ਕੇਂਦਰੀ ਜੇਲ 'ਚ 15 ਅਗਸਤ ਦੀ ਰਾਤ ਨੂੰ ਕੈਦੀ ਨੇ ਫਾਹ ਲੈ ਕੇ ਕੀਤੀ ਖ਼ੁਦਕੁਸ਼ੀ
Sunday, Aug 16, 2020 - 06:10 PM (IST)

ਗੁਰਦਾਸਪੁਰ (ਹਰਮਨ) : ਸਥਾਨਕ ਕੇਂਦਰੀ ਜੇਲ 'ਚ ਆਜ਼ਾਦੀ ਦਿਹਾੜੇ ਵਾਲੀ ਰਾਤ ਐੱਨ. ਡੀ. ਪੀ. ਐੱਸ. ਐਕਟ ਤਹਿਤ ਸਜ਼ਾ ਕੱਟ ਰਹੇ ਇਕ ਕੈਦੀ ਨੇ ਬੈਰਕ ਨੰਬਰ-2 'ਚ ਲੋਹੇ ਦੀ ਗਰਿੱਲ ਨਾਲ ਪਰਨੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਵਰਣਨਯੋਗ ਹੈ ਕਿ ਮ੍ਰਿਤਕ ਦੀ ਪਤਨੀ ਵੀ ਜੇਲ 'ਚ ਉਸ ਦੇ ਨਾਲ ਹੀ ਸਜ਼ਾ ਕੱਟ ਰਹੀ ਸੀ। ਇਸ ਸਬੰਧੀ ਜੇਲ ਮੁਖੀ ਬੀ. ਐੱਸ. ਭੁੱਲਰ ਨੇ ਦੱਸਿਆ ਕਿ ਜਲੰਧਰ ਤੋਂ 37 ਸਾਲਾ ਵਿਅਕਤੀ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਦਮਪੁਰ (ਜਲੰਧਰ) ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਸਬੰਧੀ 14 ਅਗਸਤ ਨੂੰ ਜੇਲ 'ਚ ਆਇਆ ਸੀ ਪਰ ਉਸਨੇ ਅਗਲੇ ਹੀ ਦਿਨ 15 ਅਗਸਤ ਦੀ ਰਾਤ ਨੂੰ ਜੇਲ 'ਚ ਬਾਥਰੂਮ ਦੇ ਕੋਲ ਲੱਗੀ ਲੋਹੇ ਦੀ ਗਰਿੱਲ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।