ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਕਾਰਡ ਦੀ ਸੇਵਾ ਬੰਦ, ਦੁਖੀ ਮਰੀਜ਼ਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ

05/10/2022 3:55:50 PM

ਮੋਗਾ (ਵਿਪਿਨ) : ਸਰਕਾਰ ਵਲੋਂ ਜ਼ਰੂਰਤਮੰਦ ਲੋਕਾਂ ਦੇ ਮੁਫ਼ਤ ਇਲਾਜ ਲਈ ਸਹੂਲਤ ਸਕੀਮ ਚਲਾਈ ਗਈ ਸੀ ਅਤੇ ਲੱਖਾਂ ਲੋਕਾਂ ਨੂੰ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਸਨ ਤਾਂ ਜੋ ਜ਼ਰੂਰਤਮੰਦ ਲੋਕ ਆਪਣਾ ਇਲਾਜ ਮੁਫ਼ਤ ਕਰਵਾ ਸਕਣ। ਉੱਥੇ ਹੀ ਕੁਝ ਅਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਸੀ ਜੋ ਸਰਕਾਰੀ ਹਸਪਤਾਲਾਂ ’ਚ ਉਪਲਬੱਧ ਨਹੀਂ ਸੀ ਤਾਂ ਉਸ ਲਈ ਕੁਝ ਪ੍ਰਾਈਵੇਟ ਨਰਸਿੰਗ ਹੋਮ ਨੂੰ ਰੱਖਿਆ ਗਿਆ ਸੀ ਜਿੱਥੇ ਡਾਈਲਸਿਸ ਵਰਗੀਆਂ ਸਹੂਲਤਾਂ ਉਪਲਬੱਧ ਸੀ ਪਰ ਹੁਣ ਨਰਸਿੰਗ ਹੋਮ ਵਾਲਿਆਂ ਨੇ ਇਹ ਸਹੂਲਤਾਂ ਬੰਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਜਾਣਕਾਰੀ ਦਿੰਦੇ ਹੋਏ ਸ਼ਾਮ ਨਰਸਿੰਗ ਹੋਮ ਦੇ ਡਾਕਟਰ ਸੀਮਾਂਤ ਗਰਗ ਨੇ ਦੱਸਿਆ ਕਿ ਸਰਕਾਰ ਵਲੋਂ ਆਯੂਸ਼ਮਾਨ ਬੀਮਾ ਯੋਜਨਾ ਦਾ ਲਾਭ ਬਹੁਤ ਹੀ ਜ਼ਰੂਰਤਮੰਦ ਲੋਕਾਂ ਲਈ ਹੈ ਅਤੇ ਜਿਹੜੀਆਂ ਸਹੂਲਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਲਾਂ ’ਚ ਨਹੀਂ ਮਿਲਦੀਆਂ ਉਹ ਸਹੂਲਤਾਂ ਉਹ ਪ੍ਰਾਈਵੇਟ ਹਸਪਤਾਲਾਂ ਤੋਂ ਮਿਲ ਰਹੀਆਂ ਸਨ। ਸਭ ਤੋਂ ਜ਼ਿਆਦਾ ਮਰੀਜ਼ ਡਾਈਲਸਿਸ ਦੇ ਆ ਰਹੇ ਸੀ ਪਰ ਸਰਕਾਰ ਵਲੋਂ ਸਾਰੇ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਪਿਆ ਸੀ, ਜਿਹੜਾ ਸਟੇਟ ਹੈਲਥ ਏਜੰਸੀ ਵਲੋਂ ਦਿੱਤਾ ਜਾਣਾ ਸੀ ਪਰ ਇਹ ਬਕਾਇਆ ਉਸ ਵਲੋਂ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਵਾਰ ਦੋਵਾਂ ਸਰਕਾਰਾਂ ਨੂੰ ਇਸ ਪੇਮੈਂਟ ਬਾਰੇ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪ੍ਰਾਈਵੇਟ ਨਰਸਿੰਗ ਹੋਮ ਦਾ ਲੱਖਾਂ ਰੁਪਏ ਬਕਾਇਆ ਰਹਿੰਦਾ ਹੈ। ਬਾਰ ਬਾਰ ਸਰਕਾਰ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਅਸੀਂ ਫਿਰ ਵੀ ਮਰੀਜ਼ਾਂ ਦਾ ਇਲਾਜ਼ ਫ੍ਰੀ ਕਰਦੇ ਰਹੇ। ਹੁਣ ਬੀਤੇ ਦਿਨੀਂ ਆਈ.ਐੱਮ.ਏ. ਦੇ ਹੁਕਮਾਂ ’ਤੇ ਅਸੀਂ ਇਲਾਜ ਕਰਨਾ ਬੰਦ ਕਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਮੋਗਾ ਜ਼ਿਲ੍ਹੇ ’ਚ ਕਾਫ਼ੀ ਅਜਿਹੇ ਨਰਸਿੰਗ ਹੋਮ ਹਨ ਜਿਨ੍ਹਾਂ ਦਾ ਲੱਖਾਂ ਰੁਪਏ ਬਕਾਇਆ ਪਿਆ ਹੈ। ਸਰਕਾਰ ਨੇ ਜੇਕਰ ਇਹ ਸਹੂਲਤ ਜਾਰੀ ਰੱਖਣੀ ਹੈ ਤਾਂ ਪਿਛਲਾ ਬਕਾਇਆ ਤੁਰੰਤ ਭੁਗਤਾਨ ਕਰੇ ਤਾਂ ਜੋ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਉੱਥੇ ਹੀ ਮਰੀਜ਼ਾਂ ਨੇ ਕਿਹਾ ਕਿ ਸਰਕਾਰ ਨੇ ਪਹਿਲੇ ਬਹੁਤ ਚੰਗੀ ਸੇਵਾ ਦਿੱਤੀ ਸੀ। ਸਰਕਾਰੀ ਹਸਪਤਾਲ ’ਚ ਜਿਹੜੇ ਇਲਾਜ ਨਹੀਂ ਹੁੰਦੇ ਸਨ ਉਹ ਅਸੀਂ ਪ੍ਰਾਈਵੇਟ ਨਰਸਿੰਗ ਹੋਮ ਤੋਂ ਕਰਵਾ ਲੈਂਦੇ ਸੀ। ਪਰ ਹੁਣ ਇੱਥੇ ਵੀ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਜੋ ਮਰੀਜ਼ਾਂ ਨੂੰ ਸਹੀ ਇਲਾਜ ਮਿਲ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News