ਯੂ. ਪੀ. 'ਚ ਮਰੇ 1250 ਬੱਚਿਆਂ ਦੇ ਵਿਰੋਧ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਫੂਕਿਆ ਪੁਤਲਾ

Thursday, Aug 31, 2017 - 05:06 AM (IST)

ਯੂ. ਪੀ. 'ਚ ਮਰੇ 1250 ਬੱਚਿਆਂ ਦੇ ਵਿਰੋਧ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਫੂਕਿਆ ਪੁਤਲਾ

ਜਲੰਧਰ(ਵਿਨੀਤ)-ਕੰਟਰੀ ਫਰਸਟ ਸੰਸਥਾ, ਸੋਢਲ ਰੋਡ ਵੱਲੋਂ ਉੱਤਰ-ਪ੍ਰਦੇਸ਼ ਵਿਖੇ ਮਰ ਰਹੇ ਬੱਚਿਆਂ ਦੀ ਘਟਨਾ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਪੁਤਲਾ ਫੂਕਿਆ ਗਿਆ। ਸੰਸਥਾ ਦੇ ਪ੍ਰਧਾਨ ਰਾਜਦੀਪ ਸਿੰਘ ਬਸਰਾ ਨੇ ਕਿਹਾ ਕਿ 1 ਜਨਵਰੀ ਤੋਂ 28 ਅਗਸਤ 2017 ਤੱਕ ਦੇ ਸਰਕਾਰੀ ਅੰਕੜਿਆਂ ਮੁਤਾਬਕ ਉੱਤਰ-ਪ੍ਰਦੇਸ਼ 'ਚ 1250 ਬੱਚੇ ਦਮ ਤੋੜ ਚੁਕੇ ਹਨ, ਜਿਨ੍ਹਾਂ ਵਿਚੋਂ ਸਿਰਫ ਅਗਸਤ ਮਹੀਨੇ 'ਚ ਹੀ 90 ਬੱਚਿਆਂ ਦੀਆਂ ਜਾਨਾਂ ਗਈਆਂ ਹਨ। ਅਫਸੋਸ ਹੈ ਕਿ ਅਜੇ ਤੱਕ ਇਨ੍ਹਾਂ ਬੱਚਿਆਂ ਦੀ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜੇਕਰ ਮੈਡੀਕਲ ਵਿਭਾਗ ਦੀ ਅਣਗਹਿਲੀ ਕਾਰਨ ਮੌਤਾਂ ਹੋਈਆਂ ਹਨ ਤਾਂ ਉਸ ਵਿਰੁੱਧ ਤੁਰੰਤ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਰਾਜਨੀਤਿਕ ਕਾਰਨ ਹੈ ਤਾਂ ਮੁੱਖ ਮੰਤਰੀ ਨੂੰ ਤੁਰੰਤ 
ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਬਸਰਾ ਨੇ ਕਿਹਾ ਕਿ ਯੋਗੀ ਸਰਕਾਰ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਅੱਜੇ ਤੱਕ ਇਸ ਸਾਰੇ ਘਟਨਾਕ੍ਰਮ ਦਾ ਕਾਰਨ ਤੱਕ ਪਤਾ ਨਹੀਂ ਲੱਗ ਪਾ ਰਿਹਾ, ਜੋ ਕਿ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ। ਉਨ੍ਹਾਂ ਯੋਗੀ ਸਰਕਾਰ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਦੇ ਬੱਚੇ ਸੰਭਾਲਣਾ ਸਰਕਾਰ ਦਾ ਕੰਮ ਨਹੀਂ ਹੈ ਬਲਕਿ ਇਹ ਉਨ੍ਹਾਂ ਦੇ ਮਾਤਾ-ਪਿਤਾ ਦੀ ਡਿਊਟੀ ਬਣਦੀ ਹੈ। ਇਸ ਮੌਕੇ ਗੁਰਮੀਤ ਸਿੰਘ, ਮਾਇਕ ਖੋਸਲਾ, ਅਨਿਲ ਕੁਮਾਰ, ਅਜੈ, ਸੂਰਜ ਗੁਲਾਟੀ, ਸ਼ਰਦ ਕਾਲੜਾ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਤੇ ਹੋਰ ਵੀ ਮੌਜੂਦ ਸਨ।


Related News