ਕਾਂਗਰਸ ਦੇ ਐੱਸ. ਸੀ. ਵਿੰਗ ਨੇ ਅਕਾਲੀ ਕੌਂਸਲਰ ਖਿਲਾਫ਼ ਲਾਇਆ ਧਰਨਾ

Monday, Jun 18, 2018 - 01:50 AM (IST)

ਕਾਂਗਰਸ ਦੇ ਐੱਸ. ਸੀ. ਵਿੰਗ ਨੇ ਅਕਾਲੀ ਕੌਂਸਲਰ ਖਿਲਾਫ਼ ਲਾਇਆ ਧਰਨਾ

ਬਠਿੰਡਾ,   (ਜ.ਬ.)-  ਦਲਿਤ ਵਰਗ ਦੀ ਇਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਨਾਮਜ਼ਦ ਅਕਾਲੀ ਕੌਂਸਲਰ ਰਾਜਿੰਦਰ ਸਿੰਘ ਸਿੱਧੂ ਖਿਲਾਫ਼ ਕਾਂਗਰਸ ਦੇ ਐੱਸ. ਸੀ. ਵਿੰਗ ਦੀ ਚੇਅਰਪਰਸਨ ਰਜਨੀ ਬਾਲਾ ਦੀ ਅਗਵਾਈ 'ਚ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਿੱਧੂ ਖਿਲਾਫ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਉਸਨੂੰ ਕੌਂਸਲਰ ਦੇ ਅਹੁਦੇ ਤੋਂ ਵੀ ਹਟਾਇਆ ਜਾਵੇ। ਇਸ ਮੌਕੇ ਚੇਅਰਮੈਨ ਐੱਸ. ਸੀ. ਵਿੰਗ ਦਿਹਾਤੀ ਬਲਦੇਵ ਸਿੰਘ ਆਕਲੀਆ, ਚਰਨਜੀਤ ਭੋਲਾ, ਨਰਿੰਜਨ ਸਿੰਘ ਭੋਲਾ, ਸਾਬਕਾ ਚੇਅਰਮੈਨ ਮਹਿੰਦਰ ਭੋਲਾ, ਮੁਨਸ਼ੀ ਦਾਸ ਪਚੇਰਵਾਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਕਤ ਅਕਾਲੀ ਆਗੂ ਖਿਲਾਫ਼ ਗੰਭੀਰ ਇਲਜ਼ਾਮ ਹਨ, ਜਿਸ ਕਾਰਨ ਉਸਨੂੰ ਮਹਤੱਵਪੂਰਨ ਅਹੁਦੇ ਤੋਂ ਫਾਰਿਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੌਂਸਲਰ ਅਹੁਦੇ ਤੋਂ ਇਲਾਵਾ ਸਿੱਧੂ ਨੂੰ ਗੁਰਦੁਆਰਾ ਸਿੰਘ ਸਭਾ ਦੀ ਪ੍ਰਧਾਨਗੀ ਵਾਲੇ ਅਹੁਦੇ ਤੋਂ ਵੀ ਹਟਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਉਕਤ ਦਲਿਤ ਲੜਕੀ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਬਲਕਰਨ ਸਿੰਘ ਘੁੰਮਣ, ਓਮ ਪ੍ਰਕਾਸ਼, ਵਿਪਨ ਮਿਤੁ, ਸੀਤਾ ਸੇਨ, ਨਿਰਮਲਾ, ਰਣਜੀਤ ਕੌਰ, ਜਗਜੀਤ ਸਿੰਘ, ਸੁਰਿੰਦਰ ਸਿੱਧੂ, ਕਰਨੈਨ ਸਿੰਘ ਪੰਛੀ, ਰਾਜਾ ਸਿੰਘ ਕੌਂਸਲਰ, ਸੁਖਚਰਨ ਸਿੰਘ ਆਦਿ ਹਾਜ਼ਰ ਸਨ। 


Related News