰਾਜ਼
ਇਸ ਮੌਕੇ  ਏ. ਡੀ. ਸੀ. ਰਾਜਦੀਪ ਸਿੰਘ ਬਰਾਡ਼ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਈ. ਓ. ਤੇ ਦੁਕਾਨਦਾਰਾਂ ਵੱਲੋਂ ਜਦੋਂ ਇਹ ਨੋਟਿਸ ਜਾਰੀ ਕੀਤੇ ਗਏ ਤਾਂ ਉਸ ਸਮੇਂ ਉਨ੍ਹਾਂ  ਕੀਤੀ ਗਈ ਵੀਡੀਓਗ੍ਰਾਫੀ  ’ਤੇ ਇਤਰਾਜ਼ ਜਤਾਇਆ  ਸੀ ਕਿ ਉਨ੍ਹਾਂ ਦੇ ਪ੍ਰਾਈਵੇਟ ਸੰਸਥਾਨ ਦੀ ਵੀਡੀਓ, ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕਿਸ ਕਾਨੂੰਨ ਤਹਿਤ ਬਣਾਈ ਗਈ। 
ਵੱਖ-ਵੱਖ ਜਥੇਬੰਦੀਅਾਂ ਆਈਅਾਂ ਹਮਾਇਤ ’ਤੇ
ਇਸ ਮੌਕੇ  ਵਪਾਰੀਆਂ ਦੇ ਇਸ ਮੁੱਦੇ ਦਾ  ਕੱਪਡ਼ਾ ਮਾਰਕੀਟ ਸੁਨਾਮ, ਕਰਿਆਨਾ ਐਸੋਸੀਏਸ਼ਨ ਸੁਨਾਮ, ਸੀ. ਪੀ. ਆਈ. ਸੁਨਾਮ, ਆਡ਼੍ਹਤੀਆ ਐਸੋਸੀਏਸ਼ਨ ਸੁਨਾਮ ਅਤੇ ਹੋਰ ਕਈ ਵਪਾਰਕ ਸੰਗਠਨਾਂ ਨੇ ਸਮਰਥਨ ਕੀਤਾ।
 ਇਸ ਸਮੇਂ ਈਸ਼ਵਰ ਗਰਗ, ਸੰਜੇ ਗੋਇਲ, ਦਲਜੀਤ ਸਿੰਘ ਬਿੱਟੂ ਜ਼ਿਲਾ ਪ੍ਰਧਾਨ ਆਡ਼੍ਹਤੀਆ ਐਸੋਸੀਏਸ਼ਨ, ਸ਼ਕਤੀ ਗਰਗ, ਦੀਪੂ, ਪਵਨ ਗੁਜਰਾਂ, ਹਰਪ੍ਰੀਤ ਸਿੰਘ ਹੰਝਰਾਂ, ਜਗਜੀਤ ਸਿੰਘ ਆਹੂਜਾ, ਹਰਦੇਵ ਸਿੰਘ ਬਖਸ਼ੀਵਾਲਾ, ਸੁਰੇਸ਼ ਬਾਂਸਲ, ਪ੍ਰੋਫੈਸਰ ਵਿਜੇ ਮੋਹਨ, ਬਿੱਟੂ, ਹਰੀਦੇਵ ਗੋਇਲ ਆਦਿ ਹਾਜ਼ਰ ਸਨ। 
 ਇਸ ਦੌਰਾਨ ਸ਼ਾਮ 7 ਵਜੇ ਦੇ ਕਰੀਬ ਦੁਕਾਨਦਾਰਾਂ ਨੇ ਧਰਨਾ ਚੁੱਕ ਲਿਆ ਅਤੇ 18 ਜੁਲਾਈ ਨੂੰ ਮੁੜ ਪੁਰਾਣੀ ਅਨਾਜ ਮੰਡੀ ’ਚ ਇਕੱਠੇ ਹੋਣ ਦਾ  ਐਲਾਨ  ਕੀਤਾ।
 


Related News