ਮੋਹਾਲੀ ''ਚ ''ਬੰਦ'' ਨੂੰ ਪੂਰਨ ਸਮਰਥਨ, ਏਅਰਪੋਰਟ ਰੋਡ ''ਤੇ ਹੋਇਆ ਵੱਡਾ ਇਕੱਠ (ਤਸਵੀਰਾਂ)

Tuesday, Dec 08, 2020 - 02:40 PM (IST)

ਮੋਹਾਲੀ ''ਚ ''ਬੰਦ'' ਨੂੰ ਪੂਰਨ ਸਮਰਥਨ, ਏਅਰਪੋਰਟ ਰੋਡ ''ਤੇ ਹੋਇਆ ਵੱਡਾ ਇਕੱਠ (ਤਸਵੀਰਾਂ)

ਮੋਹਾਲੀ (ਨਿਆਮੀਆਂ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਨੂੰ ਮੋਹਾਲੀ 'ਚ ਪੂਰਨ ਤੌਰ 'ਤੇ ਸਮਰਥਨ ਮਿਲਿਆ। ਇੱਥੇ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਏਅਰਪੋਰਟ ਰੋਡ 'ਤੇ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ।

PunjabKesari

ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਹੋਇਆ। ਤਕਰੀਬਨ ਹਰ ਸਿਆਸੀ ਅਤੇ ਸਮਾਜਿਕ ਪਾਰਟੀ ਦੇ ਲੋਕਾਂ ਨੇ ਇਸ ਧਰਨੇ 'ਚ ਸ਼ਮੂਲੀਅਤ ਕੀਤੀ ਅਤੇ ਇਹ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮਿਊਂਸੀਪਲ ਕੌਂਸਲਰ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ।

PunjabKesari

ਇਸ ਤੋਂ ਇਲਾਵਾ ਧਾਰਮਿਕ ਜੱਥੇਬੰਦੀਆਂ ਤੋਂ ਵੀ ਮੈਂਬਰਾਂ ਨੇ ਇਸ ਬੰਦ 'ਚ ਹਿੱਸਾ ਲਿਆ। ਇਸ ਮੌਕੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੁੱਖ ਸਲਾਹਕਾਰ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸ਼ਵਨੀ ਸੰਭਾਲਕੀ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਗੁਰਮੁਖ ਸਿੰਘ ਸੋਹਲ, ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਨਛੱਤਰ ਸਿੰਘ ਬੈਦਵਾਣ, ਹਰਕੰਵਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ।

PunjabKesari


author

Babita

Content Editor

Related News