ਪੰਜਾਬ ਸਰਕਾਰ ਦੀ ਤਾੜਨਾ ਤੋਂ ਬਾਅਦ ਡਰੇ ਨਿਜੀ ਹਸਪਤਾਲ, ਸ਼ੁਰੂ ਕੀਤੀਆਂ ਸਿਹਤ ਸੇਵਾਵਾਂ

04/06/2020 1:59:21 PM

ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਇਹ ਤਾੜਨਾ ਕੀਤੀ ਗਈ ਸੀ ਕੀ ਕਿਸੇ ਵੀ ਸੂਰਤ 'ਚ ਉਹ ਆਪਣੀਆਂ ਸਿਹਤ ਸੇਵਾਵਾਂ ਬੰਦ ਨਹੀਂ ਕਰਨਗੇ, ਜਿਸ ਤੋਂ ਬਾਅਦ ਨਿੱਜੀ ਹਸਪਤਾਲਾਂ 'ਚ ਡਰ ਬੈਠ ਗਿਆ ਹੈ, ਇਸ ਲਈ ਇਹ ਹਸਪਤਾਲ ਹੁਣ ਪੰਜਾਬ ਸਰਕਾਰ ਵੱਲੋਂ ਦਿੱਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲੱਗੇ ਹਨ। 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਨਿੱਜੀ ਅਤੇ ਚੈਰੀਟੇਬਲ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਓ. ਪੀ. ਡੀ. ਸੇਵਾਵਾਂ ਲਗਾਤਾਰ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ : ਰੂਪਨਗਰ : ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)

PunjabKesari

ਹਸਪਤਾਲਾਂ 'ਚ ਸੀਨੀਅਰ ਡਾਕਟਰ ਵੀ ਮੌਜੂਦ ਸਨ ਅਤੇ ਮਰੀਜ਼ਾਂ ਨੂੰ ਵੀ ਇੱਕ-ਇੱਕ ਕਰਕੇ ਅੰਦਰ ਭੇਜਿਆ ਜਾ ਰਿਹਾ ਸੀ। ਇੱਥੋਂ ਤੱਕ ਕਿ ਹਸਪਤਾਲਾਂ 'ਚ ਆਉਣ ਵਾਲੇ ਮਰੀਜ਼ਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਇੱਕ-ਇੱਕ ਮੀਟਰ ਦੀ ਦੂਰੀ 'ਤੇ ਘੇਰੇ ਬਣਾਏ ਗਏ ਹਨ, ਜਿਸ 'ਚ ਰਹਿ ਕੇ ਹੀ ਮਰੀਜ਼ ਹਸਪਤਾਲ ਦੇ ਅੰਦਰ ਜਾਂਦੇ ਹਨ। ਜਦੋਂ ਹਸਪਤਾਲ 'ਚ ਇਲਾਜ ਕਰਾਉਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਵਲੋਂ ਵਧੀਆ ਤਰੀਕੇ ਨਾਲ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਰਘੂਨਾਥ ਹਸਪਤਾਲ ਦੀ ਸੀਨੀਅਰ ਡਾਕਟਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਸੀਨੀਅਰ ਡਾਕਟਰ ਹਸਪਤਾਲ 'ਚ ਮੌਜੂਦ ਹਨ ਅਤੇ ਓ. ਪੀ. ਡੀ. 'ਚ ਲਗਾਤਾਰ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਜਗਿਆ ਉਮੀਦ ਦਾ ਦੀਵਾ, 2 ਹੋਰ ਮਰੀਜ਼ਾਂ ਨੇ ਮਾਰੀ 'ਕੋਰੋਨਾ' ਨੂੰ ਕਿੱਕ

PunjabKesari
ਪੰਜਾਬ ਸਰਕਾਰ ਨੇ ਦਿੱਤੀ ਸੀ ਸਖਤ ਚਿਤਾਵਨੀ
ਪੰਜਾਬ 'ਚ ਕਰੋਨਾ ਵਾਇਰਸ ਕਰਕੇ ਕਰਫ਼ਿਊ ਲਾਇਆ ਗਿਆ ਹੈ ਅਤੇ ਇਸ ਦੌਰਾਨ ਕੁੱਝ ਨਿੱਜੀ ਹਸਪਤਾਲਾਂ ਵਲੋਂ ਆਪਣੀਆਂ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸਾਫ ਕਰ ਦਿੱਤਾ ਸੀ ਕਿ ਜੇਕਰ ਨਿੱਜੀ ਹਸਪਤਾਲ ਜਾਂ ਮੈਡੀਕਲ ਸੇਵਾਵਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਵਰਤੇਗਾ ਜਾਂ ਹਸਪਤਾਲ ਬੰਦ ਰੱਖੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ, ਜਿਸ ਤੋਂ ਬਾਅਦ ਸਾਰੇ ਹੀ ਹਸਪਤਾਲਾਂ 'ਚ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ 'ਚ ਜਾਨ ਤਲੀ 'ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

PunjabKesari


Babita

Content Editor

Related News