ਸਰਹੱਦ ਪਾਰ: ਤੀਸਰੀ ਧੀ ਦੇ ਜਨਮ ਤੋਂ 2 ਦਿਨ ਪਹਿਲਾਂ ਪਤੀ ਨੇ ਮਾਂ ਨਾਲ ਮਿਲ ਪਤਨੀ ਦਾ ਕੀਤਾ ਕਤਲ

Tuesday, Nov 16, 2021 - 01:36 PM (IST)

ਸਰਹੱਦ ਪਾਰ: ਤੀਸਰੀ ਧੀ ਦੇ ਜਨਮ ਤੋਂ 2 ਦਿਨ ਪਹਿਲਾਂ ਪਤੀ ਨੇ ਮਾਂ ਨਾਲ ਮਿਲ ਪਤਨੀ ਦਾ ਕੀਤਾ ਕਤਲ

ਗੁਰਦਾਸਪੁਰ, ਨਾਰੋਵਾਲ (ਜ.ਬ) - ਤੀਜੀ ਬੇਟੀ ਦੇ ਜਨਮ ਤੋਂ ਦੋ ਦਿਨ ਪਹਿਲਾਂ ਪਤੀ ਨੇ ਆਪਣੀ ਮਾਂ ਨਾਲ ਮਿਲ ਕੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਿਸ ਕਾਰਨ ਢਿੱਡ ’ਚ ਜੰਮਣ ਲਈ ਤਿਆਰ ਹੋਈ ਬੱਚੀ ਦੀ ਵੀ ਢਿੱਡ ’ਚ ਹੀ ਮੌਤ ਹੋ ਗਈ। ਮ੍ਰਿਤਕ ਗਰਭਵਤੀ ਜਨਾਨੀ ਦੀ ਪਛਾਣ ਇਸਰਤ ਵਜੋਂ ਹੋਈ ਹੈ, ਜਿਸ ਦਾ ਵਿਆਹ 14 ਸਾਲ ਪਹਿਲਾਂ ਇਮਰਾਨ ਸਲੀਮ ਵਾਸੀ ਸਕਰਗੜ ਨਾਲ ਹੋਇਆ ਸੀ। 

ਪੜ੍ਹੋ ਇਹ ਵੀ ਖ਼ਬਰ ਪੰਜਾਬ ਦੇ ਇਸ ਜ਼ਿਲ੍ਹੇ ’ਚ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ

ਸਰਹੱਦ ਸੂਤਰਾਂ ਅਨੁਸਾਰ ਮ੍ਰਿਤਕ ਇਸਰਤ ਦੇ ਵਿਆਹ ਨੂੰ ਕਰੀਬ 14 ਸਾਲ ਹੋ ਗਏ ਹਨ। ਝਗੜੇ ਤੋਂ ਬਾਅਦ ਉਸ ਦੀਆਂ ਦੋ ਬੇਟੀਆਂ ਨੇ ਜਨਮ ਲਿਆ ਅਤੇ ਦੋ ਦਿਨ ਬਾਅਦ ਤੀਜੀ ਬੇਟੀ ਨੇ ਜਨਮ ਲੈਣਾ ਸੀ ਪਰ ਇਸਰਤ ਬੀਬੀ ਦੇ ਪਤੀ ਇਮਰਾਨ ਸਲੀਮ ਅਤੇ ਰਸੀਦਾ ਬੀਬੀ ਨੂੰ ਬੇਟੇ ਦੀ ਉਮੀਦ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਇਸਰਤ ਬੀਬੀ ਵੱਲੋਂ ਜਨਮ ਦੇਣ ਵਾਲੀ ਤੀਸਰਾ ਬੱਚਾ ਵੀ ਕੁੜੀ ਹੈ, ਜਿਸ ਕਾਰਨ ਬੀਤੀ ਦੇਰ ਰਾਤ ਇਸਰਤ ਬੀਬੀ ਦੇ ਪਤੀ ਇਮਰਾਨ ਸਲੀਮ ਅਤੇ ਸੱਸ ਰਸੀਦਾ ਬੀਬੀ ਨੇ ਮਿਲ ਕੇ ਇਸਰਤ ਬੀਬੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਪਤਨੀ ਦਾ ਕਤਲ ਕਰਨ ’ਤੇ ਇਸਰਤ ਬੀਬੀ ਦੇ ਢਿੱਡ ’ਚ ਪਲ ਰਹੀ ਬੱਚੀ ਦੀ ਵੀ ਢਿੱਡ ’ਚ ਹੀ ਮੌਤ ਹੋ ਗਈ। ਇਸ ਘਟਨਾ ਦੇ ਸਬੰਧ ’ਚ ਇਸਰਤ ਬੀਬੀ ਦੇ ਭਰਾ ਅਲੀ ਸਾਕਿਰ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਭੈਣ ਦੇ ਪਤੀ ਅਤੇ ਸੱਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ। ਬੱਚੀਆਂ ਹੋਣ ਕਾਰਨ ਉਹ ਇਸਰਤ ਨੂੰ ਬੁਰਾ-ਭਲਾ ਕਹਿੰਦੇ ਸਨ ਅਤੇ ਇਸੇ ਸਬੰਧ ਵਿੱਚ ਇਜਰਤ ਦਾ ਦੋ ਵਾਰ ਗਰਭਪਾਤ ਵੀ ਹੋਇਆ ਸੀ ਪਰ ਹੁਣ ਉਨ੍ਹਾਂ ਨੇ ਇਸਰਤ ਨੂੰ ਹੀ ਮਾਰ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)


author

rajwinder kaur

Content Editor

Related News