ਕੇਂਦਰੀ ਜੇਲ ’ਚ ਬਾਹਰੋਂ ਸੁੱਟੇ ਪੈਕਟ ਨੂੰ ਲੈ ਕੇ ਭਿੜੇ ਕੈਦੀ, ਹਵਾਲਾਤੀਆਂ ਨੇ ਇਕ-ਦੂਜੇ ’ਤੇ ਕੀਤਾ ਪੱਥਰਾਂ ਨਾਲ ਹਮਲਾ

Monday, Oct 09, 2023 - 05:43 PM (IST)

ਕੇਂਦਰੀ ਜੇਲ ’ਚ ਬਾਹਰੋਂ ਸੁੱਟੇ ਪੈਕਟ ਨੂੰ ਲੈ ਕੇ ਭਿੜੇ ਕੈਦੀ, ਹਵਾਲਾਤੀਆਂ ਨੇ ਇਕ-ਦੂਜੇ ’ਤੇ ਕੀਤਾ ਪੱਥਰਾਂ ਨਾਲ ਹਮਲਾ

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ’ਚ ਬਾਹਰੋਂ ਸੁੱਟੇ ਪੈਕਟ ਨੂੰ ਲੈ ਕੇ ਜੇਲ ’ਚ ਬੰਦ ਕੈਦੀ ਅਤੇ ਹਵਾਲਾਤੀ ਆਪਸ ’ਚ ਭਿੜ ਗਏ। ਜੇਲ੍ਹ ਸਟਾਫ ਨੇ ਇਨ੍ਹਾਂ ’ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਝੜਪ ’ਚ ਲਗਭਗ 6 ਵਿਅਕਤੀ ਜ਼ਖਮੀ ਹੋਏ ਹਨ। ਇਨ੍ਹਾਂ ’ਚੋਂ 5 ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਨ੍ਹਾਂ 'ਚੋਂ 2 ਨੂੰ ਮੁੱਢਲੇ ਇਲਾਜ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਅਤੇ 3 ਅਜੇ ਵੀ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਹਨ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਮਿਲੀ ਜਾਣਕਾਰੀ ਮੁਤਾਬਕ ਜੇਲ ’ਚ ਬਾਹਰੋਂ ਅਣਪਛਾਤੇ ਵਿਅਕਤੀਆਂ ਨੇ ਪੈਕਟ ਸੁੱਟਿਆ, ਜਿਸ ’ਚ ਜ਼ਰਦੇ ਦੀਆਂ ਪੁੜੀਆਂ ਅਤੇ ਹੋਰ ਸਾਮਾਨ ਸੀ। ਇਸ ਨੂੰ ਲੈ ਕੇ ਕੈਦੀ ਅਤੇ ਹਵਾਲਾਤੀ ਆਪਸ ’ਚ ਭਿੜ ਗਏ ਅਤੇ ਇਕ-ਦੂਜੇ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਕਿਸੇ ਤਰੀਕੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਹਾਲਾਤਾਂ ’ਤੇ ਕਾਬੂ ਪਾ ਕੇ ਇਸ ਮਾਮਲੇ ’ਚ ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਪਟਿਆਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਹਮਲੇ ਦੌਰਾਨ ਜ਼ਖਮੀਆਂ ’ਚ ਹਰਸ਼, ਵਿਕਾਸ ਕੁਮਾਰ, ਬਲਬੀਰ ਸਿੰਘ ਅਤੇ ਵੀਰ ਨਾਂ ਦੇ ਕੈਦੀ ਸ਼ਾਮਲ ਹਨ।

ਇਹ ਵੀ ਪੜ੍ਹੋ : ਚੀਨ ਦੀ ਅਰਥ ਵਿਵਸਥਾ 'ਚ ਆਈ ਤੇਜ਼ੀ, ਪੰਜਾਬ ਦੇ ਉਦਯੋਗਾਂ 'ਤੇ ਛਾਏ ਸੰਕਟ ਦੇ ਬੱਦਲ

ਦੂਜੇ ਪਾਸੇ ਥਾਣਾ ਤ੍ਰਿਪੜੀ ਪੁਲਸ ਦੇ ਜਾਂਚ ਅਧਿਕਾਰੀ ਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਜ਼ਖਮੀ ਕੈਦੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਸ ਮੁਤਾਬਕ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ’ਚ ਜਿਹੜਾ ਵੀ ਵਿਅਕਤੀ ਸ਼ਾਮਲ ਹੋਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ’ਚ ਪਿਛਲੇ ਕੁਝ ਸਮੇਂ ਦੌਰਾਨ ਵੱਡੀ ਗਿਣਤੀ ’ਚ ਮੋਬਾਇਲ ਅਤੇ ਬਾਹਰੋਂ ਸੁੱਟੇ ਹੋਏ ਪੈਕਟ ਬਰਾਮਦ ਹੋਏ ਹਨ। ਅਹਿਮ ਗੱਲ ਇਹ ਹੈ ਕਿ ਮਾਮਲੇ ’ਚ ਕੁਝ ਸਮਾਂ ਪਹਿਲਾਂ ਕਰਵਾਈ ਤੋਂ ਬਾਅਦ ਬਾਹਰੋਂ ਪੈਕਟ ਸੁੱਟਣ ਵਾਲਿਆਂ ’ਤੇ ਵੀ ਕੋਈ ਨਿਗਰਾਨੀ ਨਹੀਂ ਰੱਖੀ ਜਾ ਰਹੀ।

ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News