ਇਕ ਹੋਰ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ, ਰੰਗੇ ਹੱਥੀਂ ਫੜੀਆਂ ਗਈਆਂ ਜਨਾਨੀਆਂ
Sunday, Sep 06, 2020 - 06:39 PM (IST)
ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਸ਼ਹਿਰ ਅੰਦਰ ਉਸ ਵੇਲੇ ਰੌਲਾ ਪੈ ਗਿਆ ਜਦੋਂ ਕਿਰਾਏ 'ਤੇ ਰਹਿੰਦੀਆਂ ਦੋ ਔਰਤਾਂ ਵੱਲੋਂ ਆਪਣੇ ਘਰ ਅੰਦਰ ਦੋ ਵਿਅਕਤੀ ਨੂੰ ਸੱਦ ਕੇ ਬਾਹਰੋ ਜਿੰਦਰਾਂ ਮਾਰ ਦਿੱਤਾ ਅਤੇ ਅੰਦਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਿਵੇਂ ਹੀ ਇਸ ਗੱਲ ਦਾ ਪਤਾ ਗੁਆਂਢੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਹੋਰ ਲੋਕ ਵੀ ਇਕੱਠੇ ਕਰ ਲਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਾਣਕਾਰੀ ਦਿੰਦੇ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ, ਅਕਾਲੀ ਆਗੂ ਐੱਸ ਕੁਮਾਰ, ਮਨੋਜ ਕੁਮਾਰ, ਅਨਿਲ ਕੁਮਾਰ, ਰਾਜੇਸ਼ ਕੁਮਾਰ, ਮਖੱਣ ਲਾਲ ਅਤੇ ਰਮਨ ਕੁਮਾਰ ਆਦਿ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਇਸ ਘਰ ਅੰਦਰ ਇਹ ਧੰਦਾ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਜਿਸ ਨਾਲ ਮੁਹੱਲੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਇਸਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ ਗਈ ਪਰ ਉਹ ਸਮੇਂ ਸਿਰ ਨਾ ਪੁੱਜ ਸਕੀ ਅਤੇ ਘਰ ਅੰਦਰ ਦਾਖ਼ਲ ਵਿਅਕਤੀ ਭੱਜਣ 'ਚ ਸਫ਼ਲ ਹੋ ਗਏ। ਬਾਅਦ ਵਿਚ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਔਰਤਾਂ ਵੱਲੋਂ ਕਿਰਾਏ 'ਤੇ ਲਏ ਮਕਾਨ ਸਬੰਧੀ ਵੀ ਕੋਈ ਪੁਲਸ ਵੈਰੀਫੀਕੇਸ਼ਨ ਵੀ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਹ ਔਰਤਾਂ ਪੈਸੇ ਲੈ ਕੇ ਮਕਾਨ ਅੰਦਰ ਜਿਸਮ ਫਰੋਸ਼ੀ ਦਾ ਧੰਦਾ ਚਲਾਉਂਦੀਆਂ ਸਨ। ਉਨ੍ਹਾਂ ਲੋਕਾਂ ਵੱਲੋਂ ਬਣਾਈ ਵੀਡੀਓ ਦੇ ਆਧਾਰ 'ਤੇ ਚਿੱਟੇ ਰੰਗ ਦੀ ਐਕਟਿਵਾ ਦਾ ਨੰਬਰ ਨੋਟ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਿਸਾਲ ਬਣਿਆ ਇਹ ਚੋਟੀ ਦਾ ਗੈਂਗਸਟਰ, ਦਹਿਸ਼ਤ ਦਾ ਰਸਤਾ ਛੱਡ ਲੋੜਵੰਦਾਂ ਦੇ ਲੱਗਾ ਲੜ
ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਹੋਰ ਹਿੱਸਿਆਂ 'ਚ ਵੀ ਅਜਿਹਾ ਧੰਦਾ ਚੱਲਦਾ ਹੈ ਜਿਸਨੂੰ ਰੋਕਣ 'ਚ ਪੁਲਸ ਨਾਕਾਮ ਹੋਈ ਹੈ ਜਦ ਥਾਣਾ ਮੁੱਖੀ ਮੈਡਮ ਕਿਰਨਜੀਤ ਕੌਰ ਨਾਲ ਉਕਤ ਮਾਮਲੇ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਅਤੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਅੱਧੀ ਰਾਤ ਨੂੰ ਚੱਲੀਆਂ ਗੋਲ਼ੀਆਂ, ਲੋਕਾਂ ਨੇ ਇੰਝ ਸੰਭਾਲਿਆ ਮੌਕਾ