ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ : ਬੀਬੀ ਜਗੀਰ ਕੌਰ

Monday, Aug 23, 2021 - 02:11 PM (IST)

ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ : ਬੀਬੀ ਜਗੀਰ ਕੌਰ

ਬਾਬਾ ਬਕਾਲਾ ਸਾਹਿਬ/ਰਈਆ (ਅਠੌਲ਼ਾ, ਰਾਕੇਸ਼) : ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਵੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਮੱਠੇ-ਮੱਠੇ ਮੀਂਹ ਦੀ ਕਣੀ ’ਚ ਵੀ ਜਾਰੀ ਰਹੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤੇ ਅਤੇ ਸ਼ਰਧਾ ਨਾਲ ਗੁਰੂ ਘਰ ਸਜਦਾ ਕੀਤਾ। ਇਸ ਸਮੇਂ ਸਰੋਵਰ ਬਾਬਾ ਗੁਰਮੁੱਖ ਸਿੰਘ ਅਤੇ ਗੁ. ਨੌਵੀਂ ਪਾਤਸ਼ਾਹੀ ਵਿਖੇ ਧਾਰਮਿਕ ’ਚ ਉੱਘੇ ਪੰਥਕ ਰਾਗੀ-ਢਾਡੀ-ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ। ਇਸ ਮੌਕੇ ਕਵੀਸ਼ਰ ਗੁਰਮੁੱਖ ਸਿੰਘ ਜੋਗੀ ਐੱਮ. ਏ., ਭਾਈ ਸੁਲੱਖਣ ਸਿੰਘ ਰਿਆਡ਼, ਭਾਈ ਮੱਖਣ ਸਿੰਘ ਦਸ਼ਮੇਸ਼ ਨਗਰੀਆ, ਕੇਵਲ ਸਿੰਘ ਮਹਿਤਾ ਕਵੀਸ਼ਰੀ ਜਥਾ ਅਤੇ ਹੋਰਨਾਂ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤਾਂ ਨੂੰ ਸੰਬੋਧਿਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ, 9 ਮਹੀਨੇ, 13 ਦਿਨ ਘੋਰ ਤਪੱਸਿਆ ਕੀਤੀ। ਭਾਈ ਮੱਖਣ ਸ਼ਾਹ ਲੁਬਾਣਾ ਦਾ ਬੇੜਾ ਬੰਨ੍ਹੇ ਲਾਇਆ ਅਤੇ ਹਿੰਦੂਆਂ ਦੀ ਖਾਤਿਰ ਆਪਣੀ ਕੁਰਬਾਨੀ ਦਿੱਤੀ, ਉਨ੍ਹਾਂ ਦੀ ਸ਼ਹਾਦਤ ਸੰਸਾਰ ਅੰਦਰ ਵਿਲੱਖਣ ਅਤੇ ਅਦੁਤੀ ਹੈ। ਉਨ੍ਹਾਂ ਅੱਜ ਦੇ ਦਿਨ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਬਾਣੀ ਵਿਰਸੇ ਨਾਲ ਜੋੜੀਏ।

ਇਸ ਮੌਕੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ, ਮਨਜੀਤ ਸਿੰਘ ਮੰਨਾ, ਮਲਕੀਅਤ ਸਿੰਘ ਏ. ਆਰ., ਦਲਬੀਰ ਸਿੰਘ ਵੇਰਕਾ, ਤਲਬੀਰ ਸਿੰਘ ਗਿੱਲ ਇੰਚਾਰਜ ਹਲਕਾ ਦੱਖਣੀ, ਪ੍ਰੋ. ਵਿਰਸਾ ਸਿੰਘ ਵਲਟੋਹਾ ਸਾ. ਸੰਸਦੀ ਸਕੱਤਰ, ਗੁਲਜ਼ਾਰ ਸਿੰਘ ਰਣੀਕੇ ਸਾ. ਕੈਬਨਿਟ ਮੰਤਰੀ, ਅਮਰਪਾਲ ਸਿੰਘ ਬੋਨੀ, ਹਰਮੀਤ ਸਿੰਘ ਸੰਧੂ (ਦੋਵੇਂ ਸਾਬਕਾ ਵਿਧਾਇਕ), ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ, ਵੀਰ ਸਿੰਘ ਲੋਪੋਕੇ ਪ੍ਰਧਾਨ ਦਿਹਾਤੀ, ਤਰਲੋਕ ਸਿੰਘ ਬਾਠ, ਰਾਜਨਬੀਰ ਸਿੰਘ ਘੁਮਾਣ, ਗੁਰਬਚਨ ਸਿੰਘ ਕਰਮੂਵਾਲਾ, ਜ. ਅਮਰਜੀਤ ਸਿੰਘ ਭਲਾਈਪੁਰ, ਜ. ਬਲਵਿੰਦਰ ਸਿੰਘ ਵੇਈਂਪੂਈਂ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਆਦਿ ਗੁਰੂ ਘਰ ਵਿਖੇ ਨਤਮਸਤਕ ਹੋਏ। ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਬਾਬਾ ਮੋਹਣ ਸਿੰਘ ਕੰਗ ਅਤੇ ਹੋਰ ਸ਼ਖਸੀਅਤਾਂ ਨੇ ਗੁਰੂ ਘਰ ਹਾਜ਼ਰੀਆਂ ਭਰੀਆਂ। ਸ਼੍ਰੋਮਣੀ ਕਮੇਟੀ ਵੱਲੋਂ 23 ਨੂੰ ਵੀ ਭਾਰੀ ਧਾਰਮਿਕ ਦੀਵਾਨ ਸਜਣਗੇ, ਜਿਸ ’ਚ ਉੱਘੇ ਰਾਗੀ-ਢਾਡੀ ਕਵੀਸ਼ਰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।  ਇਸੇ ਤਰ੍ਹਾਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ’ਚ ਉਸਰੇ ਬੂੰਗਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ। ਸੰਤ ਮਾਝਾ ਸਿੰਘ ਸਕੂਲ ਦੇ ਪ੍ਰਿੰ. ਗੁਰਜੀਤ ਸਿੰਘ ਵਡਾਲਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਵੇਂ ਹੀ ਡਾ. ਭਗਵੰਤ ਸਿੰਘ ਦੇ ਪਲਾਟ ਜ. ਬਾਬਾ ਬਕਾਲਾ ਸਾਹਿਬ ਵਿਖੇ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗਡ਼੍ਹ ਵਾਲਿਆਂ ਵੱਲੋਂ ਵੀ 5 ਦਿਨ ਗੁਰੂ ਕੇ ਲੰਗਰ ਵਰਤਣਗੇ।

ਅੱਜ ਸਜਣਗੇ ਭਾਰੀ ਧਾਰਮਿਕ ਦੀਵਾਨ ਅਤੇ ਸਜਾਇਆ ਜਾਵੇਗਾ ਮਹੱਲਾ, ਕਲ ਭਾਰੀ ਅੰਮ੍ਰਿਤ ਸੰਚਾਰ
ਸ਼੍ਰੋਮਣੀ ਕਮੇਟੀ ਵੱਲੋਂ 23 ਨੂੰ ਵੀ ਭਾਰੀ ਧਾਰਮਿਕ ਦੀਵਾਨ ਸਜਣਗੇ, ਜਿਸ ’ਚ ਉੱਘੇ ਰਾਗੀ-ਢਾਡੀ ਕਵੀਸ਼ਰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 24 ਨੂੰ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ। ਤਰਨਾ ਦਲ ਬਾਬਾ ਬਕਾਲਾ ਨਿਹੰਗ ਸਿੰਘ ਫੌਜਾਂ ਵੱਲੋਂ ਤਰਨਾ ਦਲ ਮੁਖੀ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ 23 ਅਗਸਤ ਨੂੰ ਮਹੱਲਾ ਸਜਾਇਆ ਜਾਵੇਗਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋਡ਼ ਸਵਾਰੀ, ਨੇਜੇਬਾਜ਼ੀ ਅਤੇ ਗਤਕੇਬਾਜ਼ੀ ਦੇ ਜੌਹਰ ਦਿਖਾਏ ਜਾਣਗੇ।


 


author

Anuradha

Content Editor

Related News