ਚੋਣਾਂ ਤੋਂ ਪਹਿਲਾਂ ਸਰਵੇ : ਪੰਜਾਬ ’ਚ ‘ਆਪ’ ਸਭ ਤੋਂ ਅੱਗੇ, ਕਾਂਗਰਸ ਜਿੱਤ ਦਾ ਫਾਸਲਾ ਲਗਾਤਾਰ ਘਟਾ ਰਹੀ

Saturday, Nov 13, 2021 - 05:51 PM (IST)

ਚੋਣਾਂ ਤੋਂ ਪਹਿਲਾਂ ਸਰਵੇ : ਪੰਜਾਬ ’ਚ ‘ਆਪ’ ਸਭ ਤੋਂ ਅੱਗੇ, ਕਾਂਗਰਸ ਜਿੱਤ ਦਾ ਫਾਸਲਾ ਲਗਾਤਾਰ ਘਟਾ ਰਹੀ

ਨਵੀਂ ਦਿੱਲੀ/ਚੰਡੀਗੜ੍ਹ (ਏਜੰਸੀਆਂ) : 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏ. ਬੀ. ਪੀ./ਸੀ-ਵੋਟਰ ਸਰਵੇ ਵਿਚ ਜਨਤਾ ਦੇ ਮੂਡ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਸਰਵੇ 5 ਸੂਬਿਆਂ ਦੇ 1 ਲੱਖ 7 ਹਜ਼ਾਰ ਤੋਂ ਵਧ ਲੋਕਾਂ ’ਤੇ ਕੀਤਾ ਗਿਆ ਹੈ। ਸਰਵੇ ਨਵੰਬਰ ਦੇ ਪਹਿਲੇ ਹਫਤੇ ਵਿਚ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਵਿਚ ਹੋਣ ਵਾਲੀਆਂ ਚੋਣਾਂ ’ਤੇ ਸਾਰਿਆਂ ਦੀ ਨਜ਼ਰ ਹੈ। ਚੋਣਾਂ ਤੋਂ ਪਹਿਲਾਂ ਪੋਲ ਸਰਵੇ ਵਿਚ ਪੰਜਾਬ ਵਿਚ ਕਾਂਗਰਸ ਨੂੰ ਝਟਕਾ ਲਗਦਾ ਦਿਖਾਈ ਦੇ ਰਿਹਾ ਹੈ। 2017 ਵਿਚ 70 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ 42 ਤੋਂ 50 ਸੀਟਾਂ ਦੇ ਅੰਦਰ ਸਿਮਟਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਨੂੰ 50 ਸੀਟਾਂ ਮਿਲਣ ਦਾ ਅਨੁਮਾਨ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗਠਜੋੜ ਤੋਂ ਹਟਣ ਦਾ ਫਾਇਦਾ ਸੀਟਾਂ ਦੇ ਰੂਪ ਵਿਚ ਤਾਂ ਨਹੀਂ ਦਿਖਾਈ ਦੇ ਰਿਹਾ ਹੈ। ਉਥੇ ਹੀ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਵਾਪਸੀ ਹੋ ਸਕਦੀ ਹੈ। ਸਪਾ ਦੂਜੀ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆ ਸਕਦੀ ਹੈ। ਪ੍ਰਿਯੰਕਾ ਦੀ ਅਗਵਾਈ ’ਚ ਕਾਂਗਰਸ ਦੀ ਸੱਤਾ ਦੀ ਕਿਸਮਤ ਖੁੱਲ੍ਹਦੀ ਨਹੀਂ ਦਿਖਾਈ ਦੇ ਰਹੀ ਹੈ। ਭਾਜਪਾ ਨੂੰ 213 ਤੋਂ 221, ਸਪਾ ਨੂੰ 152 ਤੋਂ 160, ਬਸਪਾ ਨੂੰ 16 ਤੋਂ 20, ਕਾਂਗਰਸ ਨੂੰ 6 ਤੋਂ 10 ਅਤੇ ਹੋਰਨਾਂ ਨੂੰ 2 ਤੋਂ 6 ਸੀਟਾਂ ਮਿਲ ਸਕਦੀਆਂ ਹਨ। 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 59 ਹੈ ਪਰ ਸਰਵੇ ਵਿਚ ਕੋਈ ਵੀ ਟੀਮ ਇਹ ਜਾਦੁਈ ਅੰਕੜਾ ਛੂੰਹਦਾ ਨਹੀਂ ਦਿਖਾਈ ਦੇ ਰਿਹਾ ਹੈ। ਸਰਵੇ ਅਨੁਸਾਰ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਨਾਲ ਪਾਰਟੀ ਨੂੰ ਸੂਬੇ ਵਿਚ ਵੱਡਾ ਝਟਕਾ ਲੱਗਾ ਹੈ। 52 ਫੀਸਦੀ ਲੋਕ ਮੰਨਦੇ ਹਨ ਕਿ ਅਮਰਿੰਦਰ ਸਿੰਘ ਦੇ ਜਾਣ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ ਜਦਕਿ 48 ਫੀਸਦੀ ਮੰਨਦੇ ਹਨ ਕਿ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ 65 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਅਮਰਿੰਦਰ ਸਿੰਘ ਨੂੰ ਨਾਲ ਲਿਆਉਣਾ ਭਾਜਪਾ ਲਈ ਫਾਇਦੇ ਦਾ ਸੌਦਾ ਨਹੀਂ ਹੈ ਜਦਕਿ 35 ਫੀਸਦੀ ਨੂੰ ਲੱਗਦਾ ਹੈ ਕਿ ਅਮਰਿੰਦਰ ਭਾਜਪਾ ਲਈ ਫਾਇਦੇਮੰਦ ਹੋਣਗੇ।

ਇਹ ਵੀ ਪੜ੍ਹੋ : ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਸੁਖਪਾਲ ਖਹਿਰਾ ਦਾ    

ਸੀ. ਐੱਮ. ਫੇਸ ਦੇ ਰੂਪ ’ਚ ਚੰਨੀ ਬਣੇ ਪਹਿਲੀ ਪਸੰਦ
ਪੰਜਾਬ ਵਿਚ ਅਮਰਿੰਦਰ ਸਿੰਘ ਦੀ ਬਾਗਵਤ ਅਤੇ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਕਈ ਮਹੀਨਿਆਂ ਤੋਂ ਅਸਮੰਜਸ ਵਿਚ ਹੈ। ਹਾਲਾਂਕਿ ਦਲਿਤ ਸੀ. ਐੱਮ. ਦਾ ਦਾਅ ਫਾਇਦੇ ਦਾ ਸੌਦਾ ਸਾਬਿਤ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਵਿਚ 31 ਫੀਸਦੀ ਲੋਕ ਸੀ. ਐੱਮ. ਦੇ ਰੂਪ ਵਿਚ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ, ਉਥੇ ਹੀ 21 ਫੀਸਦੀ ਲੋਕ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਲੋਕਪ੍ਰਿਯਤਾ ਦਾ ਗ੍ਰਾਫ ਕਾਫੀ ਹੇਠਾ ਡਿੱਗਿਆ ਹੈ। ਸਿਰਫ 7 ਫੀਸਦੀ ਲੋਕ ਹੀ ਉਨ੍ਹਾਂ ਨੂੰ ਸੀ. ਐੱਮ. ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ।

ਉਤਰਾਖੰਡ ’ਚ ਕਾਂਗਰਸ ਦੇਵੇਗੀ ਭਾਜਪਾ ਨੂੰ ਸਖਤ ਟੱਕਰ
ਉਤਰਾਖੰਡ ਵਿਚ ਕਾਂਗਰਸ ਭਾਜਪਾ ਨੂੰ ਸਖਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ਵਿਚ ਸਰਵੇ ਮੁਤਾਬਕ ਕਾਂਗਰਸ ਨੂੰ 30 -34 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਭਾਜਪਾ ਨੂੰ 36-40 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਆਮ ਆਦਮੀ ਪਾਰਟੀ ਦੇ ਖਾਤੇ ਵਿਚ 0-2 ਸੀਟਾਂ ਆ ਸਕਦੀਆਂ ਹਨ। ਸੂਬੇ ਵਿਚ ਸੀ. ਐੱਮ. ਦੇ ਰੂਪ ਵਿਚ ਕਾਂਗਰਸ ਨੇਤਾ ਹਰੀਸ਼ ਰਾਵਤ (31 ਫੀਸਦੀ) ਪਹਿਲੀ ਪਸੰਦ ਹਨ। ਦੂਜੇ ਸਥਾਨ ’ਤੇ ਮੌਜੂਦਾ ਸੀ. ਐੱਮ. ਪੁਸ਼ਕਰ ਸਿੰਘ ਧਾਮੀ (28 ਫੀਸਦੀ) ਹਨ।

ਗੋਆ ’ਚ ਵੀ ਭਾਜਪਾ
ਗੋਆ ਵਿਚ ਇਸ ਵਾਰ ਭਾਜਪਾ ਦੀ ਰਾਹ ਆਸਾਨ ਨਜ਼ਰ ਆ ਰਹੀ ਹੈ। ਸਰਵੇ ਅਨੁਸਾਰ ਸੂਬੇ ਵਿਚ ਭਾਜਪਾ ਨੂੰ ਸਭ ਤੋਂ ਵਧ 36 ਫੀਸਦੀ, ਕਾਂਗਰਸ ਨੂੰ ਸਿਰਫ 19 ਫੀਸਦੀ ਅਤੇ ‘ਆਪ’ ਨੂੰ 24 ਫੀਸਦੀ ਵੋਟਾਂ ਮਿਲ ਸਕਦੀਆਂ ਹਨ। 

ਪੰਜਾਬ ’ਚ ਕਿਸ ਨੂੰ ਕਿੰਨੀਆਂ ਸੀਟਾਂ

ਕੁੱਲ ਸੀਟਾਂ 117, ਬਹੁਮਤ : 59

ਪਾਰਟੀ      ਵੋਟ%   ਸੀਟਾਂ
ਆਪ 36 47-53
ਕਾਂਗਰਸ 35 42-50
ਸ਼੍ਰੋ ਅਕਾਲੀ ਦਲ 21 16-24
ਭਾਜਪਾ 2 0-1
ਹੋਰ   6 0-1

ਇਹ ਵੀ ਪੜ੍ਹੋ : ਵਿਧਾਇਕ ਬੈਂਸ ਵਿਰੁੱਧ ਜਬਰ-ਜ਼ਿਨਾਹ ਦੇ ਮਾਮਲੇ ’ਚ ਚਾਰਜਸ਼ੀਟ ਦਾਖਲ,ਇਸ ਦਿਨ ਹੋਵੇਗੀ ਅਗਲੀ ਸੁਣਵਾਈ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News