ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ - ਪ੍ਰੈਸ ਕਲੱਬ ਨਾਭਾ

09/08/2017 7:56:43 PM

ਨਾਭਾ (ਜਗਨਾਰ, ਜੈਨ, ਪੁਰੀ ) : ਪ੍ਰੈਸ ਕਲੱਬ ਨਾਭਾ (ਰਜਿ) ਦੀ ਹੰਗਾਮੀ ਮੀਟਿੰਗ ਸਥਾਨਕ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਪ੍ਰਧਾਨ ਹਰਮੀਤ ਸਿੰਘ ਮਾਨ ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਸਮੂਹ ਪੱਤਰਕਾਰ ਭਾਈਚਾਰੇ ਨੇ ਕਰਨਾਟਕਾ ਦੀ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦਾ ਗੰਭੀਰ ਨੋਟਿਸ ਲਿਆ ਅਤੇ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ|। ਪ੍ਰੈਸ ਕਲੱਬ ਨਾਭਾ ਦੇ ਸਮੂਹ ਪੱਤਰਕਾਰਾਂ ਨੇ ਦੋ ਮਿੰਟ ਦਾ ਮੋਨ ਰੱਖ ਕੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਰਨਾਟਕਾ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਹਰਮੀਤ ਸਿੰਘ ਮਾਨ, ਚੇਅਰਮੈਨ ਸੁਸੀਲ ਜੈਨ, ਸੀਨੀਅਰ ਪੱਤਰਕਾਰ ਹਰਦੇਵ ਸਿੰਘ ਗਲਵੱਟੀ, ਵਾਈਸ ਚੇਅਰਮੈਨ ਕਰਮਜੀਤ ਸਿੰਘ ਮਹਿਰਮ, ਚੀਫ ਪੈਟਰਨ ਰਜਿੰਦਰ ਸਿੰਘ ਕਪੂਰ, ਮੁੱਖ ਸਲਾਹਕਾਰ ਗੁਰਿੰਦਰਜੀਤ ਸਿੰਘ ਸੋਢੀ, ਜਸਵੀਰ ਸਿੰਘ ਜੱਸੀ, ਜਨਰਲ ਸਕੱਤਰ ਅਮਰਿੰਦਰ ਸਿੰਘ ਪੁਰੀ ਅਤੇ ਸੀਨੀ. ਵਾਈਸ ਪ੍ਰਧਾਨ ਜਗਨਾਰ ਸਿੰਘ ਦੁਲੱਦੀ ਨੇ ਕਿਹਾ ਕਿ ਸਦਾ ਤੋ ਹੀ ਸੱਚਾਈ ਦੀ ਆਵਾਜ਼ ਨੂੰ ਹਿੰਦੂਤਵ ਫਾਸੀਵਾਦੀਆਂ ਵੱਲੋ ਦਬਾਇਆ ਗਿਆ ਹੈ ਅਤੇ ਇਹ ਕੰਨੜ ਪੱਤਰਕਾਰ ਤੇ ਪਹਿਲਾ ਹਮਲਾ ਨਹੀ ਬਲਕਿ ਇਸ ਤੋ ਪਹਿਲਾਂ ਵੀ ਕਈ ਪੱਤਰਕਾਰਾਂ ਦੀ ਆਵਾਜ਼ ਨੂੰ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ, ਜਿਸ ਲਈ ਪ੍ਰੈਸ ਕਲੱਬ ਨਾਭਾ (ਰਜਿ) ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਾ ਹੋਇਆ ਕੇਂਦਰ ਸਰਕਾਰ ਤੋ ਮੰਗ ਕਰਦਾ ਹੈ ਕਿ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਗਲਤ ਅਨਸਰਾਂ ਨੂੰ ਬੇਨਕਾਬ ਕਰਨ ਵਾਲੇ ਪੱਤਰਕਾਰ ਹਮੇਸ਼ਾਂ ਹੀ ਸੱਚਾਈ ਲਿਖਦੇ ਤੇ ਬੋਲਦੇ ਰਹਿਣ।
ਇਸ ਮੌਕੇ ਤੇ ਪ੍ਰੈਸ ਕਲੱਬ ਰਜ਼ਿ ਨਾਭਾ ਵੱਲੋ ਜਥੇਬੰਦੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕਈ ਅਹਿਮ ਵਿਚਾਰਾਂ ਵੀ ਕੀਤੀਆਂ| ਮੀਟਿੰਗ ਵਿੱਚ ਚੰਦਰ ਪ੍ਰਕਾਸ਼ ਬਾਂਗਾ, ਜਗਨਾਰ ਸਿੰਘ ਦੁਲੱਦੀ, ਸੰਜੀਵ ਕੁਮਾਰ ਸ਼ਰਮਾਂ, ਪ੍ਰਦੀਪ ਬਾਂਗਾ, ਰਾਜੇਸ਼ ਬਜਾਜ, ਸੁਖਚੈਨ ਸਿੰਘ ਲੁਬਾਣਾ, ਸੁਨੀਤਾ ਰਾਣੀ, ਸੰਜੀਵ ਗੋਇਲ, ਵਿਕਾਸ ਗੋਇਲ, ਦੀਪਕ ਬਾਂਗਾ, ਰਾਕੇਸ਼ ਸ਼ਰਮਾਂ, ਅਸ਼ੋਕ ਸੋਫਤ, ਅਵਤਾਰ ਸਿੰਘ ਧਾਲੀਵਾਲ, ਬਲਵੰਤ ਸਿੰਘ ਹਿਆਣਾ, ਜਤਿੰਦਰ ਸ਼ਰਮਾਂ ਤੋ ਇਲਾਵਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ।


Related News