4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਸੀ. ਐੱਚ. ਬੀ. ਮੁਲਾਜ਼ਮਾਂ ਵੱਲੋਂ ਮੁਜ਼ਾਹਰਾ

Saturday, Aug 25, 2018 - 12:32 AM (IST)

4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਸੀ. ਐੱਚ. ਬੀ. ਮੁਲਾਜ਼ਮਾਂ ਵੱਲੋਂ ਮੁਜ਼ਾਹਰਾ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਪਾਵਰਕਾਮ ਅਧੀਨ ਕੰਮ ਕਰ ਰਹੇ ਸੀ. ਐੱਚ. ਬੀ. ਕਰਮਚਾਰੀਆਂ ਵੱਲੋਂ 66 ਕੇ. ਵੀ. ਗਰਿੱਡ ਧਨੌਲਾ ਰੋਡ ਬਰਨਾਲਾ ਦੇ ਠੇਕੇਦਾਰ ਵੱਲੋਂ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਾ ਦੇਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ  ਸੀ. ਐੱਚ. ਬੀ. ਕਰਮਚਾਰੀ ਗਗਨਦੀਪ ਸਿੰਘ ਨੇ  ਕਿਹਾ  ਕਿ ਪਿਛਲੇ ਚਾਰ ਮਹੀਨਿਆਂ ਤੋਂ ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ ਪਰ ਠੇਕੇਦਾਰ ਵੱਲੋਂ ਅਜੇ ਤੱਕ ਤਨਖਾਹ ਨਹੀਂ ਦਿੱਤੀ  ਗਈ, ਜਿਸ ਕਾਰਨ ਘਰ ’ਚ  ਰੋਟੀ ਬਣਨੀ ਬੰਦ ਹੋ ਗਈ ਹੈ। ਇਸ ਮੌਕੇ ਇੰਪਲਾਈਜ਼ ਫੈੱਡਰੇਸ਼ਨ ਦੇ ਸੂਬਾ ਆਗੂ ਹਰਬੰਸ ਦੀਦਾਰਗਡ਼੍ਹ ਨੇ ਕਿਹਾ ਕਿ ਸੀ. ਐੱਚ. ਬੀ. ਮੁਲਾਜ਼ਮ ਥੋਡ਼੍ਹੀ ਜਿਹੀ ਤਨਖਾਹ ’ਤੇ ਕੰਮ ਕਰ ਰਹੇ ਹਨ ਅਤੇ ਠੇਕੇਦਾਰ ਵੱਲੋਂ ਤਨਖਾਹ ਨਾ ਦੇਣ ਕਾਰਨ ਉਹ ਪਰਿਵਾਰਾਂ ਸਣੇ ਭੁੱਖੇ ਮਰਨ  ਲਈ ਮਜਬੂਰ ਹਨ। ਉਨ੍ਹਾਂ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਤੁਰੰਤ ਇਸ ਮਾਮਲੇ ਵਿਚ ਦਖਲ ਦੇ ਕੇ ਕਰਮਚਾਰੀਆਂ ਨੂੰ ਬਣਦੀ ਤਨਖਾਹ ਦਿੱਤੀ ਜਾਵੇ। ਇਸ ਮੌਕੇ ਰਣਜੀਤ ਸਿੰਘ, ਬਾਰੂ ਸਿੰਘ, ਨਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ, ਮਨਜੀਤ ਸਿੰਘ, ਸ਼ਮਿੰਦਰ ਸਿੰਘ, ਮਨਪ੍ਰੀਤ ਸਿੰਘ, ਭਲਿੰਦਰ ਸਿੰਘ, ਗੋਪਾਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। 


Related News