ਬਟਾਲਾ ''ਚ ਪੇਸ਼ੀ ਲਈ ਲਿਆਂਦੇ ਕੈਦੀ ਦੇ ਫਰਾਰ ਮਾਮਲੇ ''ਚ ਪੁਲਸ ਮੁਲਾਜ਼ਮਾਂ ਸਮੇਤ 6 ਖਿਲਾਫ ਮਾਮਲਾ ਦਰਜ

Tuesday, Jun 13, 2017 - 03:02 PM (IST)

ਬਟਾਲਾ ''ਚ ਪੇਸ਼ੀ ਲਈ ਲਿਆਂਦੇ ਕੈਦੀ ਦੇ ਫਰਾਰ ਮਾਮਲੇ ''ਚ ਪੁਲਸ ਮੁਲਾਜ਼ਮਾਂ ਸਮੇਤ 6 ਖਿਲਾਫ ਮਾਮਲਾ ਦਰਜ

ਬਟਾਲਾ (ਬੇਰੀ) : ਬੀਤੇ ਦਿਨੀਂ ਬਟਾਲਾ 'ਚ ਪੇਸ਼ੀ 'ਤੇ ਲਿਆਂਦੇ ਕੈਦੀ ਦੇ ਫਰਾਰ ਹੋਣ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਦੋ ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਫਰਾਰ ਹੋਏ ਕੈਦੀ ਅਤੇ ਕਾਰ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਪੁਲਸ ਦੇ ਦੋ ਪੁਲਸ ਕਰਮਚਾਰੀ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਬਟਾਲਾ ਦੀ ਇਕ ਅਦਾਲਤ ਵਿਚ ਜੇਲ ਵਿਚ ਬੰਦ ਕੈਦੀ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਜੋਕੇ ਨੂੰ ਪੇਸ਼ੀ ਲਈ ਲੈ ਕੇ ਆਏ ਸਨ। ਜਦੋਂ ਉਕਤ ਪੁਲਸ ਕਰਮਚਾਰੀਆਂ ਨੇ ਉਕਤ ਕੈਦੀ ਨੂੰ ਆਟੋ ਰਾਹੀਂ ਕੋਰਟ ਵੱਲ ਲਿਜਾ ਰਹੇ ਸਨ ਤਾਂ ਕੁਝ ਅਣਪਛਾਤੇ ਕਾਰ ਸਵਾਰ ਅੱਖਾਂ 'ਚ ਸਪ੍ਰੇਅ ਕਰਨ ਤੋਂ ਬਾਅਦ ਪੁਲਸ ਕਰਮਚਾਰੀਆਂ 'ਤੇ ਪਿਸਤੌਲ ਤਾਨਦੇ ਹੋਏ ਕੈਦੀ ਨੂੰ ਹੱਥਕੜੀ ਸਮੇਤ ਛੁਡਵਾ ਕੇ ਲੈ ਗਏ ਸਨ।
ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਦੇਰ ਸ਼ਾਮ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਐੱਸ.ਆਈ ਪ੍ਰਕਾਸ਼ ਸਿੰਘ ਨੇ ਉਕਤ ਪੁਲਸ ਕਰਮਚਾਰੀਆਂ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਸਮੇਤ ਫਰਾਰ ਹੋਏ ਕੈਦੀ ਹਰਵਿੰਦਰ ਸਿਘ ਅਤੇ ਇਸਨੂੰ ਭਜਾਉਣ ਵਾਲੇ 5 ਅਣਪਛਾਤੇ ਕਾਰ ਸਵਾਰਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਲਿਆ ਹੈ ਜਦਕਿ ਦੋਵੇਂ ਪੁਲਸ ਕਰਮਚਾਰੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।  


Related News