ਕੈਨੇਡਾ ''ਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਚੜ੍ਹਤ, ਕੀਤਾ ਇਹ ਮੁਕਾਮ ਹਾਸਲ ਕਿ ਹਰ ਕੋਈ ਕਰਦੈ ''ਸੈਲਿਊਟ''

09/18/2017 2:47:11 PM

ਟੋਰਾਂਟੋ— ਕੈਨੇਡਾ 'ਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ ਜੋ ਆਪਣੀ ਮਿਹਨਤ ਸਦਕਾ ਉੱਚ ਅਹੁਦਿਆਂ ਤਕ ਪੁੱਜੇ ਹਨ। ਬਹੁਤ ਸਾਰਿਆਂ ਦੇ ਬੱਚੇ ਉੱਥੋਂ ਦੇ ਹੀ ਜੰਮ-ਪਲ ਹਨ। ਕੈਨੇਡਾ 'ਚ ਰਹਿ ਰਹੇ ਪੰਜਾਬੀ ਪਰਿਵਾਰ ਦੇ ਪ੍ਰਭਦੀਪ ਧਾਲੀਵਾਲ ਅਤੇ ਨਿਤੀਸ਼ ਕੁਮਾਰ ਨੂੰ ਵੈਨਕੁਵਰ ਪੁਲਸ ਅਫਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਇਨ੍ਹਾਂ ਦੋਹਾਂ ਸਮੇਤ ਕੀਨੀਆ ਦੇਸ਼ ਤੋਂ ਆਏ ਫਰਹਾਦ ਲੇਵਜੀ ਦਾ ਨਾਂ ਵੀ ਉਨ੍ਹਾਂ 20 ਨੌਜਵਾਨਾਂ 'ਚ ਹੈ, ਜਿਨ੍ਹਾਂ ਨੂੰ ਵੈਨਕੁਵਰ ਪੁਲਸ 'ਚ ਭਰਤੀ ਹੋਣ ਦਾ ਮਾਣ ਮਿਲਿਆ ਹੈ। ਇਨ੍ਹਾਂ ਸਭ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ ਤੇ ਨੌਕਰੀ ਦੀ ਸ਼ੁਰੂਆਤ ਕੀਤੀ। 
ਪ੍ਰਭਦੀਪ ਧਾਲੀਵਾਲ ਬ੍ਰਿਟਿਸ਼ ਕੋਲੰਬੀਆ 'ਚ ਹੀ ਜੰਮਿਆ ਤੇ ਪਲਿਆ। ਹਾਈ ਸਕੂਲ ਤੋਂ ਹੀ ਉਹ ਬਾਸਕਟ ਬਾਲ ਖੇਡ ਰਿਹਾ ਹੈ। ਫਰੈਸਰ ਵੈਲੀ ਯੂਨੀਵਰਸਿਟੀ ਤੋਂ ਉਸ ਨੇ ਅਪਰਾਧਕ ਮੁੱਦੇ ਸੁਲਝਾਉਣ ਸੰਬੰਧੀ ਡਿਪਲੋਮਾ ਪੂਰਾ ਕੀਤਾ। ਪਿਛਲੇ ਦੋ ਸਾਲਾਂ ਤੋਂ ਉਹ ਮਿਸ਼ਨ ਗੋਲਫ ਅਤੇ ਕੰਟਰੀ ਕਲੱਬ 'ਚ ਸ਼ਾਮਲ ਹੋਇਆ ਹੈ। ਉਹ ਪੰਜਾਬੀ ਪਰਿਵਾਰ ਨਾਲ ਸੰਬੰਧਤ ਹੈ ਅਤੇ ਪੰਜਾਬੀ ਬਾਰੇ ਪੂਰਾ ਗਿਆਨ ਰੱਖਦਾ ਹੈ।
ਨਿਤੀਸ਼ ਸ਼ਰਮਾ ਦਾ ਜਨਮ ਤੇ ਪਾਲਣ-ਪੋਸ਼ਣ ਵਾਨਕੂਵਰ 'ਚ ਹੀ ਹੋਇਆ। ਉਸ ਨੇ 2016 'ਚ ਉਹ ਭਾਈਚਾਰਕ ਸੁਰੱਖਿਆ ਅਧਿਕਾਰੀ ਬਣਿਆ। ਨਿਤੀਸ਼ ਪੰਜਾਬੀ, ਫਰੈਂਚ ਅਤੇ ਹਿੰਦੀ ਬਹੁਤ ਵਧੀਆ ਬੋਲਦਾ ਹੈ। 
ਕੀਨੀਆ ਦੇ ਸ਼ਹਿਰ ਨੈਰੋਬੀ 'ਚ ਜਨਮ ਲੈਣ ਵਾਲੇ ਫਰਹਾਦ ਲੇਵਜੀ ਨੂੰ ਪਤਾ ਨਹੀਂ ਸੀ ਕਿ ਉਸ ਦੀ ਕਿਸਮਤ ਉਸ ਨੂੰ ਕੈਨੇਡਾ ਦਾ ਪੁਲਸ ਅਧਿਕਾਰੀ ਬਣਾਵੇਗੀ। ਉਹ 10 ਸਾਲ ਦੀ ਉਮਰ 'ਚ ਪਰਿਵਾਰ ਨਾਲ ਕੈਨੇਡਾ ਆਇਆ ਸੀ। ਉਹ ਹਾਕੀ ਦਾ ਵਧੀਆ ਖਿਡਾਰੀ ਹੈ। ਇਨ੍ਹਾਂ ਤੋਂ ਇਲਾਵਾ ਕਾਂਸਟੇਬਲ ਨਿਕੀਤਾ ਸੋਵੇ, ਕਾਂਸਟੇਬਲ ਟੀਨਾ ਸ਼ਿੰਦੇਰ, ਕਾਂਸਟੇਬਲ ਐਸ਼ਲੀ ਓਲੇਸਕਿਉ ਅਤੇ ਮੈਥਿਊ ਬਰਾਥਵੇਟ ਆਦਿ ਦੇ ਨਾਂ ਹਨ ਜੋ ਏਸ਼ੀਆ ਤੇ ਕਈ ਹੋਰ ਦੇਸ਼ਾਂ ਤੋਂ ਆ ਕੇ ਕੈਨੇਡਾ ਦੀ ਸੁਰੱਖਿਆ ਲਈ ਪੁਲਸ 'ਚ ਭਰਤੀ ਹੋਏ ਹਨ।


Related News