ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ
Saturday, Feb 20, 2021 - 05:58 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ ਪਵਨ ): ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੀ ਸ਼ਰਮਨਾਕ ਹਾਰ ਤੋਂ ਬਾਅਦ ਮੰਡਲ ਪ੍ਰਧਾਨ ਤਰਸੇਮ ਗੋਇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਹਾਰ ਦੀ ਨੈਤਿਕ ਜਿੰਮੇਵਾਰੀ ਲਈ ਹੈ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਨੇ 22 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ।
ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ
ਇਹ ਵੀ ਪੜ੍ਹੋ: ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ’ਤੇ ਬਣੇਗੀ ਹਿੰਦੀ ਫਿਲਮ
ਜਿਨ੍ਹਾਂ ਵਿਚੋਂ ਸਿਰਫ ਇਕ ਉਮੀਦਵਾਰ ਸਤਪਾਲ ਪਠੇਲਾ ਨੇ ਜਿੱਤ ਪ੍ਰਾਪਤ ਕੀਤੀ ਜੋ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਦੇ ਪਿਤਾ ਹਨ। ਭਾਜਪਾ ਦੇ 22 ’ਚੋਂ 20 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ ਸੀ ਅਤੇ 7 ਵਾਰਡਾਂ ’ਚ ਭਾਜਪਾ ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਵੋਟ ਮਿਲੇ ਸਨ। ਅੱਜ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਨਹੀਂ ਪਹੁੰਚੇ ਅਤੇ ਤਰਸੇਮ ਗੋਇਲ ਨੇ ਇਹ ਅਸਤੀਫਾ ਸੰਦੀਪ ਗਿਰਧਰ ਅਤੇ ਜੀਵਨ ਸ਼ਰਮਾ ਨੂੰ ਸੌਂਪ ਦਿੱਤਾ।