ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮਾਰੀ ਰੇਡ, ਕਈ ਮੁੰਡੇ-ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ

Sunday, Jul 31, 2022 - 02:56 AM (IST)

ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮਾਰੀ ਰੇਡ, ਕਈ ਮੁੰਡੇ-ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ

ਗੁਰਦਾਸਪੁਰ (ਵਿਨੋਦ, ਜੀਤ ਮਠਾਰੂ) : ਜ਼ਿਲ੍ਹਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜੀ.ਡੀ. ਰੋਡ 'ਤੇ ਸਥਿਤ ਇਕ ਹੋਟਲ 'ਚ ਰੇਡ ਮਾਰ ਕੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਮੌਕੇ ਤੋਂ 5 ਲੜਕੀਆਂ ਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਾਤ ‘ਚ ਕਾਬੂ ਕੀਤਾ ਹੈ। ਇਸ ਸਬੰਧੀ ਸਿਟੀ ਪੁਲਸ ਨੇ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਹੋਟਲ ਪ੍ਰਬੰਧਕਾਂ ਸਮੇਤ ਕੁਲ 11 ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਵਧਾਈ ਨੂੰ ਲੈ ਕੇ ਮਹੰਤਾਂ 'ਚ ਛਿੜੀ ਬਹਿਸ, ਹੋਏ ਆਹਮੋ-ਸਾਹਮਣੇ, ਵੀਡੀਓ ਵਾਇਰਲ

ਇਸ ਸਬੰਧੀ ਥਾਣਾ ਸਿਟੀ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀ.ਟੀ. ਰੋਡ ‘ਤੇ ਇਕ ਲੈਬਾਟਰੀ ਦੇ ਉੱਪਰ ਪਹਿਲੀ ਮੰਜ਼ਿਲ 'ਤੇ ਸਥਿਤ ਰੈਸਟੋਰੈਂਟ 'ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਇਸ ਹੋਟਲ ਵਿੱਚ ਪਹਿਲਾਂ ਵੀ ਛਾਪੇਮਾਰੀ ਹੋ ਚੁੱਕੀ ਹੈ ਅਤੇ ਕਈ ਜੋੜੇ ਫੜੇ ਗਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਉਕਤ ਹੋਟਲ ‘ਤੇ ਛਾਪਾ ਮਾਰਿਆ ਗਿਆ ਤੇ ਉਥੋਂ 5 ਕੁੜੀਆਂ ਅਤੇ 4 ਮੁੰਡੇ ਇਤਰਾਜ਼ਯੋਗ ਹਾਲਤ ‘ਚ ਮਿਲੇ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਹੋਟਲ ਪ੍ਰਬੰਧਕਾਂ ਸਮੇਤ ਕੁਲ 11 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਕੋਦਰ: ਭਗਵਾਨ ਵਾਲਮੀਕਿ ਬਾਰੇ ਗਲਤ ਟਿੱਪਣੀ ਕਰਨ 'ਤੇ ਭੜਕਿਆ ਸਮਾਜ, ਥਾਣੇ 'ਚ ਲਾਇਆ ਧਰਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News