ਪਾਵਰਕਾਮ ਦਾ ਵੱਡਾ ਫੈਸਲਾ: ਕੱਲ੍ਹ ਤੋਂ ਖੁੱਲ੍ਹਣਗੇ ਕੈਸ਼ ਕਾਊਂਟਰ, ਹੋਵੇਗੀ ਮੀਟਰ ਰੀਡਿੰਗ ਸ਼ੁਰੂ

05/07/2020 6:22:48 PM

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਆਪਣੇ ਕੈਸ਼ ਕਾਊਂਟਰ 8 ਮਈ ਤੋਂ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਦਾ ਸਮਾਂ ਸਵੇਰੇ 9.00 ਵਜੇ ਤੋਂ ਦੁਪਹਿਰ ਬਾਅਦ 2.00 ਵਜੇ ਤੱਕ ਦਾ ਹੋਵੇਗਾ। ਖਪਤਕਾਰਾਂ ਵਲੋਂ ਬਿੱਲਾਂ ਦੀ ਅਦਾਇਗੀ ਵੇਲੇ ਭੀੜ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ 'ਤੇ ਐੱਸ.ਐੱਸ.ਪੀਜ਼ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਕਿ ਕੈਸ਼ ਕਾਊਂਟਰਾਂ 'ਤੇ ਭੀੜ ਰੋਕਣ ਤੇ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣ ਲਈ ਇੱਥੇ ਪੁਲਸ ਤਾਇਨਾਤ ਕੀਤੀ ਜਾਵੇ। ਪਾਵਰਕਾਮ ਦੇ ਸੂਬੇ ਵਿਚ 515 ਕੈਸ਼ ਕਾਊਂਟਰ ਹਨ।

ਇਹ ਵੀ ਪੜ੍ਹੋ:  ਪੰਜਾਬ 'ਚ ਸੀਮਿਤ ਸਟਾਫ ਨਾਲ ਕੱਲ੍ਹ ਤੋਂ ਬਹਾਲ ਹੋਣਗੇ ਸੇਵਾ ਕੇਂਦਰ

ਇਸ ਤੋਂ ਇਲਾਵਾ ਪਾਵਰਕਾਮ ਵਲੋਂ ਮੀਟਰ ਰੀਡਿੰਗ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਮੀਟਰ ਰੀਡਰ ਮਾਸਕ ਪਾ ਕੇ ਤੇ ਦਸਤਾਨੇ ਪਾ ਕੇ ਆਪਣਾ ਕੰਮ ਕਰਨਗੇ ਤੇ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣਗੇ। ਪਾਵਰਕਾਮ ਨੇ ਖਰਾਬ ਮੀਟਰ ਬਦਲਣ ਦਾ ਕੰਮ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਟੋਰ ਤੇ ਮੀਟਰ ਲੈਬ ਵੀ ਖੋਲ੍ਹੀਆਂ ਜਾ ਰਹੀਆਂ ਹਨ ਜਦਕਿ ਬਿਜਲੀ ਦੇ ਬੁਨਿਆਦੀ ਢਾਂਚੇ ਦੀ  ਉਸਾਰੀ ਤੇ ਮੈਨਟੀਨੈਂਸ ਦਾ ਕੰਮ ਵੀ ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਮੁੜ ਕੋਰੋਨਾ ਦਾ ਧਮਾਕਾ, 26 ਪਾਜ਼ੇਟਿਵ ਮਰੀਜ਼ ਆਏ ਸਾਹਮਣੇ


Shyna

Content Editor

Related News